13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਗਿਆਨ ਸਿੰਘ ਰਾੜੇਵਾਲ ਮਾਰਕੀਟ ’ਚ ਨਾਜਾਇਜ਼ ਕਬਜ਼ਿਆਂ ’ਤੇ ਟਰੱਸਟ ਦਾ ਚੱਲਿਆ ਬੁਲਡੋਜ਼ਰ

ਲੁਧਿਆਣਾ, 13 ਅਗਸਤ (ਭੁਪਿੰਦਰ ਸਿੰਘ ਬੈਂਸ)-ਗਿਆਨ ਸਿੰਘ ਰਾੜੇਵਾਲ ਮਾਰਕੀਟ ’ਚ ਨਗਰ ਸੁਧਾਰ ਟਰੱਸਟ ਦੀ ਵਿਕਾਸ ਸਕੀਮ ਅਧੀਨ ਲਗਭਗ 2700 ਵਰਗ ਗਜ ਜ਼ਮੀਨ ’ਤੇ ਕੱਟੇ ਹੋਏ ਰਿਹਾਇਸ਼ੀ ਪਲਾਟਾਂ ਵਿਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਸੁਧਾਰ ਟਰੱਸਟ ਵਲੋਂ ਵੱਡੀ ਕਾਰਵਾਈ ਕੀਤੀ ਗਈ। ਟਰੱਸਟ ਦੀ ਟੀਮ ਨੇ ਬੁਲਡੋਜ਼ਰ ਚਲਾ ਕੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ, ਜਦਕਿ ਮੌਕੇ ’ਤੇ ਬਣੇ ਮਕਾਨਾਂ ਅਤੇ ਦੁਕਾਨਾਂ ਨੂੰ ਸੀਲ ਵੀ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 14-08-2026
ਲੁਧਿਆਣਾ, 13 ਅਗਸਤ (ਭੁਪਿੰਦਰ ਸਿੰਘ ਬੈਂਸ)-ਗਿਆਨ ਸਿੰਘ ਰਾੜੇਵਾਲ ਮਾਰਕੀਟ ’ਚ ਨਗਰ ਸੁਧਾਰ ਟਰੱਸਟ ਦੀ ਵਿਕਾਸ ਸਕੀਮ ਅਧੀਨ ਲਗਭਗ 2700 ਵਰਗ ਗਜ ਜ਼ਮੀਨ ’ਤੇ ਕੱਟੇ ਹੋਏ ਰਿਹਾਇਸ਼ੀ ਪਲਾਟਾਂ ਵਿਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਸੁਧਾਰ ਟਰੱਸਟ ਵਲੋਂ ਵੱਡੀ ਕਾਰਵਾਈ ਕੀਤੀ ਗਈ। ਟਰੱਸਟ ਦੀ ਟੀਮ ਨੇ ਬੁਲਡੋਜ਼ਰ ਚਲਾ ਕੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ, ਜਦਕਿ ਮੌਕੇ ’ਤੇ ਬਣੇ ਮਕਾਨਾਂ ਅਤੇ ਦੁਕਾਨਾਂ ਨੂੰ ਸੀਲ ਵੀ ਕਰ ਦਿੱਤਾ ਗਿਆ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਟਰੱਸਟ ਦੀ ਜ਼ਮੀਨ ’ਤੇ ਕੀਤੇ ਗਏ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਬਜ਼ੇ ਹਟਾਉਣ ਦੇ ਨਾਲ-ਨਾਲ ਨਿਯਮਾਂ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ। ਚੇਅਰਮੈਨ ਭਿੰਡਰ ਨੇ ਕਿਹਾ ਕਿ ਟਰੱਸਟ ਦੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦਾ ਮਕਸਦ ਇਸ ਦੀ ਸਹੀ ਵਰਤੋ ਯਕੀਨੀ ਬਣਾਉਣਾ ਹੈ। ਉਨ੍ਹਾਂ ਉਮੀਦ ਜਤਾਈ ਕਿ ਉਕਤ ਕਬਜ਼ਿਆਂ ਤੋਂ ਮੁਕਤ ਕਰਵਾਈ ਗਈ ਜ਼ਮੀਨ ਤੋਂ ਆਉਣ ਵਾਲੇ ਸਮੇਂ ਵਿਚ ਟਰੱਸਟ ਨੂੰ ਲਾਭ ਮਿਲੇਗਾ। 13ਐਲਡੀਐਚ25 ਨਗਰ ਸੁਧਾਰ ਟਰੱਸਟ ਦਾ ਅਮਲਾ ਨਾਜਾਇਜ਼ ਬਣੇ ਇਕ ਸਟੋਰ ਨੂੰ ਸੀਲ ਕਰਦੇ ਹੋਏ। ਤਸਵੀਰ-ਸੇਵਕ ਸਿੰਘ
Ad Position 22
No active advertisement
ਪਿਛਲੀ ਖ਼ਬਰ ਹਮਲੇ ਹੌਸਲੇ ਨਹੀਂ ਤੋੜ ਸਕਦੇ, ਨਾ ਹੀ ਸੱਚ ਦੀ ਆਵਾਜ਼ ਦਬਾ ਸਕਦੇ ਨੇ-ਹਰਪ੍ਰੀਤ ਸਿੰਘ ਸਿੰਮਕ ਅਗਲੀ ਖ਼ਬਰ ਤੇਜ਼ ਰਫ਼ਤਾਰ ਆਟੋ ਰਿਕਸ਼ਾ ਚਾਲਕ ਨੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਲਿਆ ਲਪੇਟ ’ਚ, ਮੌਤ
Ad Position 24