ਖੁਰਾਕ ਅਤੇ ਸਪਲਾਈ ਵਿਭਾਗ ’ਚ ਤਾਇਨਾਤ ਇੰਸਪੈਕਟਰਾਂ ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰਾਂ ਵਲੋਂ ਧਰਨਾ
ਲੁਧਿਆਣਾ, 20 ਅਗਸਤ (ਜਤਿੰਦਰ ਭੰਬੀ)-ਖੁਰਾਕ ਅਤੇ ਸਪਲਾਈ ਵਿਭਾਗ ‘ਚ ਤੈਨਾਤ ਇੰਸਪੈਕਟਰਾਂ ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰਾਂ ਵਲੋਂ ਵਿੱਢੇ ਗਏ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਜ਼ਿਲ੍ਹਾ ਪੱਧਰ ਹੈਡ ਕੁਆਟਰਾਂ ਤੇ ਧਰਨੇ ਦਿੱਤੇ ਗਏ, ਜਿਸ ਵਿਚ ਹਰ ਇਕ ਨਿਰੀਖਕ ਵਲੋਂ ਪਹੁੰਚ ਕੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਗਿਆ। ਇਨ੍ਹਾਂ ਧਰਨਿਆਂ ਵਿਚ ਸਹਾਇਕ ਖੁਰਾਕ ਸਪਲਾਈ ਅਫ਼ਸਰ ਯੂਨੀਅਨ ਵਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ ਗਈ।
ਖ
ਖੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ। ਅਜੀਤ ਤਸਵੀਰ
21-08-2026
ਲੁਧਿਆਣਾ, 20 ਅਗਸਤ (ਜਤਿੰਦਰ ਭੰਬੀ)-ਖੁਰਾਕ ਅਤੇ ਸਪਲਾਈ ਵਿਭਾਗ ‘ਚ ਤੈਨਾਤ ਇੰਸਪੈਕਟਰਾਂ ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰਾਂ ਵਲੋਂ ਵਿੱਢੇ ਗਏ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਜ਼ਿਲ੍ਹਾ ਪੱਧਰ ਹੈਡ ਕੁਆਟਰਾਂ ਤੇ ਧਰਨੇ ਦਿੱਤੇ ਗਏ, ਜਿਸ ਵਿਚ ਹਰ ਇਕ ਨਿਰੀਖਕ ਵਲੋਂ ਪਹੁੰਚ ਕੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਗਿਆ। ਇਨ੍ਹਾਂ ਧਰਨਿਆਂ ਵਿਚ ਸਹਾਇਕ ਖੁਰਾਕ ਸਪਲਾਈ ਅਫ਼ਸਰ ਯੂਨੀਅਨ ਵਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇਕਰ ਮਹਿਕਮੇ ਵਲੋਂ ਫੀਲਡ ਸਟਾਫ਼ ਦੀਆਂ ਨਾਜਾਇਜ਼ ਰਿਕਵਰੀਆਂ ਅਤੇ ਕਨਵੇਐਂਸ ਅਲਾਊਂਸ ਸਬੰਧੀ ਮੰਗਾਂ ਨੂੰ ਤੁਰੰਤ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਹਿਕਮੇ ਦੀ ਸਟੇਟ ਬਾਡੀ ਵਲੋਂ ਚੰਡੀਗੜ੍ਹ ਵਿਖੇ ਪਹੁੰਚ ਕੇ ਪੰਜਾਬ ਦੀਆਂ ਸਮੂਹ ਖਰੀਦ ਏਜੰਸੀਆਂ ਦੇ ਅਹੁਦੇਦਾਰਾਂ ਨਾਲ ਖੁਰਾਕ ਸਪਲਾਈ ਮਹਿਕਮੇ ਵਲੋਂ ਵਿੱਢੇ ਸੰਘਰਸ਼ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਜਸਬੀਰ ਸਿੰਘ ਰੱਕੜ ਪ੍ਰਧਾਨ ਮਾਰਕਫੈਡ ਮੁਲਾਜ਼ਮ ਯੂਨੀਅਨ ਪੰਜਾਬ, ਵਿਨੈ ਸ਼ਰਮਾ ਪ੍ਰਧਾਨ ਪੰਜਾਬ ਸਟੇਟ ਵੇਅਰ ਹਾਊਸ ਮੁਲਾਜ਼ਮ ਯੂਨੀਅਨ, ਹਰਜੀਤ ਸਿੰਘ ਖੇੜੀ ਪ੍ਰਧਾਨ ਫੂਡ ਸਪਲਾਈ ਮੁਲਾਜ਼ਮ ਯੂਨੀਅਨ, ਸਤਿੰਦਰਪਾਲ ਸਿੰਘ ਬਰਾੜ ਪ੍ਰਧਾਨ ਪਨਸਪ ਮੁਲਾਜ਼ਮ ਯੂਲੀਅਨ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ 25 ਅਗਸਤ ਨੂੰ ਫੂਡ ਸਪਲਾਈ ਦੇ ਮੰਤਰੀ ਨਾਲ ਮੀਟਿੰਗ ਵਿਚ ਫੀਲਡ ਸਟਾਫ਼ ਤੇ ਪੈ ਰਹੀਆਂ ਨਾਜਾਇਜ਼ ਲੇਟ ਡਾਕੂਮੈਂਟ ਰਿਕਵਰੀਆਂ ਤੇ ਕੋਈ ਰਾਹਤ ਨਾ ਮਿਲੀ ਤਾਂ 26 ਅਗਸਤ ਤੋਂ ਪੰਜਾਬ ਭਰ ਦੀਆਂ ਸਮੂਹ ਖਰੀਦ ਏਜੰਸੀਆਂ ਵਲੋਂ ਇਕੱਠੇ ਹੋ ਕੇ ਪੰਜਾਬ ‘ਚ ਹਰ ਤਰ੍ਹਾਂ ਦਾ ਕੰਮ ਬੰਦ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।