01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੌਂਸਲਰ ਗੌਰਵ ਭੱਟੀ ਨੇ ਨਿਗਮ ਕਮਿਸ਼ਨਰ ਕੋਲ ਚੁੱਕਿਆ ਮੁੱਦਾ

ਲੁਧਿਆਣਾ, 1 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਵੱਖ-ਵੱਖ ਵਾਰਡਾਂ ਵਿਚ ਜ਼ਰੂਰੀ ਜਨਤਕ ਅਤੇ ਵਿਕਾਸ ਕਾਰਜਾਂ ਨਾਲ ਸੰਬੰਧਿਤ ਰੁਕੇ ਹੋਏ ਕੰਮਾਂ ਨੂੰ ਲੈ ਕੇ ਕੌਂਸਲਰ ਗੌਰਵ ਭੱਟੀ ਨੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਕੌਂਸਲਰ ਗੌਰਵ ਭੱਟੀ ਨੇ ਮੰਗ ਕੀਤੀ ਕਿ ਕੌਂਸਲਰਾਂ ਵਲੋਂ ਦਿੱਤੇ ਗਏ ਲੈਟਰ ਪੈਡਾਂ ਅਤੇ ਫਾਈਲਾਂ ’ਤੇ ਅਗਲੇ 48 ਘੰਟਿਆਂ ਅੰਦਰ ਲੋੜੀਂਦੀ ਕਾਰਵਾਈ ਕੀਤੀ ਜਾਵੇ, ਜਿੱਥੇ ਨਿਯਮਾਂ ਅਨੁਸਾਰ ਸੰਭਵ ਹੋਵੋ, ਉਥੇ ਅੰਦਾਜ਼ੇ ਤਿਆਰ ਕਰਕੇ ਵਿੱਤ ਤੇ ਠੇਕਾ ਕਮੇਟੀ ਅੱਗੇ ਭੇਜੇ ਜਾਣ ਤਾਂ ਜੋ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾ ਸਕੇ।

Ad Position 21
repet_subhas-goyals [Copy P29]
ਕੌਂਸਲਰ ਗੌਰਵ ਭੱਟੀ 02-09-2026
ਲੁਧਿਆਣਾ, 1 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਵੱਖ-ਵੱਖ ਵਾਰਡਾਂ ਵਿਚ ਜ਼ਰੂਰੀ ਜਨਤਕ ਅਤੇ ਵਿਕਾਸ ਕਾਰਜਾਂ ਨਾਲ ਸੰਬੰਧਿਤ ਰੁਕੇ ਹੋਏ ਕੰਮਾਂ ਨੂੰ ਲੈ ਕੇ ਕੌਂਸਲਰ ਗੌਰਵ ਭੱਟੀ ਨੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਕੌਂਸਲਰ ਗੌਰਵ ਭੱਟੀ ਨੇ ਮੰਗ ਕੀਤੀ ਕਿ ਕੌਂਸਲਰਾਂ ਵਲੋਂ ਦਿੱਤੇ ਗਏ ਲੈਟਰ ਪੈਡਾਂ ਅਤੇ ਫਾਈਲਾਂ ’ਤੇ ਅਗਲੇ 48 ਘੰਟਿਆਂ ਅੰਦਰ ਲੋੜੀਂਦੀ ਕਾਰਵਾਈ ਕੀਤੀ ਜਾਵੇ, ਜਿੱਥੇ ਨਿਯਮਾਂ ਅਨੁਸਾਰ ਸੰਭਵ ਹੋਵੋ, ਉਥੇ ਅੰਦਾਜ਼ੇ ਤਿਆਰ ਕਰਕੇ ਵਿੱਤ ਤੇ ਠੇਕਾ ਕਮੇਟੀ ਅੱਗੇ ਭੇਜੇ ਜਾਣ ਤਾਂ ਜੋ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਰਡ ਦਾ ਵਿਕਾਸ ਕੰਮ ਬੇਲੋੜੀ ਪ੍ਰਸ਼ਾਸਨਿਕ ਦੇਰੀ ਕਾਰਨ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਜੇਕਰ ਕਿਸੇ ਕੰਮ ਵਿਚ ਕਾਨੂੰਨੀ, ਤਕਨੀਕੀ ਜਾਂ ਪ੍ਰਸ਼ਾਸਨਿਕ ਰੁਕਾਵਟ ਹੈ ਤਾਂ ਸੰਬੰਧਿਤ ਕੌਂਸਲਰ ਨੂੰ ਇਸ ਬਾਰੇ ਲਿਖਤੀ ਰੂਪ ਵਿਚ ਸਪਸ਼ਟ ਜਾਣਕਾਰੀ ਦਿੱਤੀ ਜਾਵੇ। ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਬਿਨਾਂ ਵਾਜਬ ਕਾਰਨ ਲੰਮੇ ਸਮੇਂ ਤੋਂ ਰੁਕੀਆਂ ਫਾਈਲਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇ। ਨਾਲ ਹੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਜਲਦ ਬੁਲਾਕੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਲਈ ਢੁਕਵੇਂ ਫ਼ੈਸਲੇ ਕਰਨ ਦੀ ਮੰਗ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕੇਂਦਰੀ ਬੋਰਸਟਲ ਅਤੇ ਜ਼ਨਾਨਾ ਜੇਲ੍ਹ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਗੰਦਾ ਪਾਣੀ, ਟੁੱਟੀਆਂ ਸੜਕਾਂ ਤੇ ਕੂੜੇ ਦੇ ਢੇਰਾਂ ਵਿਚਕਾਰ ਪੂਰਬੀ ਹਲਕੇ ਦੇ ਲੋਕਾਂ ਦੀ ਜ਼ਿੰਦਗੀ ਬੇਹਾਲ
Ad Position 24