26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਾਈਕਲ ਦੇ ਪੁਰਜ਼ਿਆਂ ਨੂੰ ਰੰਗ ਕਰਨ ਵਾਲੀ ਫ਼ੈਕਟਰੀ ਵਿਚ ਲੱਗੀ ਅੱਗ

ਲੁਧਿਆਣਾ, 26 ਅਗਸਤ (ਬੈਂਸ)-ਜਸਪਾਲ ਬਾਂਗੜ ਸਥਿਤ ਮੱਲ੍ਹੀ ਚੌਕ ਦੀ ਗਲੀ ਨੰਬਰ 8 ਵਿਚ ਸਾਈਕਲ ਦੇ ਪੁਰਜ਼ਿਆਂ ਨੂੰ ਰੰਗ ਕਰਨ ਵਾਲੀ ਫ਼ੈਕਟਰੀ ਵਿਚ ਬੁੱਧਵਾਰ ਸ਼ਾਮ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਫ਼ੈਕਟਰੀ ਅੰਦਰ ਪਿਆ ਸਾਮਾਨ ਸੜਨ ਲੱਗ ਪਿਆ।

Ad Position 21
No active advertisement
ਅਜੀਤ ਡੈਸਕ 27-08-2026
ਲੁਧਿਆਣਾ, 26 ਅਗਸਤ (ਬੈਂਸ)-ਜਸਪਾਲ ਬਾਂਗੜ ਸਥਿਤ ਮੱਲ੍ਹੀ ਚੌਕ ਦੀ ਗਲੀ ਨੰਬਰ 8 ਵਿਚ ਸਾਈਕਲ ਦੇ ਪੁਰਜ਼ਿਆਂ ਨੂੰ ਰੰਗ ਕਰਨ ਵਾਲੀ ਫ਼ੈਕਟਰੀ ਵਿਚ ਬੁੱਧਵਾਰ ਸ਼ਾਮ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਫ਼ੈਕਟਰੀ ਅੰਦਰ ਪਿਆ ਸਾਮਾਨ ਸੜਨ ਲੱਗ ਪਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਅੱਗ ਦੀ ਤੇਜ਼ੀ ਨੂੰ ਦੇਖਦਿਆਂ ਫੋਕਲ ਪੁਆਇੰਟ ਸਮੇਤ ਹੋਰ ਕੇਂਦਰਾਂ ਤੋਂ ਵੀ ਗੱਡੀਆਂ ਬੁਲਾਈਆਂ ਗਈਆਂ। ਚਾਰ ਵੱਡੀਆਂ ਗੱਡੀਆਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਕਰੀਬ ਢਾਈ ਘੰਟਿਆਂ ਦੀ ਮਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਸਮੇਂ ਫ਼ੈਕਟਰੀ ਵਿਚ ਦੋ ਵਿਅਕਤੀ ਮੌਜੂਦ ਸਨ, ਜੋ ਸੁਰੱਖਿਅਤ ਬਾਹਰ ਨਿਕਲ ਆਏ। ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਕਰਮਜੀਤ ਨਗਰ ਲੁਹਾਰਾ ਵਿਖੇ ਸਾਈਕਲ ਫੈਕਟਰੀ ਵਿਚ ਲੱਗੀ ਅੱਗ ਅਗਲੀ ਖ਼ਬਰ ਨਵੀਂ ਪੀੜ੍ਹੀ ਨੂੰ ਗੁਰਮਤਿ ਸੰਗੀਤ ਦੀ ਜਾਣਕਾਰੀ ਦੇ ਕੇ ਆਪਣੇ ਅਮੀਰ ਵਿਰਸੇ ਨੂੰ ਸਾਂਭਣ ਵਿਚ ਯੋਗਦਾਨ ਪਾਈਏ-ਸੰਤ ਅਮੀਰ ਸਿੰ...
Ad Position 24