ਵਿੱਤ ਤੇ ਠੇਕਾ ਕਮੇਟੀ ਦੀਆਂ ਦੋ ਖਾਲੀ ਸੀਟਾਂ ’ਤੇ ਚੋਣ ਲਈ ਰੁਚੀ ਗੁਲਾਟੀ ਦੇ ਮੈਦਾਨ ’ਚ ਉਤਰਦਿਆਂ ਹੀ ਗਰਮਾਇਆ ਮੁਕਾਬਲਾ
ਲੁਧਿਆਣਾ, 24 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀਆਂ ਦੋ ਖ਼ਾਲੀ ਸੀਟਾਂ ਲਈ 25 ਅਗਸਤ ਨੂੰ ਗੁਰੂ ਨਾਨਕ ਦੇਵ ਭਵਨ ’ਚ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਤੇ ਚੋਣ ਤੋਂ ਇਕ ਦਿਨ ਪਹਿਲਾਂ ਸ਼ਹਿਰ ਦੀ ਸਿਆਸਤ ਵਿਚ ਵੋਟਾਂ ਦਾ ਗਣਿਤ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਾਜਪਾ ਵਲੋਂ ਕੌਂਸਲਰ ਰੁਚੀ ਗੁਲਾਟੀ ਨੂੰ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਹੁਣ ਮੁਕਾਬਲੇ ਦੀ ਤਸਵੀਰ ਹੋਰ ਸਪਸ਼ਟ ਹੋ ਗਈ ਹੈ।
ਲੁਧਿਆਣਾ, 24 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀਆਂ ਦੋ ਖ਼ਾਲੀ ਸੀਟਾਂ ਲਈ 25 ਅਗਸਤ ਨੂੰ ਗੁਰੂ ਨਾਨਕ ਦੇਵ ਭਵਨ ’ਚ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਤੇ ਚੋਣ ਤੋਂ ਇਕ ਦਿਨ ਪਹਿਲਾਂ ਸ਼ਹਿਰ ਦੀ ਸਿਆਸਤ ਵਿਚ ਵੋਟਾਂ ਦਾ ਗਣਿਤ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਾਜਪਾ ਵਲੋਂ ਕੌਂਸਲਰ ਰੁਚੀ ਗੁਲਾਟੀ ਨੂੰ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਹੁਣ ਮੁਕਾਬਲੇ ਦੀ ਤਸਵੀਰ ਹੋਰ ਸਪਸ਼ਟ ਹੋ ਗਈ ਹੈ। ਕਾਂਗਰਸ ਪਹਿਲਾਂ ਹੀ ਵਾਰਡ ਨੰਬਰ 26 ਦੇ ਕੌਂਸਲਰ ਗੌਰਵ ਭੱਟੀ ਨੂੰ ਉਮੀਦਵਾਰ ਐਲਾਨ ਚੁੱਕੀ ਹੈ। ਇਸ ਤਰ੍ਹਾਂ ਦੋ ਸੀਟਾਂ ਲਈ ਵੱਖ-ਵੱਖ ਧਿਰਾਂ ਦੇ ਉਮੀਦਵਾਰ ਮੈਦਾਨ ਵਿਚ ਹੋਣ ਨਾਲ ਹੁਣ ਨਜ਼ਰ ਇਸ ਗੱਲ ’ਤੇ ਟਿੱਕ ਗਈ ਹੈ । ਕਾਂਗਰਸ ਵਲੋਂ ਗੌਰਵ ਭੱਟੀ ਦੀ ਉਮੀਦਵਾਰੀ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ ਜਦਕਿ ਭਾਜਪਾ ਦੇ ਉਮੀਦਵਾਰ ਵਜੋਂ ਰੁਚੀ ਗੁਲਾਟੀ ਦਾ ਐਲਾਨ ਹੁਣ ਮੁਕਾਬਲੇ ਦਾ ਨਵਾਂ ਪੜਾਅ ਹੈ। ਨਗਰ ਨਿਗਮ ਦੇ 95 ਮੈਂਬਰੀ ਹਾਊਸ ਵਿਚ ਆਪ ਕੋਲ 49 ਕੌਂਸਲਰ ਹਨ। ਜਦਕਿ ਕਾਂਗਰਸ ਕੋਲ 25 ਅਤੇ ਭਾਜਪਾ ਕੋਲ 18 ਕੌਂਸਲਰ ਹਨ। ਦੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਂਸਲਰ ਵੀ ਹਾਊਸ ਵਿਚ ਹਨ ਤੇ ਇਕ ਆਜ਼ਾਦ ਕੌਂਸਲਰ ਹੈ। ਭਾਜਪਾ ਨੇ ਰੁਚੀ ਗੁਲਾਟੀ ਨੂੰ ਉਤਾਰ ਕੇ ਵਿਰੋਧੀ ਏਕਤਾ ਦਾ ਰਸਤਾ ਹੋਰ ਔਖਾ ਕੀਤਾ ਭਾਜਪਾ ਵਲੋਂ ਰੁਚੀ ਗੁਲਾਟੀ ਨੂੰ ਉਮੀਦਵਾਰ ਐਲਾਨੇ ਜਾਣ ਨਾਲ ਹੁਣ ਕਾਂਗਰਸ ਅਤੇ ਭਾਜਪਾ ਵਲੋਂ ਇਕੋ ਉਮੀਦਵਾਰ ਨੂੰ ਸਮਰਥਨ ਦੇਣ ਵਾਲੀ ਪਹਿਲਾਂ ਚੱਲ ਰਹੀ ਚਰਚਾ ਦਾ ਸਿਆਸੀ ਮਤਲਬ ਲਗਭਗ ਖ਼ਤਮ ਹੋ ਗਿਆ ਹੈ। ਕਾਂਗਰਸ ਦੇ ਗੌਰਵ ਭੱਟੀ ਅਤੇ ਭਾਜਪਾ ਦੀ ਰੁਚੀ ਗੁਲਾਟੀ ਦੋਵੇਂ ਆਪਣੇ-ਆਪਣੇ ਪਾਰਟੀ ਨਿਸ਼ਾਨ ਅਤੇ ਸਿਆਸੀ ਸਮਰਥਨ ਨਾਲ ਮੈਦਾਨ ਵਿਚ ਹਨ। ਇਸ ਸਥਿਤੀ ਵਿਚ ਵਿਰੋਧੀ ਧਿਰ ਲਈ ਸਭ ਤੋਂ ਵੱਡੀ ਚੁਣੌਤੀ ਆਪਣੇ-ਆਪਣੇ ਕੌਂਸਲਰਾਂ ਨੂੰ ਇਕਜੁੱਟ ਰੱਖਣ ਦੀ ਹੋਵੇਗੀ। ਦੂਜੇ ਪਾਸੇ ਆਪ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਕੀ ਵਿਰੋਧੀ ਖ਼ੇਮੇ ਵਿਚੋਂ ਕੁੱਝ ਕੌਂਸਲਰਾਂ ਦਾ ਸਮਰਥਨ ਉਸਦੇ ਦੂਜੇ ਉਮੀਦਵਾਰ ਦੇ ਹੱਕ ਵਿਚ ਆ ਸਕਦਾ ਹੈ।