24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕਿਰਾਏ ਦੇ ਮਾਮਲੇ ਵਿਚ ਮਾਲਕਾਂ ਨਾਲ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਢਾਬਾ ਪ੍ਰਬੰਧਕਾਂ ਖਿਲਾਫ਼ ਕੇਸ ਦਰਜ ਗੁਰਜੀਤ ਕੌਰ ਸੇਖੋਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਮੁੱਲਾਂਪੁਰ-ਦਾਖਾ, 23 ਅਗਸਤ (ਨਿਰਮਲ ਸਿੰਘ ਧਾਲੀਵਾਲ)-ਕਾਲਜ ਰੋਡ ਦਾਖਾ (ਲੁਧਿ:) ਸਥਿਤ ਮੱਲ੍ਹਾ ਨਿਵਾਸ ਵਿਖੇ ਅੱਜ ਸਵੇਰੇ ਸਵ: ਗੁਰਜੀਤ ਕੌਰ ਸੇਖੋਂ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਅੰਮ੍ਰਿਤ ਵੇਲੇ ਪਾਏ ਗਏ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਭਾਈ ਅਮਰੀਕ ਸਿੰਘ ਦੇ ਜੱਥੇ ਵਲੋਂ ਸ਼ਬਦ ਕੀਰਤਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-08-2026
ਮੁੱਲਾਂਪੁਰ-ਦਾਖਾ, 23 ਅਗਸਤ (ਨਿਰਮਲ ਸਿੰਘ ਧਾਲੀਵਾਲ)-ਕਾਲਜ ਰੋਡ ਦਾਖਾ (ਲੁਧਿ:) ਸਥਿਤ ਮੱਲ੍ਹਾ ਨਿਵਾਸ ਵਿਖੇ ਅੱਜ ਸਵੇਰੇ ਸਵ: ਗੁਰਜੀਤ ਕੌਰ ਸੇਖੋਂ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਅੰਮ੍ਰਿਤ ਵੇਲੇ ਪਾਏ ਗਏ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਭਾਈ ਅਮਰੀਕ ਸਿੰਘ ਦੇ ਜੱਥੇ ਵਲੋਂ ਸ਼ਬਦ ਕੀਰਤਨ ਕੀਤਾ ਗਿਆ। ਗੁਰੂ ਨਾਨਕ ਦਰਬਾਰ ਖੰਜ਼ਰਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਵਿੰਦਰ ਸਿੰਘ ਵਲੋਂ ਕੀਰਤਨ, ਕਥਾ ਦੀ ਵਿਚਾਰ ਕਰਦਿਆ ਮੌਤ ਇਕ ਅਟੱਲ ਸਚਾਈ, ਵਿਸ਼ੇ ਦਾ ਵਰਣਨ ਕੀਤਾ ਤੇ ਸੰਸਾਰੀ ਪਦਾਰਥਾਂ ਨੂੰ ਅਰਥਹੀਣ ਦੱਸਦਿਆਂ ਸੰਗਤ ਨੂੰ ਨਾਮ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਅਰਦਾਸ, ਹੁਕਮਨਾਮਾ ਉਪਰੰਤ ਸ਼ਰਧਾਂਜਲੀ ਸਮਾਰੋਹ ਦਾ ਮੰਚ ਸੰਚਾਲਨ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਵਲੋਂ ਕੀਤਾ ਗਿਆ। ਗੁਰਜੀਤ ਕੌਰ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਸੰਖੇਪ ’ਚ ਮੰਚ ਸੰਚਾਲਕ ਨੇ ਦੱਸਿਆ। ਸਵ: ਗੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਪਰਿਵਾਰ ਲਈ ਇਹ ਮੌਤ ਇਕ ਹਾਦਸੇ ਵਾਂਗ ਹੈ, ਪ੍ਰੰਤੂ ਪਰਮਾਤਮਾ ਦੇ ਹੁਕਮ ਅੱਗੇ ਸਾਡਾ ਕੋਈ ਜੋਰ ਨਹੀਂ। ਜੱਥੇਦਾਰ ਸੰਤਾ ਸਿੰਘ ਉਮੈਦਪੁਰੀ( ਵਾਰਿਸ ਪੰਜਾਬ ਦੇ) ਵਲੋਂ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਸਾਡਾ ਸੇਖੋਂ ਪਰਿਵਾਰ ਇਕ ਦਾਨੀ ਔਰਤ ਤੋਂ ਸੱਖਣਾ ਹੋ ਗਿਆ। ‘ਆਪ’ ਦੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ, ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾ, ਵਿਕਰਮਜੀਤ ਸਿੰਘ ਮੋਫਰ, ਕ੍ਰਿਸ਼ਨ ਕੁਮਾਰ ਬਾਵਾ ਵਲੋਂ ਵੀ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ। ਸ਼ਰਧਾਜ਼ਲੀ ਸਮਾਰੋਹ ਸਮੇਂ ਸਾਬਕਾ ਐੱਮ.ਪੀ. ਅਮਰੀਕ ਸਿੰਘ ਆਲੀਵਾਲ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾ:) ਕੈਪਟਨ ਸੰਦੀਪ ਸੰਧੂ, ਦਮਨਜੀਤ ਸਿੰਘ ਮੋਹੀ, ਅੰਕਿਤ ਬਾਂਸਲ, ਐੱਸ.ਪੀ. (ਐੱਚ) ਗੁਰਇਕਬਾਲ ਸਿੰਘ ਕੋਟਲੀ, ਭਵਜੀਤ ਸਿੰਘ ਸਰਾਭਾ, ਰਣਜੀਤ ਸਿੰਘ ਮਾਗਟ, ਮੇਜਰ ਸਿੰਘ ਮੁੱਲਾਂਪੁਰ, ਮੇਜਰ ਸਿੰਘ ਦੇਤਵਾਲ, ਸੁਖਦੇਵ ਸਿੰਘ ਚੱਕ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਰਛਪਾਲ ਸਿੰਘ ਤਲਵਾੜਾ, ਸੁਖਦੇਵ ਸਿੰਘ ਧਾਲੀਵਾਲ, ਡਾ: ਅਮਰਪ੍ਰੀਤ ਸਿੰਘ ਦਿਉਲ, ਸਰਪੰਚ ਲਖਵੀਰ ਸਿੰਘ ਦੇਤਵਾਲ, ਸਰਪੰਚ ਗੁਰਦੀਪ ਸਿੰਘ, ਹਰਜਿੰਦਰ ਸਿੰਘ ਢੀਂਡਸਾ ਵਲੋਂ ਵੀ ਸਵ: ਗੁਰਜੀਤ ਕੌਰ ਸੇਖੋਂ ਨਮਿੱਤ ਅੰਤਿਮ ਅਰਦਾਸ ਵਿਚ ਜੁੜ ਕੇ ਸੇਖੋਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਅੰਤਿਮ ਅਰਦਾਸ, ਸ਼ਰਧਾਂਜਲੀ ਸਮਾਰੋਹ ਸਮੇਂ ਪ੍ਰਧਾਨ ਤੇਲੂ ਰਾਮ ਬਾਂਸਲ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਦਾਖਾ ਸਰਪੰਚ ਜਗਜੀਤ ਸਿੰਘ ਭੋਲਾ, ਸਾਬਕਾ ਸਰਪੰਚ ਜਤਿੰਦਰ ਸਿੰਘ, ਸਾਬਕਾ ਸਰਪੰਚ ਗੁਰਜੀਤ ਸਿੰਘ, ਜਸਵੀਰ ਸਿੰਘ ਸੇਖੋਂ, ਜਗਮੋਹਨ ਸਿੰਘ ਪੰਡੋਰੀ, ਗੁਰਜੋਤ ਸਿੰਘ ਟਿਵਾਣਾ, ਪੰਜਾਬ ਪਟੈਟੋ ਗਰੋਵਰਸ ਗਰੁੱਪ ਪ੍ਰਧਾਨ ਸੰਦੀਪ ਸਿੰਘ ਨੋਲੜੀ, ਜਬਰਜੰਗ ਸਿੰਘ ਸੇਖੋਂ, ਜਿੰਮੀ ਸੇਖੋਂ, ਸੁਖਪਾਲ ਸਿੰਘ ਈਸੇਵਾਲ, ਐਡਵੋਕੇਟ ਜਸਵੀਰ ਸਿੰਘ, ਕਮਲਜੀਤ ਸਿੰਘ ਢਿੱਲੋ ਦੇਤਵਾਲ, ਤਨਵੀਰ ਸਿੰਘ ਜੋਧਾ, ਜਗਵੰਤ ਸਿੰਘ ਜੱਗਾ ਈਸੇਵਾਲ, ਰਵਿੰਦਰ ਸਿੰਘ ਰਵੀ ਚੀਮਾਂ, ਸਰਪੰਚ ਪਮਾਲ ਜਗਦੀਸ ਸਿੰਘ, ਪਟਵਾਰੀ ਜੋਗਿੰਦਰ ਸਿੰਘ, ਕੌਸ਼ਲਰ ਇੰਦਰਪਾਲ ਸਿੰਘ, ਗਗਨਦੀਪ ਸਿੰਘ ਹੰਸਰਾ, ਅਕਾਲੀ ਚੰਦ ਸਿੰਘ ਬੜੈਚ, ਨਰਿੰਦਰ ਸਿੰਘ ਬੜੈਚ, ਬਲਦੇਵ ਸਿੰਘ ਈਸੇਵਾਲ, ਕਵਲਜੀਤ ਸਿੰਘ ਈਸੇਵਾਲ, ਸਤਨਾਮ ਸਿੰਘ ਬੜੈਚ, ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਅਰਵਿੰਦਰ ਸ਼ਰਮਾ ਦਾਖਾ, ਰਾਜੂ ਜ਼ਿਊਲਰ ਵਾਲੇ ਰਾਜਵਿੰਦਰ ਸਿੰਘ ਈਸੇਵਾਲ, ਰਮੇਸ ਮੋਹੀ ਭੱਠੇ ਵਾਲਾ, ਯਾਦਵਿੰਦਰ ਸਿੰਘ ਯਾਦੀ, ਮਾਸਟਰ ਅਵਤਾਰ ਸਿੰਘ ਹਿੱਸੋਵਾਲ, ਥਾਣੇਦਾਰ ਕੁਲਵੰਤ ਸਿੰਘ ਭਾਓ, ਰਘਵੀਰ ਸਿੰਘ ਔਲਖ, ਕੰਵਲ ਜੀਤ ਸਿੰਘ ਲਾਲੀ, ਗੁਰਜੀਤ ਸਿੰਘ ਤੂਰ, ਮਾਸਟਰ ਸੁਖਦੇਵ ਸਿੰਘ ਧਾਲੀਵਾਲ , ਮਾਸਟਰ ਨਰਿੰਦਰ ਸਿੰਘ ਬੇਦੀ, ਮਾਸਟਰ ਰਛਪਾਲ ਸਿੰਘ ਰਕਬਾ, ਕੰਵਲਜੀਤ ਸਿੰਘ ਕਿੱਕੀ ਲਤਾਲਾ, ਸਰਪੰਚ ਅਮਰਜੀਤ ਸਿੰਘ ਜਾਂਗਪੁਰ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਤਨੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪਤੀ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਮੋਟਰਸਾਈਕਲ ਖੋਹ ਕੇ ਹੋਏ ਫਰਾਰ
Ad Position 24