06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਿੰਡ ਧਾਂਦਰਾ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਕੀਤੀ ਮੀਟਿੰਗ ਨੇ ਧਾਰੀਆਂ ਰੈਲੀ ਦਾ ਰੂਪ ਪੰਜਾਬ ਨੂੰ ਮੁੜ ਖੁਸ਼ਹਾਲ , ਨਸ਼ਾ - ਮੁਕਤ , ਰੁਜ਼ਗਾਰਯੋਗ ਅਤੇ ਪਾਣੀ - ਸੁਰੱਖਿਅਤ ਸੂਬਾ ਬਣਾਉਣਾ ਹੀ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਦਾ ਮੁੱਖ ਟੀਚਾ

ਫੁੱਲਾਂਵਾਲ, 6 ਸਤੰਬਰ (ਮਨਜੀਤ ਸਿੰਘ ਦੁੱਗਰੀ)-ਪੰਜਾਬ ਅੱਜ ਕਿਸਾਨੀ ਸੰਕਟ, ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ, ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ, ਉਦਯੋਗਾਂ ਦੀ ਕਮਜ਼ੋਰ ਹੁੰਦੀ ਸਥਿਤੀ ਅਤੇ ਵਧਦੇ ਵਿੱਤੀ ਬੋਝ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮੌਕੇ ਪੰਜਾਬ ਨੂੰ ਸਿਆਸੀ ਨਾਅਰਿਆਂ ਦੀ ਨਹੀਂ, ਸਗੋਂ ਦੂਰਅੰਦੇਸ਼ੀ ਅਤੇ ਠੋਸ ਨੀਤੀਆਂ ਦੀ ਲੋੜ ਹੈ।

Ad Position 21
repet_subhas-goyals [Copy P29]
ਛਪਾਰ ਰੈਲੀ ਤੇ ਹੋਵੇਗਾ ਇਤਿਹਾਸਕ ਇਕੱਠ - ਇਆਲੀ , ਸ਼ਿਵਾਲਿਕ 07-09-2026
ਫੁੱਲਾਂਵਾਲ, 6 ਸਤੰਬਰ (ਮਨਜੀਤ ਸਿੰਘ ਦੁੱਗਰੀ)-ਪੰਜਾਬ ਅੱਜ ਕਿਸਾਨੀ ਸੰਕਟ, ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ, ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ, ਉਦਯੋਗਾਂ ਦੀ ਕਮਜ਼ੋਰ ਹੁੰਦੀ ਸਥਿਤੀ ਅਤੇ ਵਧਦੇ ਵਿੱਤੀ ਬੋਝ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮੌਕੇ ਪੰਜਾਬ ਨੂੰ ਸਿਆਸੀ ਨਾਅਰਿਆਂ ਦੀ ਨਹੀਂ, ਸਗੋਂ ਦੂਰਅੰਦੇਸ਼ੀ ਅਤੇ ਠੋਸ ਨੀਤੀਆਂ ਦੀ ਲੋੜ ਹੈ। ਨੌਜਵਾਨਾਂ ਲਈ ਸਿਰਫ਼ ਸਰਕਾਰੀ ਨੌਕਰੀਆਂ ਦੇ ਵਾਅਦੇ ਕਰਨ ਦੀ ਬਜਾਏ ਪੰਜਾਬ ਵਿਚ ਨਵੇਂ ਉਦਯੋਗ, ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਜ਼ਰੂਰੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਮਾਲਵਾ ਜ਼ੋਨ ਦੇ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਹਲਕਾ ਗਿੱਲ ਦੇ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਪਿੰਡ ਧਾਂਦਰਾ ਵਿਖੇ ਕੀਤੀ ਇੱਕ ਮੀਟਿੰਗ ਦੌਰਾਨ ਹੋਏ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੱਜ ਕਈ ਗੰਭੀਰ ਚੁਣੌਤੀਆਂ ਵਿੱਚੋਂ ਲੰਘ ਰਿਹਾ ਹੈ ਅਤੇ ਸੂਬੇ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਵਲੋਂ ਕੀਤੇ ਜਾਂਦੇ ਵਾਅਦਿਆਂ ਦੀ ਬਜਾਏ ਹੁਣ ਪੰਜਾਬ ਨੂੰ ਠੋਸ ਨੀਤੀਆਂ ਅਤੇ ਲੰਮੇ ਸਮੇਂ ਦੀ ਯੋਜਨਾਬੰਦੀ ਦੀ ਲੋੜ ਹੈ। ਪੰਜਾਬ ਨੂੰ ਮੁੜ ਖੁਸ਼ਹਾਲ, ਨਸ਼ਾ-ਮੁਕਤ, ਰੁਜ਼ਗਾਰਯੋਗ ਅਤੇ ਪਾਣੀ-ਸੁਰੱਖਿਅਤ ਸੂਬਾ ਬਣਾਉਣਾ ਹੀ ‘ਅਕਾਲੀ ਦਲ ਵਾਰਸ ਪੰਜਾਬ ਦੇ’ ਦਾ ਮੁੱਖ ਟੀਚਾ ਹੈ। ਇਸ ਲਈ ਪਾਰਟੀ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਆਪਣੀ ਆਵਾਜ਼ ਹੋਰ ਮਜ਼ਬੂਤ ਕਰੇਗੀ।ਉਨ੍ਹਾਂ ਕਿਹਾ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਸਿਆਸਤ ਸਿਰਫ਼ ਸੱਤਾ ਹਾਸਲ ਕਰਨ ਦੀ ਸਿਆਸਤ ਨਹੀਂ, ਸਗੋਂ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਦੀ ਸਿਆਸਤ ਹੋਵੇਗੀ। ਪਾਰਟੀ ਵਲੋਂ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਜ਼ਮੀਨੀ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਤਾਈਦ ਕਰਦਿਆਂ ਹਾਜ਼ਰੀਨਾਂ ਵਲੋਂ ਹੱਥ ਖੜੇ ਕਰਕੇ ਪਾਰਟੀ ਦੇ ਹੱਕ ਵਿਚ ਫਤਵਾ ਦਿੱਤਾ ਗਿਆ। ਇਸ ਮੌਕੇ ਧਨਵੰਤ ਸਿੰਘ ਥਰੀਕੇ, ਕਵਲਜੀਤ ਸਿੰਘ, ਹਰਪਾਲ ਸਿੰਘ ਪਾਲੀ, ਤਲਵਿੰਦਰ ਸਿੰਘ ਆਲਮਗੀਰ, ਸਤਨਾਮ ਸਿੰਘ (ਸਾਰੇ ਸਰਕਲ ਪ੍ਰਧਾਨ) ਸੀਨੀ. ਮੀਤ ਪ੍ਰਧਾਨ ਜਗਦੀਪ ਸਿੰਘ ਕਾਲਾ ਸਾਬਕਾ ਸਰਪੰਚ ਘਵੱਦੀ, ਭਗਵੰਤ ਸਿੰਘ, ਜੀਤਾ ਯੂਐਸਏ, ਬਾਬਾ ਯੂਐਸਏ, ਅਮਨਦੀਪ ਸਿੰਘ ਅਮਨਾ ਯੂਐਸਏ, ਗੁਰਮੁਖ ਸਿੰਘ, ਰਮਨਦੀਪ ਸਿੰਘ, ਕਵਰਜੋਤ ਸਿੰਘ, ਤੇਜਸਵੀਰ ਸਿੰਘ, ਜੈਤੇਜਵੀਰ ਸਿੰਘ, ਬਲਕਰਨ ਸਿੰਘ ਬੱਲੀ , ਰਣਜੀਤ ਸਿੰਘ, ਪਰਮਵੀਰ ਸਿੰਘ ਪੰਮੂ, ਭਰਪੂਰ ਸਿੰਘ, ਭਵਨ ਗਰੇਵਾਲ, ਬਲਵੰਤ ਸਿੰਘ ਬੰਤਾ, ਗੁਰਜੋਤ ਸਿੰਘ ਭਲਵਾਨ, ਰਛਪਾਲ ਸਿੰਘ ਬਾਲੀ, ਤੇਗ ਸਿੰਘ ਫੌਜੀ, ਮਾਸਟਰ ਸ਼ਿੰਗਾਰ ਸਿੰਘ, ਮਾਸਟਰ ਤਲਵਿੰਦ ਸਿੰਘ, ਅਮਨਿੰਦਰ ਸਿੰਘ, ਕਰਮਜੀਤ ਸਿੰਘ, ਹਰਿੰਦਰ ਸਿੰਘ, ਗਗਨਦੀਪ ਸਿੰਘ ਮੈੜ, ਜਸਪ੍ਰੀਤ ਸਿੰਘ ਮੈੜ, ਹਰਪਾਲ ਸਿੰਘ ਪਾਲੀ ਡੁਬਈ, ਕਰਮਜੀਤ ਸਿੰਘ ਕੰਮਾਂ, ਰੂਬੀ ਗਰੇਵਾਲ, ਰਾਜੂ ਗਰੇਵਾਲ, ਰਜਵੰਤ ਸਿੰਘ ਧਨੋਆ, ਮਨਸਿਮਰਨ ਸਿੰਘ, ਸਹਿਜਪ੍ਰੀਤ ਸਿੰਘ, ਮਨਜੀਤ ਗਰੇਵਾਲ, ਭਜਨ ਸਿੰਘ, ਹਰਦੀਪ ਸਿੰਘ, ਸਿਕੰਦਰ ਸਿੰਘ ਘੋਲੀ, ਗੁਰਦੀਪ ਸਿੰਘ ਮਾਣਕ, ਬਿਕਰਮਜੀਤ ਸਿੰਘ ਵਿੱਕੀ ਖਾਲਸਾ, ਨੰਬਰਦਾਰ ਗੋਕਲ ਸਿੰਘ, ਅਮਰੀਕ ਸਿੰਘ ਮਰੀਕੀ, ਭਗਵੰਤ ਸਿੰਘ ਭਵੰਤ, ਕਮਲ ਸਿੰਘ ਧਨੋਆ, ਪ੍ਰੀਤਾ ਗਰੇਵਾਲ, ਸੁਖਚੈਨ ਸਿੰਘ, ਨਾਜਰ ਸਿੰਘ, ਨਿਰਭੈ ਸਿੰਘ ਰਾਣਾ, ਮਨਪ੍ਰੀਤ ਸਿੰਘ ਪੰਪ, ਪ੍ਰਿਤਪਾਲ ਸਿੰਘ ਧਾਂਦਰਾ, ਅਮਨਦੀਪ ਸਿੰਘ ਘਮਨਾ, ਗਜਿੰਦਰ ਸਿੰਘ ਜਿੰਦਰ, ਬਲਜਿੰਦਰ ਸਿੰਘ ਕਾਕਾ, ਜਸਕਰਨ ਸਿੰਘ ਧਨੋਆ, ਬਚਿੱਤਰ ਸਿੰਘ, ਦਲਜੀਤ ਸਿੰਘ ਮੈੜ, ਸੋਨੀ ਗਰੇਵਾਲ, ਮਨਵੀਰ ਸਿੰਘ ਵੀਰੀ, ਪੰਚ ਰੈਂਪੀ, ਜਗਤਾਰ ਸਿੰਘ ਬਟੂਹਾ, ਧਰਮਿੰਦਰ ਸਿੰਘ, ਅਲਵੇਲ ਸਿੰਘ, ਪਟਵਾਰੀ ਅਮਰੀਕ ਸਿੰਘ, ਤਰਲੋਕ ਸਿੰਘ ਸੰਦੀਲਾ ਤੋਂ ਇਲਾਵ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵਾਈਨ ਫਲੂ ਤੋਂ ਨਾ ਘਬਰਾਓ, ਸਾਵਧਾਨੀ ਅਪਣਾਓ ਤੇ ਖੁਦ ਨੂੰ ਸੁਰੱਖਿਅਤ ਬਣਾਓ-ਡਾ. ਰਮਨਦੀਪ ਅਗਲੀ ਖ਼ਬਰ ਪੰਜਾਬ ਰਾਈਸ ਮਿੱਲਰ ਐਸੋਸੀਏਸ਼ਨ ਵਲੋਂ ਨਵੀਂ ਝੋਨਾ ਛੜਾਈ ਨੀਤੀ ਦਾ ਵਿਰੋਧ
Ad Position 24