30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਵਿਚ ਕਵੀਆਂ ਨੇ ਰਚਨਾਵਾਂ ਸੁਣਾਈਆਂ

ਲੁਧਿਆਣਾ, 29 ਅਗਸਤ (ਡਾ. ਤਰਲੋਚਨ ਸਿੰਘ)-ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਸੰਸਥਾ ਦੀ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 30-08-2026
ਲੁਧਿਆਣਾ, 29 ਅਗਸਤ (ਡਾ. ਤਰਲੋਚਨ ਸਿੰਘ)-ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪ੍ਰੋ. ਰਵਿੰਦਰ ਭੱਠਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਸਿੱਧ ਫੋਟੋਗਰਾਫ਼ਰ, ਆਲੋਚਕ ਤੇ ਚਿੰਤਕ ਜਨਮੇਜਾ ਜੌਹਲ, ਲੇਖਕ ਭਗਵਾਨ ਸਿੰਘ ਢਿੱਲੋਂ ਅਤੇ ਕਹਾਣੀਕਾਰਾ ਇੰਦਰਜੀਤਪਾਲ ਕੌਰ ਵੀ ਹਜ਼ਾਰ ਸਨ। ਇਸ ਮੌਕੇ ਸ਼ਾਮਿਲ ਲੇਖਕਾਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇ ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਉਨ੍ਹਾਂ ਸਾਂਝੇ ਤੌਰ ਤੇ ਕਿਹਾ ਕਿ ਅਸੀਂ ਤਾਹੀਂ ਸੱਚੇ ਪੰਜਾਬੀ ਕਹਾਉਣ ਦੇ ਹੱਕਦਾਰ ਹਾਂ ਜੇਕਰ ਅਸੀਂ ਖ਼ੁਦ ਆਪਣੀ ਜੀਵਨ ਸ਼ੈਲੀ ਵਿੱਚ ਪੰਜਾਬੀ ਮਾਂ ਬੋਲੀ ਨਾਲ ਤਨੋ ਮਨੋ ਇਨਸਾਫ਼ ਕਰਦੇ ਹਾਂ ਅਤੇ ਪੂਰਾ ਪਹਿਰਾ ਦਿੰਦੇ ਹਾਂ, ਇਹੀ ਸਾਡੇ ਸੱਚੇ ਪੰਜਾਬੀ ਹੋਣ ਦਾ ਪ੍ਰਮਾਣ ਹੈ। ਅਮਰਜੀਤ ਸ਼ੇਰਪੁਰੀ ਨੇ ਕਿਹਾ ਕਿ ਪੰਜਾਬੀ ਬੋਲੀ ਨਾਲ ਲਿਖਣ ਵੇਲੇ ਹੋ ਰਿਹਾ ਮਜਾਕ ਨਾਂ ਸਹਿਣ ਯੋਗ ਹੈ । ਕਿਉਂਕਿ ਕਈ ਜਗ੍ਹਾ ਇੱਕ ਅੱਧਾ ਅੱਖਰ ਪੰਜਾਬੀ ਦਾ ਲਿੱਖ ਕੇ ਤੇ ਬਾਕੀ ਦੂਜੀਆਂ ਭਾਸ਼ਾਵਾਂ ਦੇ ਖਾਸਕਰ ਅੰਗਰੇਜ਼ੀ ਦੇ ਅੱਖਰ ਨਾਲ ਜੋੜ ਕੇ ਸ਼ਬਦ ਬਣਾਏ ਜਾਂਦੇ ਹਨ ਜਿਵੇਂ ਸਾਡੀ ਭਾਸ਼ਾ ਕੋਲ਼ ਅੱਖਰਾਂ ਦੀ ਘਾਟ ਹੋਵੇ। ਉਪਰੰਤ ਗਾਇਕ ਜਗਪਾਲ ਜੱਗਾ ਜਮਾਲਪੁਰੀ ਨਾਲ ਰੂਬਰੂ ਕਰਵਾਇਆ ਗਿਆ, ਜਿਨ੍ਹਾਂ ਨੇ ਆਪਣੇ ਸਵਰਗਵਾਸੀ ਪਿਤਾ ਗਿਆਨ ਸਿੰਘ ਦੀਆਂ ਤਕਰੀਬਨ ਅੱਸੀ ਵਰ੍ਹੇ ਪੁਰਾਣੀਆਂ ਸੰਭਾਲੀਆਂ ਲਿਖਤਾਂ ‘ਚੋਂ ਕੁੱਝ ਰਚਨਾਵਾਂ ਤੇ ਆਪਣੇ ਲਿਖੇ ਗੀਤ ਸੁਣਾ ਕੇ ਵਧੀਆ ਮਾਹੌਲ ਸਿਰਜਿਆ। ਇਸ ਮੌਕੇ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਜੀਤ, ਸੰਪੂਰਨ ਸਨਮ ਸਾਹਨੇਵਾਲ , ਨੇਤਰ ਸਿੰਘ ਮੁੱਤੋਂ , ਰਣਜੀਤ ਗਰੇਵਾਲ , ਇੰਦਰਜੀਤ ਲੋਟੇ , ਕਵਿਤਰੀ ਅਮਨਦੀਪ ਮਲਿਕਾ , ਦਰਸ਼ਨ ਸਿੰਘ ਢੋਲਣ, ਡਾ. ਰਣਜੀਤ ਸਿੰਘ , ਕਵੀ ਗੁਰਦੀਪ ਸਿੰਘ , ਜਨਮੇਜਾ ਜੌਹਲ , ਭਗਵਾਨ ਢਿੱਲੋਂ , ਰਵਿੰਦਰ ਭੱਠਲ , ਇੰਦਰਜੀਤ ਪਾਲ ਕੌਰ, ਅਮਰਜੀਤ ਸ਼ੇਰਪੁਰੀ ਆਪਣੀਆਂ ਰਚਨਾਵਾਂਪੜ੍ਹੀਆਂ। ਅੰਤ ਵਿੱਚ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਆਏ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਖਾਸੀ ਕਲਾਂ ’ਚ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਾਬਾ ਨੰਦ ਸਿੰਘ ਦੀ 83ਵੀਂ ਬਰਸੀ ਮਨਾਈ
Ad Position 24