ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ
ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਲੁਧਿਆਣਾ ਵਲੋਂ ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਹਾਲ, ਆਤਮ ਨਗਰ ਵਿਖੇ ਸਰਪ੍ਰਸਤ ਰੀਨਾ ਗੋਇਲ ਜੈਨ ਅਤੇ ਪ੍ਰਧਾਨ ਵਿਨੀਤਾ ਅਗਰਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ।
ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਲੁਧਿਆਣਾ ਵਲੋਂ ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਹਾਲ, ਆਤਮ ਨਗਰ ਵਿਖੇ ਸਰਪ੍ਰਸਤ ਰੀਨਾ ਗੋਇਲ ਜੈਨ ਅਤੇ ਪ੍ਰਧਾਨ ਵਿਨੀਤਾ ਅਗਰਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਿਰਕਤ ਕਰਦਿਆਂ ਤੀਜ ਦੇ ਰਵਾਇਤੀ ਰੰਗ ਨੂੰ ਜੀਵੰਤ ਕੀਤਾ। ਪ੍ਰੋਗਰਾਮ ਦੌਰਾਨ ਰੰਗਾਰੰਗ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਮਹਿਲਾਵਾਂ ਨੇ ਗਿੱਧਾ, ਗੀਤਾਂ ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਸਭਿਆਚਾਰ ਅਤੇ ਤੀਜ ਦੀਆਂ ਪਰੰਪਰਾਵਾਂ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਸਮਾਗਮ ਦਾ ਮਾਹੌਲ ਖ਼ੁਸ਼ੀਆਂ ਅਤੇ ਉਤਸ਼ਾਹ ਨਾਲ ਭਰਿਆ ਰਿਹਾ। ਇਸ ਮੌਕੇ ਰੀਨਾ ਗੋਇਲ ਜੈਨ ਨੇ ਕਿਹਾ ਕਿ ਤੀਜ ਸਿਰਫ਼ ਤਿਉਹਾਰ ਨਹੀਂ, ਸਗੋਂ ਸਾਡੀ ਸਭਿਆਚਾਰਕ ਵਿਰਾਸਤ ਅਤੇ ਆਪਸੀ ਪਿਆਰ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ। ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀਆਂ ਰਵਾਇਤਾਂ ਅਤੇ ਸਭਿਆਚਾਰ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਰਾਸ਼ਟਰੀ ਸਕੱਤਰ ਸਿਮਰਨ ਅਗਰਵਾਲ, ਪ੍ਰਦੇਸ਼ ਪ੍ਰਧਾਨ ਵਿਭਾ ਬਾਂਸਲ, ਨੀਤੂ ਸਿੰਗਲਾ, ਅਨੂ ਗੁਪਤਾ, ਸੁਨੀਤਾ ਗਰਗ, ਮੰਜੂ ਗਰਗ, ਸੁਨੀਤਾ ਗੋਇਲ, ਨੀਤੂ ਬਾਂਸਲ, ਰੇਨੂੰ ਸਿੰਗਲਾ, ਸੋਨੀਆ ਗੋਇਲ ਆਦਿ ਹਾਜ਼ਰ ਸਨ। 24ਐਲਡੀਐਚ07 ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਲੁਧਿਆਣਾ ਵਲੋਂ ਕਰਵਾਏ ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਵਿਚ ਸ਼ਾਮਿਲ ਮਹਿਲਾਵਾਂ। ਅਜੀਤ ਤਸਵੀਰ