07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਕਿਯੂ ਏਕਤਾ ਉਗਰਾਹਾਂ ਨੇ ਦਿੱਤਾ ਏ.ਡੀ.ਸੀ. ਨੂੰ ਮੰਗ ਪੱਤਰ

ਲੁਧਿਆਣਾ, 6 ਸਤੰਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਪੱਕੇ ਮੋਰਚੇ ਦੇ ਪੰਜਵੇਂ ਦਿਨ ਚ ਦਾਖਲ ਹੁੰਦਿਆਂ ਜ਼ਿਲਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਹੜ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਬਾਰੇ ਵੀ ਅੱਜ ਡਿਪਟੀ ਕਮਿਸ਼ਨਰ ਦੇ ਛੁੱਟੀ ਤੇ ਗਏ ਹੋਣ ਕਰਕੇ ਏ ਡੀਸੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੁਝ ਕੁ ਪੀੜਤਾਂ ਨੂੰ ਮੁਆਵਜਾ ਮਿਲ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਸਰਵੇ ਤੱਕ ਵੀ ਨਹੀਂ ਕੀਤਾ ਗਿਆ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਕੇ ਤੇ ਹੀ ਐਸਡੀਐਮ ਨੂੰ ਫੋਨ ਕਰਨ ਉਪਰੰਤ ਏਡੀਸੀ ਮੈਡਮ ਨੇ ਕਿਹਾ ਕਿ ਪੰਜ ਸਤੰਬਰ ਨੂੰ ਉਹਨਾਂ ਪਿੰਡਾਂ ਦਾ ਸਰਵੇ ਕਰਵਾਇਆ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਲੁਧਿਆਣਾ, 6 ਸਤੰਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਪੱਕੇ ਮੋਰਚੇ ਦੇ ਪੰਜਵੇਂ ਦਿਨ ਚ ਦਾਖਲ ਹੁੰਦਿਆਂ ਜ਼ਿਲਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਹੜ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਬਾਰੇ ਵੀ ਅੱਜ ਡਿਪਟੀ ਕਮਿਸ਼ਨਰ ਦੇ ਛੁੱਟੀ ਤੇ ਗਏ ਹੋਣ ਕਰਕੇ ਏ ਡੀਸੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੁਝ ਕੁ ਪੀੜਤਾਂ ਨੂੰ ਮੁਆਵਜਾ ਮਿਲ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਸਰਵੇ ਤੱਕ ਵੀ ਨਹੀਂ ਕੀਤਾ ਗਿਆ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਕੇ ਤੇ ਹੀ ਐਸਡੀਐਮ ਨੂੰ ਫੋਨ ਕਰਨ ਉਪਰੰਤ ਏਡੀਸੀ ਮੈਡਮ ਨੇ ਕਿਹਾ ਕਿ ਪੰਜ ਸਤੰਬਰ ਨੂੰ ਉਹਨਾਂ ਪਿੰਡਾਂ ਦਾ ਸਰਵੇ ਕਰਵਾਇਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਬਲਾਕ ਸਿੱਧਵਾਂ ਬੇਟ ਦੇ ਪਿੰਡ ਈਸੇਵਾਲ ਦੇ ਵਿੱਚ ਕਾਰਪੋਰੇਟਾਂ ਵੱਲੋਂ ਕਲੋਨੀਆਂ ਬਣਾਉਣ ਤਹਿਤ ਪਿੰਡ ਦੀ ਜਮੀਨ ਤੇ ਜਾਂਦਾ ਰਾਹ ਵੀ ਬਗਲ ਲਿਆ ਗਿਆ। ਜਿਸ ਤਹਿਤ ਅੱਜ ਗੁਲਾਡਾ ਦੇ ਦਫਤਰ ਅੱਗੇ ਵੀ ਧਰਨਾ ਦਿੱਤਾ ਗਿਆ। ਗਲਾਡਾ ਦੇ ਉਚ ਅਧਿਕਾਰੀ ਵਿਕਾਸ ਹੀਰਾ ਨੂੰ ਮਿਲੇ ਤੇ ਪਿੰਡ ਈਸੇਵਾਲ ਦੇ ਕਿਸਾਨਾਂ ਦੀ ਜ਼ਮੀਨ ਨੂੰ ਜਾਂਦੇ ਰਸਤੇ ਵਾਹੁੰਣ ਬਾਰੇ ਗੱਲਬਾਤ ਕੀਤੀ। ਆਗੂਆਂ ਕਿਹਾ ਕਿ ਧੱਕੇ ਨਾਲ ਜਬਰੀ ਜਮੀਨਾਂ ਤੇ ਕਬਜ਼ੇ ਨਹੀਂ ਹੋਣ ਦਿਆਂਗੇ। ਇਸ ਮੌਕੇ ਜਿਲਾ ਜਨਰਲ ਸਕੱਤਰ ਸੌਦਾਗਰ ਸਿੰਘ ਘਢਾਣੀ , ਚਰਨਜੀਤ ਸਿੰਘ ਫੱਲੇਵਾਲ, ਜਗਮੀਤ ਸਿੰਘ ਕਲਾੜ, ਮਨਮੋਹਰ ਸਿੰਘ ਕਲਾੜ, ਬਲਵੰਤ ਸਿੰਘ ਘੁਢਾਣੀ, ਦਵਿੰਦਰ ਸਿੰਘ ਸਿਰਥਲਾ, ਤੀਰਥ ਸਿੰਘ ਤਲਵੰਡੀ, ਯੁਵਰਾਜ ਸਿੰਘ ਘੁਢਾਣੀ, ਦਰਸ਼ਨ ਸਿੰਘ ਫੱਲੇਵਾਲ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਖੁਸ਼ਬੂ ਆਨੰਦ ਨੂੰ ਮਿਲਿਆ ਬੈਸਟ ਟੀਚਰ ਐਵਾਰਡ ਸਰਕਾਰੀ ਕਾਲਜ ਲੜਕੀਆਂ ਵਿਖੇ ਕੈਲੀਗ੍ਰਾਫੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰ... ਅਗਲੀ ਖ਼ਬਰ ਬਜ਼ੁਰਗ ਨੂੰ ਅਗਵਾ ਕਰਕੇ ਨਕਦੀ ਲੁੱਟਣ ਦੇ ਮਾਮਲੇ ਵਿਚ ਨੌਜਵਾਨ ਖਿਲਾਫ਼ ਕੇਸ ਦਰਜ ਜਵੱਦੀ ਇਲਾਕੇ ਵਿਚ ਵਧ ਰਹੀਆਂ ਵਾਰਦਾਤਾਂ...
Ad Position 24