11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੁਨਰ ਸੁਰਜੀਤੀ ਦੇ ਦਾਅਵਿਆਂ ਵਿਚਕਾਰ ਬੁੱਢੇ ਦਰਿਆ ਦਾ ਪਾਣੀ ਮੁੜ ਮੈਲਾ, ਵੱਡੇ ਸੁਧਾਰ ’ਤੇ ਸਵਾਲ

ਲੁਧਿਆਣਾ, 11 ਅਗਸਤ (ਭੁਪਿੰਦਰ ਸਿੰਘ ਬੈਂਸ)-ਬੁੱਢੇ ਦਰਿਆ ਨੂੰ ਸਾਫ਼ ਕਰਨ ਅਤੇ ਪੁਨਰਸੁਰਜੀਤ ਕਰਨ ਲਈ ਸਾਲਾਂ ਤੋਂ ਚੱਲ ਰਹੇ ਯਤਨਾਂ ਦੇ ਬਾਵਜੂਦ ਇਸ ਦੀ ਮੌਜੂਦਾ ਹਾਲਤ ਮੁੜ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਬਰਸਾਤੀ ਮੌਸਮ ਦੌਰਾਨ ਮੀਂਹ ਦਾ ਪਾਣੀ ਦਰਿਆ ਦੇ ਵੱਖ-ਵੱਖ ਹਿੱਸਿਆਂ ਵਿਚ ਮਿਲਣ ਅਤੇ ਕਿਨਾਰਿਆਂ ’ਤੇ ਪਈ ਗੰਦਗੀ ਦੇ ਵਹਾਅ ਨਾਲ ਦਰਿਆ ਦਾ ਪਾਣੀ ਮੁੜ ਮੈਲਾ ਨਜ਼ਰ ਆਉਣ ਦੇ ਹਾਲਾਤ ਬਣ ਰਹੇ ਹਨ।

Ad Position 21
No active advertisement
ਬਰਸਾਤੀ ਪਾਣੀ ਤੇ ਕਿਨਾਰਿਆਂ ਦੀ ਗੰਦਗੀ ਨਾਲ ਹਾਲਾਤ ਚਿੰਤਾਜਨਕ ਸ਼ਹਿਰ ‘ਚੋਂ ਲੰਘਦੇ ਬੁੱਢੇ ਦਰਿਆ ਦੇ ਮੈਲ਼ੇ ਹੋਏ ਪਾਣੀ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 12-08-2026
ਲੁਧਿਆਣਾ, 11 ਅਗਸਤ (ਭੁਪਿੰਦਰ ਸਿੰਘ ਬੈਂਸ)-ਬੁੱਢੇ ਦਰਿਆ ਨੂੰ ਸਾਫ਼ ਕਰਨ ਅਤੇ ਪੁਨਰਸੁਰਜੀਤ ਕਰਨ ਲਈ ਸਾਲਾਂ ਤੋਂ ਚੱਲ ਰਹੇ ਯਤਨਾਂ ਦੇ ਬਾਵਜੂਦ ਇਸ ਦੀ ਮੌਜੂਦਾ ਹਾਲਤ ਮੁੜ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਬਰਸਾਤੀ ਮੌਸਮ ਦੌਰਾਨ ਮੀਂਹ ਦਾ ਪਾਣੀ ਦਰਿਆ ਦੇ ਵੱਖ-ਵੱਖ ਹਿੱਸਿਆਂ ਵਿਚ ਮਿਲਣ ਅਤੇ ਕਿਨਾਰਿਆਂ ’ਤੇ ਪਈ ਗੰਦਗੀ ਦੇ ਵਹਾਅ ਨਾਲ ਦਰਿਆ ਦਾ ਪਾਣੀ ਮੁੜ ਮੈਲਾ ਨਜ਼ਰ ਆਉਣ ਦੇ ਹਾਲਾਤ ਬਣ ਰਹੇ ਹਨ। ਅਜਿਹੀ ਸਥਿਤੀ ਨੇ ਪੁਨਰਸੁਰਜੀਤੀ ਪ੍ਰੋਜੈਕਟ ਦੇ ਜ਼ਮੀਨੀ ਅਸਰ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। ਬੁੱਢੇ ਦਰਿਆ ਦੀ ਸਫ਼ਾਈ ਲਈ ਵੱਡੇ ਪੱਧਰ ਤੇ ਯੋਜਨਾਵਾਂ ਅਤੇ ਕੰਮ ਚੱਲਣ ਦੇ ਬਾਵਜੂਦ ਪਾਣੀ ਦੀ ਸਥਾਈ ਸਫ਼ਾਈ ਅਤੇ ਪ੍ਰਦੂਸ਼ਣ ਦੇ ਸਰੋਤਾਂ ਨੂੰ ਰੋਕਣ ਦਾ ਮੁੱਦਾ ਅਜੇ ਵੀ ਚੁਣੌਤੀ ਬਣਿਆ ਹੋਇਆ ਹੈ। ਬੀਤੇ ਸਮੇਂ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਪੁਨਰਸੁਰਜੀਤੀ ਪ੍ਰੋਜੈਕਟ ਦੀ ਤਰੱਕੀ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਅਧਿਕਾਰੀਆਂ ਤੋਂ ਕੰਮ ਦੀ ਥਾਂ ਨਤੀਜੇ ਦਿਖਾਉਣ ਲਈ ਕਿਹਾ ਸੀ। ਬੁੱਢੇ ਦਰਿਆ ਦੇ ਪ੍ਰਦੂਸ਼ਣ ਨਾਲ ਜੁੜੇ ਮੁੱਖ ਸਰੋਤਾਂ ਵਿਚ ਡੇਅਰੀਆਂ ਦਾ ਗੋਹਾ ਵੀ ਲੰਮੇ ਸਮੇਂ ਤੋ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮੌਜੂਦਾ ਬਰਸਾਤੀ ਮੌਸਮ ਦੌਰਾਨ ਦਰਿਆ ਅਤੇ ਇਸ ਨਾਲ ਜੁੜੇ ਨਾਲਿਆਂ ਵਿਚ ਪਾਣੀ ਦਾ ਵਹਾਅ ਵਧਣ ਕਾਰਨ ਕਿਨਾਰਿਆਂ ‘ਤੇ ਪਈ ਗੰਦਗੀ ਅਤੇ ਗਾਰ ਦੇ ਮੁੜ ਪਾਣੀ ਵਿਚ ਜਾਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਬੀਤੇ ਮਈ ਮਹੀਨੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਬਰਸਾਤ ਤੋਂ ਪਹਿਲਾ ਬੁੱਢੇ ਦਰਿਆ ਦੀ ਗਾਰ ਕੱਢਣ, ਸੀਵਰੇਜ ਪ੍ਰਬੰਧ ਆਦਿ ਦੀ ਕਾਰਗੁਜ਼ਾਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਬੁੱਢੇ ਦਰਿਆ ਦੀ ਪੁਨਰਸੁਰਜੀਤੀ ਦਾ ਮਕਸਦ ਸਿਰਫ਼ ਕੂੜਾ ਜਾ ਗਾਰ ਹਟਾਉਣਾ ਨਹੀਂ, ਸਗੋਂ ਦਰਿਆ ਵਿਚ ਗੰਦਾ ਪਾਣੀ ਜਾਣ ਤੋਂ ਰੋਕਣਾ ’ਤੇ ਪਾਣੀ ਦੀ ਗੁਣਵੱਤਾ ਵਿਚ ਸਥਾਈ ਸੁਧਾਰ ਲਿਆਉਣਾ ਹੈ, ਪਰ ਜਦੋਂ ਬਰਸਾਤ ਮਗਰੋਂ ਪਾਣੀ ਮੁੜ ਮੈਲਾ ਨਜ਼ਰ ਆਉਂਦਾ ਹੈ ਅਤੇ ਗੰਦਗੀ ਦੇ ਸਰੋਤ ਪੂਰੀ ਤਰ੍ਹਾਂ ਕਾਬੂ ਵਿਚ ਨਹੀਂ ਆਉਂਦੇ ਤਾਂ ਇਸ ਸਵਾਲ ਬਣਦਾ ਹੈ ਕਿ ਲੰਮੇ ਸਮੇਂ ਤੋਂ ਚੱਲ ਰਹੇ ਯਤਨਾਂ ਦਾ ਸਥਾਈ ਨਤੀਜਾ ਜ਼ਮੀਨ ’ਤੇ ਕਦੋਂ ਦਿਖਾਈ ਦੇਵੇਗਾ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਤਾਰਾ ਸਿੰਘ ਕਾਲਜ ਦੀਆਂ ਵਿਦਿਆਰਥਣਾਂ ਦਾ ਬੀ ਸੀ ਏ ਸਮੈਸਟਰ ਚੌਥਾ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ਦਾ ਬੀ. ਕਾਮ ਚੌਥੇ ਸਮੈਸਟਰ ‘ਚ ਸ਼ਾਨਦਾਰ ਪ੍ਰਦਰਸ਼ਨ
Ad Position 24