07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲੀਜਰ ਵੈਲੀ ਨੂੰ ਐਸ . ਟੀ . ਪੀ . ਸਾਈਟ ਬਣਾਉਣ ’ ਤੇ ਭੜਕੇ ਇਲਾਕਾ ਵਾਸੀ ਨਿਗਮ ਖ਼ਿਲਾਫ਼ ਰੋਸ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਨੇੜੇ ਐਸ . ਟੀ . ਪੀ . ਲਗਾਉਣ ’ ਤੇ ਚੁੱਕੇ ਸਵਾਲ

ਲੁਧਿਆਣਾ, 6 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸਰਾਭਾ ਨਗਰ ਦੇ ਜੇ ਬਲਾਕ ਸਾਹਮਣੇ ਸਥਿਤ ਲੀਜਰ ਵੈਲੀ ਵਿਚ ਸੀਵਰੇਜ ਟਰੀਟਮੈਂਟ ਪਲਾਂਟ (ਐਸ. ਟੀ.

Ad Position 21
repet_subhas-goyals [Copy P29]
ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਸੁਦਾਗਰ ਸਿੰਘ ਘੁਡਾਣੀ। ਅਜੀਤ ਤਸਵੀਰ 07-09-2026
ਲੁਧਿਆਣਾ, 6 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸਰਾਭਾ ਨਗਰ ਦੇ ਜੇ ਬਲਾਕ ਸਾਹਮਣੇ ਸਥਿਤ ਲੀਜਰ ਵੈਲੀ ਵਿਚ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਦੀ ਉਸਾਰੀ ਮੁੜ ਸ਼ੁਰੂ ਕੀਤੇ ਜਾਣ ਨਾਲ ਇਲਾਕਾ ਨਿਵਾਸੀਆਂ ਦਾ ਗੁੱਸਾ ਭੜਕ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਐਸ.ਟੀ.ਪੀ. ਬਣਾਉਣ ਦਾ ਪਹਿਲਾਂ ਹੀ ਜ਼ੋਰਦਾਰ ਵਿਰੋਧ ਕੀਤਾ ਜਾ ਚੁੱਕਾ ਹੈ ਅਤੇ ਇਸ ਸੰਬੰਧੀ ਨਗਰ ਨਿਗਮ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ। ਉਸ ਸਮੇਂ ਵਿਰੋਧ ਦੇ ਚੱਲਦਿਆਂ ਐਸ.ਟੀ.ਪੀ. ਦਾ ਕੰਮ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਮੁੜ ਉਸ ਥਾਂ ’ਤੇ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੀ ਇਸ ਕਾਰਵਾਈ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਸਵਾਲ ਕੀਤਾ ਹੈ ਕਿ ਜਦੋਂ ਲੋਕਾਂ ਦੇ ਵਿਰੋਧ ਤੋਂ ਬਾਅਦ ਕੰਮ ਰੋਕ ਦਿੱਤਾ ਗਿਆ ਸੀ ਤਾਂ ਹੁਣ ਮੁੜ ਇਸ ਨੂੰ ਸ਼ੁਰੂ ਕਰਨ ਦੀ ਕੀ ਲੋੜ ਪਈ। ਲੋਕਾਂ ਨੇ ਕਿਹਾ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਇਤਰਾਜ਼ਾਂ ਨੂੰ ਅਣਗੌਲਿਆ ਕਰਕੇ ਐਸ.ਟੀ.ਪੀ. ਦਾ ਨਿਰਮਾਣ ਕਰਨਾ ਇਲਾਕਾ ਨਿਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ । ਸੈਰ ਲਈ ਬਣੀ ਲੀਜਰ ਵੈਲੀ ’ਚ ਗੰਦਗੀ ਨਾਲ ਜੁੜਿਆ ਪ੍ਰਾਜੈਕਟ ਲਗਾਉਣ ’ਤੇ ਇਤਰਾਜ਼- ਇਲਾਕਾ ਨਿਵਾਸੀਆਂ ਨੇ ਕਿਹਾ ਕਿ ਲੀਜਰ ਵੈਲੀ ਨੂੰ ਲੋਕਾਂ ਦੀ ਸਹੂਲਤ, ਸੈਰ ਅਤੇ ਮਨੋਰੰਜਨ ਲਈ ਵਿਕਸਤ ਕੀਤਾ ਗਿਆ ਹੈ। ਇੱਥੇ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਸਵੇਰੇ-ਸ਼ਾਮ ਸੈਰ ਕਰਨ ਲਈ ਪੁੱਜਦੇ ਹਨ। ਬੱਚੇ ਵੀ ਇੱਥੇ ਖੇਡਣ ਲਈ ਆਉਂਦੇ ਹਨ ਅਤੇ ਬਜ਼ੁਰਗਾਂ ਲਈ ਵੀ ਇਹ ਥਾਂ ਸੈਰ ਕਰਨ ਦਾ ਮਹੱਤਵਪੂਰਨ ਸਥਾਨ ਹੈ। ਲੋਕਾਂ ਦਾ ਤਰਕ ਹੈ ਕਿ ਅਜਿਹੀ ਥਾਂ ’ਤੇ ਸੀਵਰੇਜ ਨਾਲ ਸੰਬੰਧਿਤ ਪਲਾਂਟ ਲਗਾਉਣ ਨਾਲ ਲੀਜਰ ਵੈਲੀ ਦੇ ਮਾਹੌਲ ਅਤੇ ਇਸ ਦੀ ਵਰਤੋ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ਨੂੰ ਲੋਕਾਂ ਲਈ ਸੁੰਦਰ ਅਤੇ ਸਾਫ਼ ਸੁਥਰਾ ਵਾਤਾਵਰਨ ਵਜੋਂ ਵਿਕਸਤ ਕੀਤਾ ਗਿਆ ਹੈ, ਉਸੇ ਥਾਂ ਨੂੰ ਐਸ.ਟੀ.ਪੀ. ਦੀ ਜਗ੍ਹਾ ਵਿਚ ਤਬਦੀਲ ਕਰਨਾ ਲੋਕਾਂ ਦੀ ਸਮਝ ਤੋਂ ਪਰੇ ਹੈ। ਰਿਹਾਇਸ਼ੀ ਇਲਾਕੇ ਤੋਂ ਕਰੀਬ 20 ਮੀਟਰ ਦੂਰ ਹੋਣ ਦਾ ਦਾਅਵਾ ਨਗਰ ਨਿਗਮ ਨੂੰ ਦਿੱਤੀ ਸ਼ਿਕਾਇਤ ਵਿਚ ਇਹ ਵੀ ਇਤਰਾਜ਼ ਦਰਜ ਕੀਤਾ ਗਿਆ ਹੈ ਕਿ ਪ੍ਰਸਤਾਵਿਤ ਐਸ.ਟੀ.ਪੀ. ਦੇ ਨੇੜੇ ਰਿਹਾਇਸ਼ੀ ਇਲਾਕਾ ਮੌਜੂਦ ਹੈ ਅਤੇ ਇਸ ਦੀ ਦੂਰੀ ਕਰੀਬ 20 ਮੀਟਰ ਦੱਸੀ ਗਈ ਹੈ। ਲੋਕਾਂ ਨੂੰ ਚਿੰਤਾ ਹੈ ਕਿ ਪਲਾਂਟ ਚਾਲੂ ਹੋਣ ਤੋਂ ਬਾਅਦ ਬਦਬੂ ਸਮੇਤ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਸ ਦਾ ਅਸਰ ਨੇੜਲੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਲੀਜਰ ਵੈਲੀ ਵਿਚ ਆਉਣ ਵਾਲੇ ਬੱਚਿਆਂ ’ਤੇ ਵੀ ਪੈ ਸਕਦਾ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਲੀਜਰ ਵੈਲੀ ਨੂੰ ਵਿਕਸਤ ਕਰਨ ਲਈ ਸਰਕਾਰੀ ਪੱਧਰ ’ਤੇ ਵੱਡੀ ਰਕਮ ਖ਼ਰਚ ਕੀਤੀ ਗਈ ਹੈ। ਅਜਿਹੇ ਵਿਚ ਇਸੇ ਥਾਂ ’ਤੇ ਐਸ.ਟੀ.ਪੀ. ਬਣਾਉਣ ਨਾਲ ਪਹਿਲਾਂ ਕੀਤੇ ਗਏ ਵਿਕਾਸ ਕਾਰਜਾਂ ਦੀ ਵਰਤੋ ਅਤੇ ਵੈਲੀ ਦੇ ਮਕਸਦ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਲੀਜਰ ਵੈਲੀ ਵਿਚ ਐਸ.ਟੀ.ਪੀ. ਦਾ ਨਿਰਮਾਣ ਤੁਰੰਤ ਰੋਕਿਆ ਜਾਵੇ ਅਤੇ ਲੋਕਾਂ ਦੇ ਇਤਰਾਜ਼ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਐਸ.ਟੀ.ਪੀ. ਬਣਾਉਣਾ ਜ਼ਰੂਰੀ ਹੈ ਤਾਂ ਇਸ ਲਈ ਅਜਿਹੀ ਥਾਂ ਦੀ ਚੋਣ ਕੀਤੀ ਜਾਵੇ, ਜਿੱਥੇ ਰਿਹਾਇਸ਼ੀ ਇਲਾਕੇ ਅਤੇ ਲੋਕਾਂ ਲਈ ਵਿਕਸਤ ਕੀਤੇ ਸੈਰ ਸਪਾਟੇ ਵਾਲੇ ਸਥਾਨ ਪ੍ਰਭਾਵਿਤ ਨਾ ਹੋਣ।
Ad Position 22
No active advertisement
ਪਿਛਲੀ ਖ਼ਬਰ ਮੋਹਣਜੀਤ ਸਿੰਘ ਸ਼ੇਰੋਂ ’­ਤੇ ਵਹਿਸ਼ੀ ਜਬਰ ਦਾ ਗੰਭੀਰ ਨੋਟਿਸ ਅਤੇ ਪੁਲਿਸ ਜ਼ੁਲਮ ਵਿਰੁੱਧ ਘੋਲ਼ ਦਾ ਸੱਦਾ- ਦਸਮੇਸ਼ ਯੂਨੀਅ... ਅਗਲੀ ਖ਼ਬਰ ਸਵਾਈਨ ਫਲੂ ਤੋਂ ਨਾ ਘਬਰਾਓ, ਸਾਵਧਾਨੀ ਅਪਣਾਓ ਤੇ ਖੁਦ ਨੂੰ ਸੁਰੱਖਿਅਤ ਬਣਾਓ-ਡਾ. ਰਮਨਦੀਪ
Ad Position 24