07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅੰਕੁਰ ਅਤੇ ਮਨਰਾਜ ਨੇ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਪ੍ਰੋਗਰਾਮ ਦੌਰਾਨ ਆਪਣੇ ਪਿਤਾ ਦੀਆਂ ਯਾਦਾਂ ਕੀਤੀਆਂ ਸਾਂਝੀਆਂ

ਲੁਧਿਆਣਾ, 6 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਲੁਧਿਆਣਾ, 6 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਡਾ. ਸੁਰਜੀਤ ਪਾਤਰ ਚੇਅਰ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਲੋਂ ਕਰਵਾਏ ਪ੍ਰੋਗਰਾਮ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਦੌਰਾਨ ਅੰਕੁਰ ਪਾਤਰ ਅਤੇ ਮਨਰਾਜ ਪਾਤਰ ਵਲੋਂ ਆਪਣੇ ਪਿਤਾ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਪਾਤਰ ਸੁਨੇਹੀਆਂ ਨਾਲ ਗੱਲ ਕਰਦਿਆਂ ਉਹ ਦੋਵੇਂ ਕਈ ਵਾਰ ਭਾਵੁਕ ਹੋਏ। ਇਸ ਰੂਬਰੂ ਦੌਰਾਨ ਕਿਸੇ ਮੋੜ ’ਤੇ ਸਮਾਂ ਗਮਗੀਨ ਵੀ ਬਣਦਾ ਰਿਹਾ, ਪਰ ਸੁਰਜੀਤ ਪਾਤਰ ਦੀਆਂ ਉਤਸ਼ਾਹੀ ਗੱਲਾਂ ਨੂੰ ਯਾਦ ਕਰਦਿਆਂ ਮਾਹੌਲ ਖੁਸ਼ਗਵਾਰ ਵੀ ਰਿਹਾ। ਇਸ ਵੇਲੇ ਪਰਿਵਾਰ ਸਮੇਤ ਆਸਟ੍ਰੇਲੀਆ ਰਹਿ ਰਹੇ ਅੰਕੁਰ ਪਾਤਰ ਨੇ ਕਿਹਾ ਕਿ ਉਹ ਦੁਨੀਆ ਦੇ ਕਿਸੇ ਕੋਨੇ ਵੀ ਹੋਵੇ ਪਿਤਾ ਦਾ ਅਸ਼ੀਰਵਾਦ ਹਮੇਸ਼ਾ ਨਾਲ ਰਹਿੰਦਾ ਹੈ। ਉਸ ਨੇ ਕਿਹਾ ਕਿ ਵਿਦੇਸ਼ ਦੀਆਂ ਵੱਡੀਆਂ ਸਭਾਵਾਂ ਵਿਚ ਵੀ ਜਦੋਂ ਪਾਤਰ ਸਾਹਿਬ ਦੀ ਗੱਲ ਚੱਲਦੀ ਹੈ ਤਾਂ ਉਨ੍ਹਾਂ ਦਾ ਪੁੱਤਰ ਹੋਣ ’ਤੇ ਮਾਣ ਮਹਿਸੂਸ ਕਰਦਾਂ ਹਾਂ। ਮਨਰਾਜ ਪਾਤਰ ਨੇ ਕਿਹਾ ਮੈਨੂੰ ਪਿਤਾ ਵਲੋਂ ਮਿਲਿਆ ਸੁਰ-ਸਬਕ ਮੇਰੇ ਲਈ ਅਮੁੱਲ ਹੈ, ਕਿਉਂਕਿ ਉਨ੍ਹਾਂ ਮੈਨੂੰ ਸ਼ਬਦ ਅਤੇ ਸੁਰ ਨਾਲ ਜੋੜਿਆ। ਮੈਂ ਅੱਖਾਂ ਬੰਦ ਕਰਕੇ ਸੁਰ ਲਾਉਂਦਾ ਹਾਂ ਉਹ ਮੇਰੇ ਸਾਹਮਣੇ ਆ ਖੜ੍ਹਦੇ ਨੇ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਰਿਸ਼ੀ ਪਾਲ ਸਿੰਘ ਨੇ ਕਿਹਾ ਕਿ ਸੁਰਜੀਤ ਪਾਤਰ ਮਹਿਕਦਾ ਟਹਿਕਦਾ ਹਰਿਆ ਭਰਿਆ ਬਾਗ ਹੈ, ਜੋ ਹਮੇਸ਼ਾ ਸੁਗੰਧੀਆਂ ਦਿੰਦਾ ਰਹੇਗਾ। ਡਾ. ਰਿਸ਼ੀ ਪਾਲ ਨੇ ਕਿਹਾ ਅੱਜ ਪਾਤਰ ਦੇ ਪੁੱਤਰਾਂ ਨਾਲ ਗੱਲਬਾਤ ਕਰਨ ਨਾਲ ਪਾਤਰ ਦੀ ਇਕ ਪਿਤਾ ਵਜੋਂ ਤਸਵੀਰ ਸਾਡੇ ਸਾਹਮਣੇ ਬਣੀ ਹੈ, ਜੋ ਸਾਡੇ ਚੇਤਿਆਂ ਵਿਚ ਰਹੇਗੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਡਾ. ਪਾਤਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਜੋ ਪੈੜਾਂ ਪਾਈਆਂ ਹਨ ਉਹ ਸਾਡਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੰਕੁਰ ਅਤੇ ਮਨਰਾਜ ਤੋਂ ਪਾਤਰ ਸਾਹਿਬ ਅਤੇ ਪਰਿਵਾਰ ਬਾਰੇ ਗੱਲਾਂ ਬਾਤਾਂ ਕੀਤੀਆਂ। ਖੁੱਲ੍ਹੀ ਵਿਚਾਰ ਚਰਚਾ ਦੌਰਾਨ ਪੱਤਰਕਾਰ ਵਿਭਾਗ ਦੀ ਮੁਖੀ ਡਾ. ਸ਼ੀਤਲ ਥਾਪਰ, ਡਾ. ਹਰਮੀਤ ਸਿੰਘ ਕਿੰਗਰਾ, ਪ੍ਰਿੰ. ਕੁਲਦੀਪ ਸਿੰਘ, ਡਾ. ਧਰਮ ਸਿੰਘ ਸੰਧੂ, ਗੁਰਪ੍ਰੀਤ ਸਿੰਘ ਤੂਰ, ਤੇਜ ਪ੍ਰਤਾਪ ਸਿੰਘ ਸੰਧੂ, ਜਸਮੇਰ ਸਿੰਘ ਢੱਟ, ਚਰਨਜੀਤ ਸਿੰਘ, ਪ੍ਰੋ. ਕਰਨਵੀਰ ਸਿੰਘ ਗਿੱਲ, ਡਾ. ਸੁਖਦੇਵ ਸਿੰਘ, ਭੂਸ਼ਨ ਗੋਇਲ, ਸੁਰਿੰਦਰ ਕੈਲੇ, ਜਸਵਿੰਦਰ ਵਿਰਕ ਅਤੇ ਗਜ਼ਲਗੋ ਗੁਰਚਰਨ ਕੌਰ ਕੋਚਰ ਨੇ ਆਪਣੇ-ਆਪਣੇ ਵਿਚਾਰਾਂ ਦੀ ਸਾਂਝ ਪਾਈ। ਅੰਤ ਵਿਚ ਮਨਰਾਜ ਪਾਤਰ ਵਲੋਂ ਡਾ. ਸੁਰਜੀਤ ਪਾਤਰ ਦੀਆਂ ਰਚਨਾਵਾਂ ਪੇਸ਼ ਕਰਕੇ ਸਮੇਂ ਨੂੰ ਸੰਗੀਤਕ ਰੰਗਤ ਦਿੱਤੀ। ਸਵਾਗਤ ਡਾ. ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ. ਨਿਰਮਲ ਜੌੜਾ ਨੇ ਕੀਤਾ। ਮੰਚ ਦਾ ਸੰਚਾਲਨ ਡਾ. ਦਿਵਿਆ ਉਤਰੇਜਾ ਨੇ ਕੀਤਾ। ਅੰਤ ਵਿਚ ਧੰਨਵਾਦ ਡਾ. ਰੁਪਿੰਦਰ ਤੂਰ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਰਾਸ਼ਟਰੀ ਪੋਸ਼ਣ ਦਿਹਾੜੇ ਸੰਬੰਧੀ ਪੀ . ਏ . ਯੂ . ’ ਚ ਕਰਵਾਇਆ ਵਿਸ਼ੇਸ਼ ਪ੍ਰੋਗਰਾਮ
Ad Position 24