ਅਦਾਲਤੀ ਹੁਕਮ ਦੇ ਬਾਵਜੂਦ ਵਿਦਿਆਰਥਣ ਨੂੰ ਦਸਵੀਂ ’ ਚ ਦਾਖਲੇ ਲਈ ਕਰਨੀ ਪਈ ਜੱਦੋ - ਜਹਿਦ
ਸਕੂਲ ਪ੍ਰਬੰਧਨ ਵਲੋਂ 9ਵੀਂ ਦੁਬਾਰਾ ਕਰਨ ਜਾਂ ਟੀ.ਸੀ. ਲੈਣ ਦੇ ਵਿਕਲਪ ’ਤੇ ਪਰਿਵਾਰ ਨੇ ਚੁੱਕੇ ਸਵਾਲ
ਲੁਧਿਆਣਾ, 8 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਜਲੰਧਰ ਬਾਈਪਾਸ ਸਥਿਤ ਨਾਰਾਇਣਾ ਸਕੂਲ ਨਾਲ ਸੰਬੰਧਤ ਮਾਮਲੇ ਵਿਚ ਇਕ ਵਿਦਿਆਰਥਣ ਨੂੰ ਦਸਵੀਂ ਜਮਾਤ ਵਿਚ ਦਾਖਲਾ ਦਿਵਾਉਣ ਲਈ ਪਰਿਵਾਰ ਨੂੰ ਕਾਨੂੰਨੀ ਰਾਹ ਅਪਣਾਉਣਾ ਪਿਆ। ਪਿਤਾ ਬਲਕਾਰ ਸਿੰਘ ਵਲੋਂ ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਕਿ 9ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਕੂਲ ਨੇ ਵਿਦਿਆਰਥਣ ਨੂੰ ਦਸਵੀਂ ਜਮਾਤ ਵਿਚ ਪੜ੍ਹ੍ਰਾਉਣਾ ਸ਼ੁਰੂ ਕਰ ਦਿੱਤਾ ਸੀ।
ਲੁਧਿਆਣਾ, 8 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਜਲੰਧਰ ਬਾਈਪਾਸ ਸਥਿਤ ਨਾਰਾਇਣਾ ਸਕੂਲ ਨਾਲ ਸੰਬੰਧਤ ਮਾਮਲੇ ਵਿਚ ਇਕ ਵਿਦਿਆਰਥਣ ਨੂੰ ਦਸਵੀਂ ਜਮਾਤ ਵਿਚ ਦਾਖਲਾ ਦਿਵਾਉਣ ਲਈ ਪਰਿਵਾਰ ਨੂੰ ਕਾਨੂੰਨੀ ਰਾਹ ਅਪਣਾਉਣਾ ਪਿਆ। ਪਿਤਾ ਬਲਕਾਰ ਸਿੰਘ ਵਲੋਂ ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਕਿ 9ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਕੂਲ ਨੇ ਵਿਦਿਆਰਥਣ ਨੂੰ ਦਸਵੀਂ ਜਮਾਤ ਵਿਚ ਪੜ੍ਹ੍ਰਾਉਣਾ ਸ਼ੁਰੂ ਕਰ ਦਿੱਤਾ ਸੀ। ਪਰ ਬਾਅਦ ਵਿਚ ਉਸ ਨੂੰ ਮੁੜ ਨੌਵੀਂ ਜਮਾਤ ਵਿਚ ਭੇਜਣ ਜਾਂ ਸਕੂਲ ਛੱਡਣ ਦਾ ਵਿਕਲਪ ਦਿੱਤਾ ਗਿਆ। ਅਰਜੀਕਰਤਾ ਅਨੁਸਾਰ ਮਾਮਲਾ ਅਦਾਲਤ ਵਿਚ ਪੁੱਜਣ ਤੋਂ ਬਾਅਦ ਅਦਾਲਤੀ ਹੁਕਮ ਰਾਹੀਂ ਵਿਦਿਆਰਥਣ ਨੂੰ ਦਸਵੀਂ ਜਮਾਤ ਵਿਚ ਮੁੜ ਦਾਖਲਾ ਦੇਣ ਲਈ ਕਿਹਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਹੁਕਮ ਲੈਕੇ ਸਕੂਲ ਪੁੱਜਣ ‘ਤੇ ਵੀ ਪਹਿਲਾਂ ਦਾਖਲਾ ਦੇਣ ਤੋਂ ਇਨਕਾਰ ਕੀਤਾ ਗਿਆ ਅਤੇ ਬਾਅਦ ਵਿਚ ਵਿਦਿਆਰਥਣ ਨੂੰ ਜਮਾਤ ਵਿਚ ਬੈਠਣ ਦਿੱਤਾ ਗਿਆ। ਮਾਮਲੇ ਨੇ ਸਕੂਲ ਪ੍ਰਬੰਧਨ ਦੇ ਫੈਸਲਿਆਂ ਅਤੇ ਵਿਦਿਆਰਥਣ ਦੀ ਪੜ੍ਹਾਈ ਨੂੰ ਲੈਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਸਕੂਲ ਪ੍ਰਬੰਧਨ ਦਾ ਪੱਖ ਅਤੇ ਮਾਮਲੇ ਦੇ ਸਾਰੇ ਪੱਖ ਅਦਾਲਤੀ ਕਾਰਵਾਈ ਦੇ ਅੰਤਿਮ ਨਤੀਜੇ ਨਾਲ ਹੀ ਸਪਸ਼ਟ ਹੋਣਗੇ।