07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਿੰਡ ਧਾਂਦਰਾ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਕੀਤੀ ਮੀਟਿੰਗ ਨੇ ਧਾਰੀਆਂ ਰੈਲੀ ਦਾ ਰੂਪ ਪੰਜਾਬ ਨੂੰ ਮੁੜ ਖੁਸ਼ਹਾਲ , ਨਸ਼ਾ - ਮੁਕਤ , ਰੁਜ਼ਗਾਰਯੋਗ ਅਤੇ ਪਾਣੀ - ਸੁਰੱਖਿਅਤ ਸੂਬਾ ਬਣਾਉਣਾ ਹੀ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਦਾ ਮੁੱਖ ਟੀਚਾ ਨਾਸ ਦੀ ਲੁਧਿਆਣਾ ਸ਼ਾਖਾ ਨੂੰ ਜੀਨੋਮ ਸੰਪਾਦਨ ਦੀਆਂ ਸੰਭਾਵਨਾਵਾਂ ਬਾਰੇ ਪੀ.ਏ.ਯੂ. ਵਿਖੇ ਭਾਸ਼ਨ ਕਰਵਾਇਆ

ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)-ਖੇਤੀ ਵਿਗਿਆਨਾਂ ਬਾਰੇ ਰਾਸ਼ਟਰੀ ਅਕੈਡਮੀ (ਨਾਸ) ਦੇ ਲੁਧਿਆਣਾ ਚੈਪਟਰ ਵਲੋਂ ਬੀਤੇ ਦਿਨੀਂ ਪੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)-ਖੇਤੀ ਵਿਗਿਆਨਾਂ ਬਾਰੇ ਰਾਸ਼ਟਰੀ ਅਕੈਡਮੀ (ਨਾਸ) ਦੇ ਲੁਧਿਆਣਾ ਚੈਪਟਰ ਵਲੋਂ ਬੀਤੇ ਦਿਨੀਂ ਪੀ.ਏ.ਯੂ. ਵਿਖੇ ਜੀਨੋਮ ਸੰਪਾਦਨ ਦੀਆਂ ਵਿਸ਼ਵੀ ਸੰਭਾਵਨਾਵਾਂ ਬਾਰੇ ਵਿਸ਼ੇਸ਼ ਭਾਸ਼ਣ ਪੀ.ਏ.ਯੂ. ਵਿਖੇ ਕਰਵਾਇਆ ਗਿਆ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਖੋਜ ਬਾਰੇ ਸਾਬਕਾ ਨਿਰਦੇਸ਼ਕ ਡਾ. ਕੇ.ਸੀ. ਬਾਂਸਲ ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਨਾਸ ਦੀ ਲੁਧਿਆਣਾ ਸ਼ਾਖਾ ਦੇ ਕਨਵੀਨਰ ਅਤੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਹ ਸਮਾਗਮ ਡਾ. ਗੁਰਦੇਵ ਸਿੰਘ ਖੁਸ਼ ਸੰਸਥਾਨ ਪਲਾਂਟ ਬਰੀਡਿੰਗ ਅਤੇ ਬਾਇਉਤਕਨਾਲੋਜੀ ਕੇਂਦਰ ਪੀ.ਏ.ਯੂ. ਵਿਖੇ ਕਰਵਾਇਆ ਗਿਆ। ਡਾ. ਕੇ.ਸੀ. ਬਾਂਸਲ ਨੇ ਆਪਣੇ ਭਾਸ਼ਣ ਵਿਚ ਜੀਨੋਮ ਸੰਪਾਦਨ ਦੀ ਇਕ ਖੇਤਰ ਵਜੋਂ ਮਹੱਤਤਾ ਬਾਰੇ ਗੱਲ ਕਰਨ ਦੇ ਨਾਲ-ਨਾਲ ਫ਼ਸਲ ਸੁਧਾਰ ਦੇ ਖੇਤਰ ਵਿਚ ਇਸ ਵਿਧੀ ਦੇ ਮੌਕਿਆਂ, ਸੀਮਾਵਾਂ ਅਤੇ ਸੰਭਾਵਨਾਵਾਂ ਦੀ ਗੱਲ ਕੀਤੀ। ਡਾ. ਬਾਂਸਲ ਨੇ ਦੱਸਿਆ ਕਿ ਭਾਰਤ ਨੇ ਜੀਨੋਮ ਸੰਪਾਦਨ ਰਾਹੀਂ ਹਾਲ ਹੀ ਵਿਚ ਚੌਲਾਂ ਦੀਆਂ ਕਿਸਮਾਂ ਪੈਦਾ ਕੀਤੀਆਂ ਅਤੇ ਇਹ ਵਿਧੀ ਖੇਤੀ ਸਥਿਰਤਾ ਅਤੇ ਵਿਕਾਸ ਲਈ ਹੋਰ ਸੁਧਾਰਾਂ ਸਮੇਤ ਖੋਜੀਆਂ ਕੋਲੋਂ ਲਗਾਤਾਰ ਧਿਆਨ ਦੀ ਮੰਗ ਕਰਦੀ ਹੈ। ਡਾ. ਅਜਮੇਰ ਸਿੰਘ ਢੱਟ ਨੇ ਡਾ. ਬਾਂਸਲ ਦੇ ਭਾਸ਼ਣ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਪਤਵੰਤੇ ਲੋਕ ਹਾਜ਼ਰ ਸਨ। ਡਾ. ਪ੍ਰਵੀਨ ਛੁਨੇਜਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਗੁਰਦੇਵ ਸਿੰਘ ਖੁਸ਼, ਡਾ. ਸਤਿੰਦਰ ਕੌਰ, ਡਾ. ਗੌਰਵ ਕੁਮਾਰ ਤੱਗੜ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਪੈਨਸ਼ਨਰ ਅਤੇ ਰਿਟਾਇਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਕਾਰਵਾਈਆਂ ਦੀ ਨਿਖੇਧੀ ਅਗਲੀ ਖ਼ਬਰ ਅਧਿਆਪਕ ਗਿਆਨ ਦੇਣ ਵਾਲੇ ਹੀ ਨਹੀਂ , ਸਮਾਜ ਤੇ ਰਾਸ਼ਟਰ ਨਿਰਮਾਣ ਦੇ ਮਾਰਗਦਰਸ਼ਕ - ਹਰਪ੍ਰੀਤ ਸੰਧੂ
Ad Position 24