01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੁਰਦੁਆਰਾ ਅਕਾਲ ਮੰਡਲ ਵਿਖੇ ਬਾਬਾ ਸ੍ਰੀਚੰਦ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਸ਼ੁਰੂ 20 ਨੂੰ ਹੋਵੇਗਾ ਵਿਸ਼ੇਸ਼ ਗੁਰਮਤਿ ਸਮਾਗਮ-ਸੰਤ ਸਤਿਨਾਮ ਸਿੰਘ ਉਦਾਸੀ

ਲੁਧਿਆਣਾ, 1 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਅਕਾਲ ਮੰਡਲ, ਹਰਿਗੋਬਿੰਦ ਨਗਰ, ਭਾਈ ਜੋਗਾ ਸਿੰਘ ਰੋਡ ਸਿਵਲ ਲਾਈਨਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ੍ਰੀ ਅਖੰਡ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੀ ਆਰੰਭਤਾ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਸਤਿਨਾਮ ਸਿੰਘ ਉਦਾਸੀ ਨੇ ਦੱਸਿਆ ਕਿ 20 ਸਤੰਬਰ ਦਿਨ ਐਤਵਾਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ, ਜਿਨ੍ਹਾਂ ਵਿਚ ਸੰਤ-ਮਹਾਪੁਰਸ਼, ਗੁਰੂ ਕੇ ਕੀਰਤਨੀਏ, ਪ੍ਰਚਾਰਕ ਅਤੇ ਸ਼ਹਿਰ ਦੀਆਂ ਸਮੂਹ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਹਾਜ਼ਰੀਆਂ ਭਰਨਗੀਆਂ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਲੁਧਿਆਣਾ, 1 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਅਕਾਲ ਮੰਡਲ, ਹਰਿਗੋਬਿੰਦ ਨਗਰ, ਭਾਈ ਜੋਗਾ ਸਿੰਘ ਰੋਡ ਸਿਵਲ ਲਾਈਨਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ੍ਰੀ ਅਖੰਡ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੀ ਆਰੰਭਤਾ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਸਤਿਨਾਮ ਸਿੰਘ ਉਦਾਸੀ ਨੇ ਦੱਸਿਆ ਕਿ 20 ਸਤੰਬਰ ਦਿਨ ਐਤਵਾਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ, ਜਿਨ੍ਹਾਂ ਵਿਚ ਸੰਤ-ਮਹਾਪੁਰਸ਼, ਗੁਰੂ ਕੇ ਕੀਰਤਨੀਏ, ਪ੍ਰਚਾਰਕ ਅਤੇ ਸ਼ਹਿਰ ਦੀਆਂ ਸਮੂਹ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਹਾਜ਼ਰੀਆਂ ਭਰਨਗੀਆਂ। ਉਨ੍ਹਾਂ ਦੱਸਿਆ ਕਿ 12 ਸਤੰਬਰ ਦਿਨ ਸ਼ਨੀਵਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਿਥਮ ਪ੍ਰਕਾਸ਼ ਦਿਵਸ ਮੌਕੇ ਸਵੇਰੇ 11 ਤੋਂ 12:30 ਵਜੇ ਤੱਕ ਕੀਰਤਨ ਸਮਾਗਮ ਹੋਵੇਗਾ। 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ਮੌਕੇ 10:30 ਤੋਂ 12:30 ਵਜੇ ਤੱਕ ਕਥਾ ਅਤੇ ਕੀਰਤਨ ਸਮਾਗਮ ਹੋਵੇਗਾ ਅਤੇ 20 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਤੋਂ ਬਾਅਦ ਦੁਪਹਿਰ 2 ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਗਿੱਲ ਦੀਆਂ ਬੇਸਬਾਲ ਟੀਮਾਂ ਨੇ ਜਿੱਤੇ ਦ... ਅਗਲੀ ਖ਼ਬਰ ਸਿਲਾਈ ਮਸ਼ੀਨ ਕਾਰੋਬਾਰੀ ’ ਤੇ ਜੀ . ਐਸ . ਟੀ . ਵਿਭਾਗ ਦੀ ਛਾਪੇਮਾਰੀ
Ad Position 24