10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਨਕਲੀ ਮਾਰਕਾ ਲਗਾ ਕੇ ਸਿਲਾਈ ਮਸ਼ੀਨਾਂ ਵੇਚਣ ਦੇ ਮਾਮਲੇ ’ਚ ਇਕ ਕਾਬੂ

ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਅੰਤਰਰਾਸ਼ਟਰੀ ਸਿਲਾਈ ਮਸ਼ੀਨਾਂ ਦੀ ਕੰਪਨੀ ਊਸ਼ਾ ਸਿਲਾਈ ਮਸ਼ੀਨ ਦਾ ਨਕਲੀ ਮਾਰਕਾ ਲਗਾ ਕੇ ਵੇਚਣ ਵਾਲੇ ਇਕ ਕਾਰੋਬਾਰੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਕੰਪਨੀ ਦੇ ਅਧਿਕਾਰਤ ਅਰੁਣ ਮਾਥੁਰ ਵਾਸੀ ਨਵੀਂ ਦਿੱਲੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਭਾਈ ਰਣਧੀਰ ਸਿੰਘ ਨਗਰ ਦੇ ਐਲ.

Ad Position 21
No active advertisement
ਅਜੀਤ ਡੈਸਕ 10-08-2026
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਅੰਤਰਰਾਸ਼ਟਰੀ ਸਿਲਾਈ ਮਸ਼ੀਨਾਂ ਦੀ ਕੰਪਨੀ ਊਸ਼ਾ ਸਿਲਾਈ ਮਸ਼ੀਨ ਦਾ ਨਕਲੀ ਮਾਰਕਾ ਲਗਾ ਕੇ ਵੇਚਣ ਵਾਲੇ ਇਕ ਕਾਰੋਬਾਰੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਕੰਪਨੀ ਦੇ ਅਧਿਕਾਰਤ ਅਰੁਣ ਮਾਥੁਰ ਵਾਸੀ ਨਵੀਂ ਦਿੱਲੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਭਾਈ ਰਣਧੀਰ ਸਿੰਘ ਨਗਰ ਦੇ ਐਲ. ਬਲਾਕ ਵਿਚ ਰਹਿਣ ਵਾਲੇ ਮੁਹੰਮਦ ਫ਼ਿਜ਼ਾ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਉਸ ਨੂੰ ਕਾਬੂ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਨ੍ਹਾਂ ਦੀ ਕੰਪਨੀ ਊਸ਼ਾ ਸਿਲਾਈ ਮਸ਼ੀਨ ਦਾ ਨਕਲੀ ਮਾਰਕਾ ਲਗਾ ਕੇ ਵੇਚ ਰਿਹਾ ਸੀ। ਪੁਲਿਸ ਨੇ ਮੌਕੇ ‘ਤੇ ਕਾਰਵਾਈ ਕਰਦਿਆਂ ਸਿਲਾਈ ਮਸ਼ੀਨਾਂ ਤਿਆਰ ਕਰਨ ਵਾਲਾ ਸਮਾਨ ਬਰਾਮਦ ਕੀਤਾ ਹੈ। ਪੁਲਿਸ ਵਲੋਂ ਕਥਿਤ ਦੋਸ਼ੀ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ‘ ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ ’ ਸਮਾਗਮ 14 ਨੂੰ * ਪ੍ਰਸਿੱਧ ਗਾਇਕ ਕੈਲਾਸ਼ ਖੇਰ ਭਗਤੀਮਈ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕਰਨ... ਅਗਲੀ ਖ਼ਬਰ ਜਗਰਾਉਂ ਪੁਲ , ਸਿਧਵਾਂ ਨਹਿਰ ’ ਤੇ ਮਾਡਲ ਟਾਊਨ ਗੋਲ ਮਾਰਕੀਟ ਪਾਰਕ ’ ਚੋਂ ਰਾਸ਼ਟਰੀ ਝੰਡਾ ਗ਼ਾਇਬ , ਪ੍ਰਸ਼ਾਸਨ ਸਵਾਲਾਂ ਦੇ ਘ...
Ad Position 24