02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਦੌਰਾਨ ਸਥਿਤੀ ਬਣੀ ਤਣਾਅਪੂਰਨ ‘ ਚਾਹ ’ ਤੇ ਚਰਚਾ ’ ਵਿਚ ਆਸ਼ੂ ਨੇ ਕਾਂਗਰਸੀ ਵਰਕਰਾਂ ’ ਚ ਭਰਿਆ ਜੋਸ਼

ਲੁਧਿਆਣਾ, 1 ਸਤੰਬਰ (ਜਤਿੰਦਰ ਭੰਬੀ)-ਗੁਰੂ ਨਾਨਕ ਸਟੇਡੀਅਮ ’ਚ ਹੋ ਰਹੇ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਗੋਲਡ ਮੈਡਲ ਦੇ ਫਾਈਨਲ ਮੈਚ ਦੌਰਾਨ ਸਟੇਟ ਮੈਡਲਿਸਟ ਖਿਡਾਰੀ ਗੌਤਮ ਸ਼ਰਮਾ ਦੇ ਮੈਚ ’ਚ ਜਾਣਬੁੱਝ ਵਿਰੋਧੀ ਖਿਡਾਰੀ ਦੇ ਕੋਚ ਨੂੰ ਮੈਦਾਨ ’ਚ ਉਤਾਰ ਦਿੱਤਾ ਗਿਆ। ਜਦੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਕੋਚ ਨੇ ਖਿਡਾਰੀ ਦੇ ਭਰਾ ਨੂੰ ਥੱਪੜ ਜੜ੍ਹ ਦਿੱਤਾ, ਕੋਚ ਨਾਲ ਹੱਥੋਪਾਈ ਕੀਤੀ ਅਤੇ ਖਿਡਾਰੀ ਦੇ ਮੱਥੇ ’ਤੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਦੋ ਟਾਂਕੇ ਲੱਗੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਲੁਧਿਆਣਾ, 1 ਸਤੰਬਰ (ਜਤਿੰਦਰ ਭੰਬੀ)-ਗੁਰੂ ਨਾਨਕ ਸਟੇਡੀਅਮ ’ਚ ਹੋ ਰਹੇ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਗੋਲਡ ਮੈਡਲ ਦੇ ਫਾਈਨਲ ਮੈਚ ਦੌਰਾਨ ਸਟੇਟ ਮੈਡਲਿਸਟ ਖਿਡਾਰੀ ਗੌਤਮ ਸ਼ਰਮਾ ਦੇ ਮੈਚ ’ਚ ਜਾਣਬੁੱਝ ਵਿਰੋਧੀ ਖਿਡਾਰੀ ਦੇ ਕੋਚ ਨੂੰ ਮੈਦਾਨ ’ਚ ਉਤਾਰ ਦਿੱਤਾ ਗਿਆ। ਜਦੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਕੋਚ ਨੇ ਖਿਡਾਰੀ ਦੇ ਭਰਾ ਨੂੰ ਥੱਪੜ ਜੜ੍ਹ ਦਿੱਤਾ, ਕੋਚ ਨਾਲ ਹੱਥੋਪਾਈ ਕੀਤੀ ਅਤੇ ਖਿਡਾਰੀ ਦੇ ਮੱਥੇ ’ਤੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਦੋ ਟਾਂਕੇ ਲੱਗੇ ਹਨ। ਪੀੜਤਾਂ ਦਾ ਕਹਿਣਾ ਹੈ ਕਿ ਇਹ ਵਿਵਾਦ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀ। ਕੁੱਝ ਸਮਾਂ ਪਹਿਲਾਂ ਜਲੰਧਰ ‘ਚ ਹੋਏ ਟੂਰਨਾਮੈਂਟ ’ਚ ਕੋਚ ਨਿਤਿਨ ਬਾਤਿਸ਼ ਉਰਫ਼ ਜਾਨੀ ਵਲੋਂ ਓਵਰਏਜ ਬੱਚਿਆਂ ਨੂੰ ਖਿਡਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਉਸੇ ਰੰਜਿਸ਼ ਦੇ ਚੱਲਦਿਆਂ ਇਸ ਜ਼ਿਲ੍ਹਾ ਪੱਧਰੀ ਟੂਰਨਾਮੈਂਟ ’ਚ ਵਿਵਾਦ ਖੜ੍ਹਾ ਕਰਕੇ ਸਟੇਟ ਮੈਡਲਿਸਟ ਖਿਡਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਤੁਰੰਤ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੱਤੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਪੀੜਤ ਪਰਿਵਾਰ ਨੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਸ਼ਿਕਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਸਟੇਡੀਅਮ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ। ਇਸ ਮਾਮਲੇ ਵਿਚ ਜਿਨ੍ਹਾਂ ਲੋਕਾਂ ’ਤੇ ਇਲਜ਼ਾਮ ਲੱਗੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ, ਜਦੋਂ ਉਹ ਉਥੇ ਪਹੁੰਚੇ ਤਾਂ ਪਹਿਲਾਂ ਹੀ ਲੜਾਈ ਝਗੜਾ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਲਈ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਮਾਣਹਾਨੀ ਦਾ ਮਾਮਲਾ ਦਰਜ ਕਰਵਾਉਣਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਭਵਨ ਵਿਖੇ ਹੋਈ ਮਜ਼ਦੂਰ - ਕਿਰਤੀ ਏਕਤਾ ਕਨਵੈੱਨਸ਼ਨ ਅਗਲੀ ਖ਼ਬਰ ਸ੍ਰੀ ਗੁਰੂ ਹਹਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਤੈਰਾਕੀ ਮੁਕਾਬਲਾ ਕਰਵਾਇਆ
Ad Position 24