‘ ਕਸਟਮ ਸਟੂਡੀਓ’ ’ਚ ਇਕ ਛੱਤ ਹੇਠ ਮਿਲਣਗੇ ਕਈ ਉਤਪਾਦ
ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)-‘ਕਸਟਮ ਸਟੂਡੀਓ’ ਦਾ ਉਦਘਾਟਨ ਕੁਸ਼ਲ ਗੁਪਤਾ ਨੇ ਆਪਣੇ ਪੁੱਤਰਾਂ ਵੀਰੇਸ਼ ਗੁਪਤਾ ਅਤੇ ਵਿਨੇਸ਼ ਗੁਪਤਾ ਨਾਲ ਮਿਲ ਕੇ ਕੀਤਾ। ਇਸ ਮੌਕੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਕਈ ਵਪਾਰਕ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)-‘ਕਸਟਮ ਸਟੂਡੀਓ’ ਦਾ ਉਦਘਾਟਨ ਕੁਸ਼ਲ ਗੁਪਤਾ ਨੇ ਆਪਣੇ ਪੁੱਤਰਾਂ ਵੀਰੇਸ਼ ਗੁਪਤਾ ਅਤੇ ਵਿਨੇਸ਼ ਗੁਪਤਾ ਨਾਲ ਮਿਲ ਕੇ ਕੀਤਾ। ਇਸ ਮੌਕੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਕਈ ਵਪਾਰਕ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਸਟਮ ਸਟੂਡੀਓ ਦੀ ਇਕ ਛੱਤ ਹੇਠ ਕਈ ਉਤਪਾਦ ਮਿਲਣਗੇ। ਉਨ੍ਹਾਂ ਦੱਸਿਆ ਕਿ ਜਿਸ ਵਿਚ ਕਾਰਪੋਰੇਟ ਗਿਫਟਸ, ਸਟੇਸ਼ਨਰੀ, ਆਫ਼ਿਸ ਐਂਡ ਬ੍ਰਾਂਡਿੰਗ ਤੋਂ ਜ਼ਰੂਰੀ ਵਸਤੂਆਂ, ਯੂਨੀਫਾਰਮ, ਵਾਇਸਡ ਮਰਚੇਂਡਾਈਜ਼, ਪ੍ਰਮੋਸ਼ਨਲ ਪ੍ਰੋਡੈਕਟਸ, ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਉਪਹਾਰ ਅਤੇ ਵੱਖ-ਵੱਖ ਕਿਸਮਾਂ ਦੀ ਕਾਰਪੋਰੇਟ ਵਪਾਰ ਚੋਣ ਦੀ ਲੰਬਾਈ ਦਾ ਵਿਸਥਾਰ ਉਪਲਬਧ ਹੈ, ਜੋ ਕਿ ਕਾਰੋਬਾਰੀਆਂ, ਵੱਖ ਵੱਖ ਸੰਸਥਾਵਾਂ ਅਤੇ ਵੱਖ-ਵੱਖ ਸੰਗਠਨਾਂ ਲਈ ਸਹਾਈ ਸਿੱਧ ਹੋਣਗੇ।