ਸਾਬਕਾ ਕੌਂਸਲਰ ਸਰਬਜੀਤ ਕਾਕਾ ਤੇ ਸੁਰਿੰਦਰ ਸ਼ਰਮਾ ਸਮੇਤ 6 ਆਗੂ ਭਾਜਪਾ ’ਚ ਸ਼ਾਮਿਲ
ਲੁਧਿਆਣਾ, 22 ਅਗਸਤ (ਬੈਂਸ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਪ੍ਰਧਾਨਗੀ ਅਤੇ ਸੂਬਾ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦੀ ਮੌਜੂਦਗੀ ਵਿਚ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਸੁਰਿੰਦਰ ਸ਼ਰਮਾ, ਪੰਕਜ ਸ਼ਰਮਾ, ਅਜੇ ਗੋਸਵਾਮੀ ਅਤੇ ਕੁਲਦੀਪ ਸ਼ਰਮਾ ਨੇ ਭਾਜਪਾ ਵਿਚ ਘਰ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਵਾਰਡ ਨੰਬਰ 84 ਤੋਂ ‘ਆਪ’ ਆਗੂ ਰਾਜੇਸ਼ ਅਰੋੜਾ ਵੀ ਭਾਜਪਾ ਵਿਚ ਸ਼ਾਮਲ ਹੋ ਗਏ।
ਲੁਧਿਆਣਾ, 22 ਅਗਸਤ (ਬੈਂਸ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਪ੍ਰਧਾਨਗੀ ਅਤੇ ਸੂਬਾ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦੀ ਮੌਜੂਦਗੀ ਵਿਚ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਸੁਰਿੰਦਰ ਸ਼ਰਮਾ, ਪੰਕਜ ਸ਼ਰਮਾ, ਅਜੇ ਗੋਸਵਾਮੀ ਅਤੇ ਕੁਲਦੀਪ ਸ਼ਰਮਾ ਨੇ ਭਾਜਪਾ ਵਿਚ ਘਰ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਵਾਰਡ ਨੰਬਰ 84 ਤੋਂ ‘ਆਪ’ ਆਗੂ ਰਾਜੇਸ਼ ਅਰੋੜਾ ਵੀ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸੁਨੀਲ ਮੌਦਗਿਲ ਅਤੇ ਗੁਰਦੇਵ ਸ਼ਰਮਾ ਦੇਬੀ ਨੇ ਨਵੇਂ ਸ਼ਾਮਿਲ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਤਜਰਬੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਗੂ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਪ੍ਰਵੀਨ ਬਾਂਸਲ, ਹਰੀਸ਼ ਟੰਡਨ, ਯਸ਼ਪਾਲ ਚੌਧਰੀ, ਸਤਨਾਮ ਸਿੰਘ ਸੇਠੀ, ਕਨਿਕਾ ਜਿੰਦਲ, ਡਾ. ਸਤੀਸ਼ ਕੁਮਾਰ ਆਦਿ ਮੌਜੂਦ ਸਨ।