05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਵਿੱਤ ਤੇ ਠੇਕਾ ਕਮੇਟੀ ’ ਚ ਕੌਂਸਲਰ ਗੌਰਵ ਭੱਟੀ ਨੇ ਚੁੱਕੇ ਅਹਿਮ ਸਵਾਲ , ਪਾਰਦਰਸ਼ਤਾ ਦੀ ਕੀਤੀ ਮੰਗ

ਲੁਧਿਆਣਾ, 5 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਸਨਿਚਰਵਾਰ ਨੂੰ ਮੇਅਰ ਕੈਂਪ ਵਿਖੇ ਹੋਈ ਮੀਟਿੰਗ ਦੌਰਾਨ ਕੌਂਸਲਰ ਗੌਰਵ ਭੱਟੀ ਨੇ ਲੋਕਾਂ ਦੇ ਪੈਸੇ ਦੀ ਸਹੀ ਵਰਤੋ ਤੇ ਨਿਗਮ ਦੇ ਕੰਮਾਂ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕਈ ਅਹਿਮ ਮੁੱਦੇ ਚੁੱਕੇ। ਉਨ੍ਹਾਂ ਇਕ ਵਾਰਡ ਵਿਚ 25 ਸਫ਼ਾਈ ਕਰਮਚਾਰੀ ਲਗਾਉਣ ਦੀ ਮੰਗ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਜੇਕਰ ਕਰਮਚਾਰੀ ਦੇਣ ਹਨ ਤਾਂ ਸਾਰੇ 95 ਵਾਰਡਾਂ ਲਈ ਇਕੋ ਨੀਤੀ ਬਣਾਈ ਜਾਵੇ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਲੁਧਿਆਣਾ, 5 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਸਨਿਚਰਵਾਰ ਨੂੰ ਮੇਅਰ ਕੈਂਪ ਵਿਖੇ ਹੋਈ ਮੀਟਿੰਗ ਦੌਰਾਨ ਕੌਂਸਲਰ ਗੌਰਵ ਭੱਟੀ ਨੇ ਲੋਕਾਂ ਦੇ ਪੈਸੇ ਦੀ ਸਹੀ ਵਰਤੋ ਤੇ ਨਿਗਮ ਦੇ ਕੰਮਾਂ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕਈ ਅਹਿਮ ਮੁੱਦੇ ਚੁੱਕੇ। ਉਨ੍ਹਾਂ ਇਕ ਵਾਰਡ ਵਿਚ 25 ਸਫ਼ਾਈ ਕਰਮਚਾਰੀ ਲਗਾਉਣ ਦੀ ਮੰਗ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਜੇਕਰ ਕਰਮਚਾਰੀ ਦੇਣ ਹਨ ਤਾਂ ਸਾਰੇ 95 ਵਾਰਡਾਂ ਲਈ ਇਕੋ ਨੀਤੀ ਬਣਾਈ ਜਾਵੇ। ਉਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਸੇਵਾ ਵਿਚ ਵਾਧਾ ਕਰਨ ਤੋਂ ਪਹਿਲਾਂ ਸਾਰੇ ਕੌਂਸਲਰਾਂ ਨੂੰ ਵਾਰਡ ਵਾਈਜ਼ ਜਾਣਕਾਰੀ ਦੇਣ ਦੀ ਮੰਗ ਵੀ ਕੀਤੀ। ਭੱਟੀ ਨੇ ਜਨਰਲ ਕੋਟੇ ਦੇ ਨਵੇਂ ਐਸਟੀਮੇਟਾਂ ਤੇ ਕੁੱਤਿਆਂ ਦੀ ਨਸਬੰਦੀ ਸੰਬੰਧੀ ਅਦਾਇਗੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜਿੰਨਾ ਕੰਮ ਅਸਲ ਵਿਚ ਹੋਇਆ ਹੈ, ਭੁਗਤਾਨ ਵੀ ਉਸੇ ਅਨੁਸਾਰ ਕੀਤਾ ਜਾਵੇ। ਇਸ ਤੋਂ ਇਲਾਵਾ ਹਲਕਾ ਕੇਂਦਰੀ ਲਈ 30 ਕਰਮਚਾਰੀਆਂ ਦੀ ਮੰਗ ਦਾ ਮਾਮਲਾ ਜਨਰਲ ਹਾਊਸ ਵਿਚ ਲਿਆਉਣ ਦੀ ਮੰਗ ਕੀਤੀ। ਕੌਂਸਲਰ ਭੱਟੀ ਨੇ ਕਿਹਾ ਕਿ ਵਿੱਤ ਤੇ ਠੇਕਾ ਕਮੇਟੀ ਵਿਚ ਵਿਰੋਧੀ ਧਿਰ ਦੀ ਮੌਜੂਦਗੀ ਨਾਲ ਨਿਗਮ ਦੇ ਫ਼ੈਸਲਿਆਂ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧੇਗੀ। ਮੀਟਿੰਗ ਵਿਚ 195 ਦੇ ਕਰੀਬ ਮਤੇ ਪਾਸ ਕੀਤੇ ਗਏ। ਇਸ ਮੌਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪ੍ਰਿੰਸ ਜੌਹਰ, ਕਮਿਸ਼ਨਰ ਓਜਸਵੀ ਅਲੰਕਾਰ ਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਸਲ੍ਹਾ ਡਿਪੂ ਦੇ ਨੇੜੇ ਉਸਾਰੀ ਕਰਨ ਦੇ ਮਾਮਲੇ ਵਿਚ ਕੇਸ ਦਰਜ ਅਗਲੀ ਖ਼ਬਰ ਗੁਰੀ ਚਹਿਲ ਮਾਮਲੇ ’ ਚ ਪੀੜਤਾ ਵਲੋਂ ਕੈਂਸਲੇਸ਼ਨ ਰਿਪੋਰਟ ਦਾ ਵਿਰੋਧ ਮੁਹਾਲੀ ਅਦਾਲਤ ’ਚ ਦਰਜ ਕਰਵਾਏ ਬਿਆਨ, ਅਗਲੀ ਸੁਣਵਾਈ...
Ad Position 24