30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਏ.ਸੀ.ਪੀ. ਦਾ ਸਰਕਾਰੀ ਨੰਬਰ ਕਿਸਾਨ ਨੂੰ ਹੋਇਆ ਅਲਾਟ-ਪੁਲਿਸ ਪ੍ਰਸ਼ਾਸਨ ਬੇਖਬਰ

ਲੁਧਿਆਣਾ, 29 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਦੇ ਏਸੀਪੀ ਦਾ ਸਰਕਾਰੀ ਨੰਬਰ ਸੰਬੰਧਿਤ ਕੰਪਨੀ ਵਲੋਂ ਇੱਕ ਕਿਸਾਨ ਅਤੇ ਤੂੜੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਅਲਾਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਸੰਬੰਧਤ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਵੀ ਸੂਚਨਾ ਨਹੀਂ ਹੈ।

Ad Position 21
No active advertisement
ਅਜੀਤ ਡੈਸਕ 30-08-2026
ਲੁਧਿਆਣਾ, 29 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਦੇ ਏਸੀਪੀ ਦਾ ਸਰਕਾਰੀ ਨੰਬਰ ਸੰਬੰਧਿਤ ਕੰਪਨੀ ਵਲੋਂ ਇੱਕ ਕਿਸਾਨ ਅਤੇ ਤੂੜੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਅਲਾਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਸੰਬੰਧਤ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਵੀ ਸੂਚਨਾ ਨਹੀਂ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਏਸੀਪੀ ਪੱਛਮੀ ਦੇ ਸਰਕਾਰੀ ਨੰਬਰ ‘ਤੇ ਸੰਪਰਕ ਕੀਤਾ ਗਿਆ ਤਾਂ ਉਹ ਮਾਨਸਾ ਦੇ ਇੱਕ ਵਿਅਕਤੀ ਗੋਬਿੰਦ ਸਿੰਘ ਵਲੋਂ ਚੁੱਕਿਆ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਇਹ ਨੰਬਰ ਕੁਝ ਮਹੀਨੇ ਪਹਿਲਾਂ ਕੰਪਨੀ ਵਲੋਂ ਉਸ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਅਲਾਟ ਕੀਤਾ ਗਿਆ ਹੈ ਤੇ ਉਹ ਹੁਣ ਇਹ ਨੰਬਰ ਦੋਵੇਂ ਭਰਾ ਚਲਾ ਰਹੇ ਹਨ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਪਹਿਲਾਂ ਇਹ ਨੰਬਰ ਏਸੀਪੀ ਪੱਛਮੀ ਲੁਧਿਆਣਾ ਦਾ ਹੈ। ਉਸ ਦੱਸਿਆ ਕਿ ਜਦੋਂ ਦਾ ਉਸ ਨੂੰ ਨੰਬਰ ਅਲਾਟ ਹੋਇਆ ਹੈ, ਉਸਦੇ ਨੰਬਰ ‘ਤੇ ਕੁਝ ਪੁਲਿਸ ਅਧਿਕਾਰੀਆਂ ਅਤੇ ਏਸੀਪੀ ਨਾਲ ਸੰਬੰਧਿਤ ਵਿਅਕਤੀਆਂ ਦੇ ਲਗਾਤਾਰ ਫੋਨ ਆ ਰਹੇ ਹਨ। ਅਜਿਹਾ ਹੁੰਦਾ ਦੇਖ ਕੇ ਉਸ ਨੇ ਕੰਪਨੀ ਨਾਲ ਸੰਪਰਕ ਕੀਤਾ ਤਾਂ ਕੰਪਨੀ ਨੇ ਕਿਹਾ ਕਿ ਉਸ ਨੂੰ ਪੂਰੇ ਦਸਤਾਵੇਜਾਂ ਦੇ ਅਧਾਰ ‘ਤੇ ਹੀ ਇਹ ਨੰਬਰ ਅਲਾਟ ਕੀਤਾ ਗਿਆ ਹੈ ਅਤੇ ਉਹ ਇਹ ਨੰਬਰ ਰੱਦ ਨਹੀਂ ਕਰ ਸਕਦੇ। ਉਸ ਦੱਸਿਆ ਕਿ ਉਹ ਇਸ ਕਾਰਨ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਹੋ ਰਿਹਾ ਹੈ। ਪਰ ਉਸ ਦੀ ਵੀ ਕਿਧਰੇ ਸੁਣਵਾਈ ਨਹੀਂ ਹੋ ਰਹੀ। ਉਸ ਦੱਸਿਆ ਕਿ ਹਰ ਰੋਜ਼ ਇਸ ਨੰਬਰ ‘ਤੇ ਸੈਂਕੜੇ ਫੋਨ ਆਉਂਦੇ ਹਨ ਜੋ ਕਿ ਪੁਲਿਸ ਅਤੇ ਆਮ ਜਨਤਾ ਨਾਲ ਸੰਬੰਧਿਤ ਹੁੰਦੇ ਹਨ। ਗੋਬਿੰਦ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਸੰਬੰਧਿਤ ਥਾਣੇ ਨੂੰ ਵੀ ਸੂਚਨਾ ਦਿੱਤੀ ਹੈ, ਪਰ ਸੰਬੰਧਿਤ ਪੁਲਿਸ ਮੁਲਾਜ਼ਮ ਵੀ ਇਸ ਦਾ ਹੱਲ ਨਹੀਂ ਕਰ ਰਹੇ ਹਨ। ਇਸ ਦੌਰਾਨ ਜਦੋਂ ਏਸੀਪੀ ਪੱਛਮੀ ਜਤਿੰਦਰ ਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਿਯੁਕਤੀ ਇੱਕ ਸਾਲ ਪਹਿਲਾਂ ਇਸ ਅਹੁਦੇ ‘ਤੇ ਹੋਈ ਹੈ ਪਰ ਉਨ੍ਹਾਂ ਨੂੰ ਸਰਕਾਰੀ ਨੰਬਰ ਸੰਬੰਧਿਤ ਮੁਲਾਜ਼ਮਾਂ ਵਲੋਂ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਇਹ ਨੰਬਰ ਏਸੀਪੀ ਗੁਰਦੇਵ ਸਿੰਘ ਵਲੋਂ ਵਰਤਿਆ ਜਾ ਰਿਹਾ ਸੀ ਜੋ ਕਿ ਹੁਣ ਸੇਵਾ ਮੁਕਤ ਹਨ। ਉਨ੍ਹਾਂ ਦੱਸਿਆ ਕਿ ਮੈਨੂੰ ਹੋਰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਹੁਣ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇੱਕ ਉੱਚ ਅਧਿਕਾਰੀ ਦਾ ਸਰਕਾਰੀ ਨੰਬਰ ਬੰਦ ਆ ਰਿਹਾ ਸੀ, ਪਰ ਕਿਸੇ ਵੀ ਅਧਿਕਾਰੀ ਵਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਹਾਲੇ ਵੀ ਏਸੀਪੀ ਪੱਛਮੀ ਦਾ ਸਰਕਾਰੀ ਨੰਬਰ ਪੁਲਿਸ ਅਧਿਕਾਰੀਆਂ ਦੀ ਲਿਸਟ ਵਿਚ ਸ਼ਾਮਿਲ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਅਗਲੀ ਖ਼ਬਰ ਗ੍ਰੀਨ ਗਰੋਵ ਸਕਲ ਵੱਲੋਂ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ
Ad Position 24