ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ ਬਲਾਲਾ ਦੀ ਅਗਵਾਈ ਵਿਚ ਮਨਾਈਆਂ ਤੀਆਂ
ਸਮਰਾਲਾ, 23 ਅਗਸਤ (ਗੋਪਾਲ ਸੋਫਤ)-ਨਜ਼ਦੀਕੀ ਪਿੰਡ ਬਲਾਲਾ ਵਿਖੇ ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ ਬਲਾਲਾ ਦੀ ਅਗਵਾਈ ਹੇਠ ਬਲਾਲਾਜ਼ੋਨ ਦੇ ਪਿੰਡਾਂ ਦੀਆਂ ਮਹਿਲਾਵਾਂ ਵਲੋਂ ਤੀਆਂ ਮਨਾਈਆਂ ਗਈਆਂ। ਜਿਸ ਵਿਚ ਆਸ ਪਾਸ ਦੇ ਪਿੰਡਾਂ ਦੀਆਂ ਕੁੜੀਆਂ ਤੇ ਮਹਿਵਾਲਾਂ ਨੇ ਵੀ ਸ਼ਮੂਲੀਅਤ ਕੀਤੀ।
ਸਮਰਾਲਾ, 23 ਅਗਸਤ (ਗੋਪਾਲ ਸੋਫਤ)-ਨਜ਼ਦੀਕੀ ਪਿੰਡ ਬਲਾਲਾ ਵਿਖੇ ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ ਬਲਾਲਾ ਦੀ ਅਗਵਾਈ ਹੇਠ ਬਲਾਲਾਜ਼ੋਨ ਦੇ ਪਿੰਡਾਂ ਦੀਆਂ ਮਹਿਲਾਵਾਂ ਵਲੋਂ ਤੀਆਂ ਮਨਾਈਆਂ ਗਈਆਂ। ਜਿਸ ਵਿਚ ਆਸ ਪਾਸ ਦੇ ਪਿੰਡਾਂ ਦੀਆਂ ਕੁੜੀਆਂ ਤੇ ਮਹਿਵਾਲਾਂ ਨੇ ਵੀ ਸ਼ਮੂਲੀਅਤ ਕੀਤੀ। ਪਿੰਡ ਦੀਆਂ ਇਸਤਰੀਆਂ ਨੇ ਇਸ ਨੂੰ ਪੁਰਾਤਨ ਸਮੇਂ ਦੀ ਤਰਜ਼ ‘ਤੇ ਮਨਾਇਆ। ਇਸ ਮੌਕੇ ‘ਤੇ ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ ਬਲਾਲਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਹੁਣ ਸਾਡੇ ਸਭਿਆਚਾਰ ਦਾ ਅੰਗ ਬਣ ਚੁੱਕਿਆ ਹੈ ਅਤੇ ਅਜੋਕੇ ਬਦਲਦੇ ਦੌਰ ਵਿਚ ਵੀ ਅਸੀਂ ਇਸ ਤਿਉਹਾਰ ਨੂੰ ਪੁਰਾਣੇ ਸਮੇਂ ਤੋਂ ਮਨਾਉਣ ਦੀ ਰਵਾਇਤ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਮੌਕੇ ‘ਤੇ ਪ੍ਰਿੰਸੀਪਲ ਸ਼ਰਨਜੀਤ ਕੌਰ ਅਤੇ ਮਨਦੀਪ ਕੌਰ ਨੇ ਕਿਹਾ ਕਿ ਸਾਵਣ ਦੇ ਮਹੀਨੇ ਮਨਾਏ ਜਾਂਦੇ ਇਸ ਤਿਉਹਾਰ ਸਦਕਾ ਦੂਰ ਦੁਰਾਡੇ ਵਿਆਹੀਆਂ ਕੁੜੀਆਂ ਆਪਸ ਵਿਚ ਮਿਲਣ ਲਈ ਆਪਣੇ ਪੇਕੇ ਪਿੰਡ ਇਕੱਠੀਆਂ ਹੋ ਜਾਣ ਦਾ ਮੌਕਾ ਵੀ ਹੁੰਦਾ ਸੀ। ਪਰ ਹੁਣ ਬਦਲਦੇ ਦੌਰ ਵਿਚ ਇਹ ਤਿਉਹਾਰ ਪਿੱਪਲਾਂ, ਬਰੋਟਿਆਂ ਦੇ ਥੱਲੇ ਮਨਾਉਣ ਦੀ ਬਜਾਏ ਡੀ. ਜੇ. ਦੀਆਂ ਧੁਨਾਂ ‘ਤੇ ਮਨਾਇਆ ਜਾ ਰਿਹਾ ਹੈ ਪਰ ਫਿਰ ਵੀ ਇਸ ਦੀ ਮਹੱਤਤਾ ਪਹਿਲਾਂ ਜਿੰਨੀ ਹੀ ਬਣੀ ਹੋਈ ਹੈ।