26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਮੁੱਖ ਉਦੇਸ਼ ਪੰਜਾਬ ਦੇ ਹੱਕਾਂ, ਕਿਸਾਨਾਂ, ਨੌਜਵਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਆਵਾਜ਼ ਬੁਲੰਦ ਕਰਨਾ ਹੈ-ਸ਼ਿਵਾਲਿਕ, ਸਿੱਧੂ

ਇਆਲੀ/ਥਰੀਕੇ, 25 ਅਗਸਤ (ਮਨਜੀਤ ਸਿੰਘ ਦੁੱਗਰੀ)-ਪਿੰਡ ਥਰੀਕੇ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਇਕ ਅਹਿਮ ਮੀਟਿੰਗ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ, ਸਰਕਲ ਪ੍ਰਧਾਨ ਧਨਵੰਤ ਸਿੰਘ ਥਰੀਕੇ, ਪ੍ਰਧਾਨ ਹਰਵਿੰਦਰ ਸਿੰਘ, ਸੀਨੀ. ਆਗੂ ਸੋਨੀ ਪੰਡਿਤ ਥਰੀਕੇ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਪਿੰਡ ਵਾਸੀਆਂ ਵਿਕਰਮ ਸਿੰਘ ਵਿੱਕੀ, ਗੁਰਸ਼ਰਨ ਸਿੰਘ ਜੰਟੀ, ਗੁਰਦੀਪ ਸਿੰਘ ਦੀਪੂ, ਅੰਮ੍ਰਿਤਪਾਲ ਸਿੰਘ, ਜਗਦੇਵ ਸਿੰਘ, ਜਸਵੀਰ ਸਿੰਘ ਜੱਸੀ, ਬਲਵਿੰਦਰ ਸਿੰਘ ਮੌਜੀ, ਜਸਵੀਰ ਸਿੰਘ, ਅਮਨਵੀਰ ਸਿੰਘ, ਭਰਪੂਰ ਸਿੰਘ ਭੂਰਾ, ਕਮਲਜੀਤ ਸਿੰਘ ਫੌਜੀ, ਰੇਸ਼ਮ ਸਿੰਘ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ ਸੋਨੂ, ਲੇਖਕ ਹਰਵਿੰਦਰ ਸਿੰਘ, ਤਲਜਿੰਦਰ ਸਿੰਘ ਗਾਂਧੀ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਬਿੱਲਾ, ਗੁਰਮੇਲ ਸਿੰਘ ਰਿੰਕੂ, ਜਸਦੇਵ ਸਿੰਘ ਫੌਜੀ, ਦੇਬੀ, ਚਰਨਜੀਤ ਸਿੰਘ, ਗੁਰਮੇਲ ਕੌਰ, ਲਕਸ਼ਮੀ, ਮਾਤਾ ਜੋਤੀ ਆਦਿ ਵਲੋਂ ਪਾਰਟੀ ਨੂੰ ਸਮਰਥਨ ਦਿੰਦਿਆਂ ਇਸ ਵਿਚ ਸ਼ਮੂਲੀਅਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 26-08-2026
ਇਆਲੀ/ਥਰੀਕੇ, 25 ਅਗਸਤ (ਮਨਜੀਤ ਸਿੰਘ ਦੁੱਗਰੀ)-ਪਿੰਡ ਥਰੀਕੇ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਇਕ ਅਹਿਮ ਮੀਟਿੰਗ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ, ਸਰਕਲ ਪ੍ਰਧਾਨ ਧਨਵੰਤ ਸਿੰਘ ਥਰੀਕੇ, ਪ੍ਰਧਾਨ ਹਰਵਿੰਦਰ ਸਿੰਘ, ਸੀਨੀ. ਆਗੂ ਸੋਨੀ ਪੰਡਿਤ ਥਰੀਕੇ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਪਿੰਡ ਵਾਸੀਆਂ ਵਿਕਰਮ ਸਿੰਘ ਵਿੱਕੀ, ਗੁਰਸ਼ਰਨ ਸਿੰਘ ਜੰਟੀ, ਗੁਰਦੀਪ ਸਿੰਘ ਦੀਪੂ, ਅੰਮ੍ਰਿਤਪਾਲ ਸਿੰਘ, ਜਗਦੇਵ ਸਿੰਘ, ਜਸਵੀਰ ਸਿੰਘ ਜੱਸੀ, ਬਲਵਿੰਦਰ ਸਿੰਘ ਮੌਜੀ, ਜਸਵੀਰ ਸਿੰਘ, ਅਮਨਵੀਰ ਸਿੰਘ, ਭਰਪੂਰ ਸਿੰਘ ਭੂਰਾ, ਕਮਲਜੀਤ ਸਿੰਘ ਫੌਜੀ, ਰੇਸ਼ਮ ਸਿੰਘ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ ਸੋਨੂ, ਲੇਖਕ ਹਰਵਿੰਦਰ ਸਿੰਘ, ਤਲਜਿੰਦਰ ਸਿੰਘ ਗਾਂਧੀ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਬਿੱਲਾ, ਗੁਰਮੇਲ ਸਿੰਘ ਰਿੰਕੂ, ਜਸਦੇਵ ਸਿੰਘ ਫੌਜੀ, ਦੇਬੀ, ਚਰਨਜੀਤ ਸਿੰਘ, ਗੁਰਮੇਲ ਕੌਰ, ਲਕਸ਼ਮੀ, ਮਾਤਾ ਜੋਤੀ ਆਦਿ ਵਲੋਂ ਪਾਰਟੀ ਨੂੰ ਸਮਰਥਨ ਦਿੰਦਿਆਂ ਇਸ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪਾਰਟੀ ਆਗੂਆਂ ਵਲੋਂ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਹਲਕਾ ਗਿੱਲ ਦੇ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਤੀ ਲੋਕਾਂ ਦਾ ਰੁਝਾਨ ਦਿਨੋਂ-ਦਿਨ ਵਧ ਰਿਹਾ ਹੈ ਅਤੇ ਵੱਖ-ਵੱਖ ਪਿੰਡਾਂ ਵਿਚੋਂ ਲੋਕ ਪਾਰਟੀ ਦੀਆਂ ਪੰਜਾਬ-ਉਸਾਰੂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਜੁੜ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਪੰਜਾਬ ਦੇ ਹੱਕਾਂ, ਕਿਸਾਨਾਂ, ਨੌਜਵਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਆਵਾਜ਼ ਬੁਲੰਦ ਕਰਨਾ ਹੈ। ਥਰੀਕੇ ਵਿਚ ਹੋਈ ਵੱਡੀ ਸ਼ਮੂਲੀਅਤ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਪੰਜਾਬ ਦੀ ਬਿਹਤਰੀ ਲਈ ਇਕ ਮਜ਼ਬੂਤ ਅਤੇ ਸਾਫ਼-ਸੁਥਰੇ ਸਿਆਸੀ ਬਦਲ ਦੀ ਭਾਲ ਵਿਚ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪਿੰਡ ਪੱਧਰ ’ਤੇ ਜਥੇਬੰਦੀ ਨੂੰ ਮਜ਼ਬੂਤ ਕਰਦਿਆਂ ਲੋਕਾਂ ਨਾਲ ਸਿੱਧਾ ਸੰਪਰਕ ਹੋਰ ਵਧਾਇਆ ਜਾਵੇਗਾ। ਇਸ ਮੌਕੇ ਪਾਰਟੀ ਆਗੂਆਂ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਹਰੀ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ ਸਾਬਕਾ ਪੰਚ, ਨਰਿੰਦਰਪਾਲ ਸਿੰਘ ਮਿਲਖਾ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਸੋਨੀ, ਓਂਕਾਰ ਸਿੰਘ, ਲਖਵੀਰ ਸਿੰਘ ਲੱਕੀ, ਦਲਪ੍ਰੀਤ ਸਿੰਘ ਰਵੀ, ਰਾਮ ਸਿੰਘ, ਗੁਰਜੋਤ ਸਿੰਘ, ਜਸਕਰਨ ਸਿੰਘ, ਲੰਬੜਦਾਰ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਕਰਨ ਸਿੰਘ ਸਿੱਧੂ, ਹੁਸਨਦੀਪ ਸਿੰਘ, ਗੁਰਪ੍ਰੀਤ ਸਿੰਘ ਰਾਣਾ, ਹਰਬੰਸ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਇਸ ਵਾਰ ਬਦਲੇਗਾ, ਭਾਰਤੀ ਜਨਤਾ ਪਾਰਟੀ ਲਿਆਵੇਗੀ ਨਵਾਂ ਬਦਲਾਅ-ਬੀ.ਐਲ. ਸੰਤੋਸ਼ ਅਗਲੀ ਖ਼ਬਰ ਮਿਸ਼ਨ ਸੇਵਾ ਫਾਊਂਡੇਸ਼ਨ ਵਲੋਂ “13-13 ਐਂਬੂਲੈਂਸ ਸੇਵਾ” ਦੀ ਸ਼ੁਰੂਆਤ
Ad Position 24