ਨਗਰ ਨਿਗਮ ਜ਼ੋਨ ਸੀ. ’ਚ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਏ.ਟੀ.ਪੀ. ਤੇ ਟੀਮ ਤਲਬ
ਸਹਾਇਕ ਕਮਿਸ਼ਨਰ ਤਪਨ ਭਨੋਟ ਨੇ ਸ਼ਿਕਾਇਤਾਂ ’ਤੇ ਮੰਗਿਆ ਜਵਾਬ
ਲੁਧਿਆਣਾ, 9 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜ਼ੋਨ ਸੀ ਅਧੀਨ ਨਾਜਾਇਜ਼ ਉਸਾਰੀਆਂ ਸੰਬੰਧੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਕਮਿਸ਼ਨਰ ਤਪਨ ਭਨੋਟ ਵਲੋਂ ਜ਼ੋਨ ਸੀ. ਦੇ ਏ.
ਲੁਧਿਆਣਾ, 9 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜ਼ੋਨ ਸੀ ਅਧੀਨ ਨਾਜਾਇਜ਼ ਉਸਾਰੀਆਂ ਸੰਬੰਧੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਕਮਿਸ਼ਨਰ ਤਪਨ ਭਨੋਟ ਵਲੋਂ ਜ਼ੋਨ ਸੀ. ਦੇ ਏ.ਟੀ.ਪੀ. ਅਤੇ ਸੰਬੰਧਿਤ ਟੀਮ ਨੂੰ ਤਲਬ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਨਾਜਾਇਜ਼ ਉਸਾਰੀਆਂ ਸੰਬੰਧੀ ਹੁਣ ਤਕ ਕੀਤੀ ਗਈ ਕਾਰਵਾਈ ਦਾ ਪੂਰਾ ਰਿਕਾਰਡ ਲੈਕੇ ਮੀਟਿੰਗ ਵਿਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਜ਼ੋਨ ਸੀ. ਵਿਚ ਨਾਜਾਇਜ਼ ਉਸਾਰੀਆਂ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਜਾਵੇਗੀ। ਇਸ ਦੌਰਾਨ ਇਹ ਜਾਣਕਾਰੀ ਵੀ ਲਈ ਜਾਵੇਗੀ ਕਿ ਗੈਰ ਕਾਨੂੰਨੀ ਉਸਾਰੀਆਂ ਨੂੰ ਰੋਕਣ ਲਈ ਹੁਣ ਤਕ ਕੀ ਕਾਰਵਾਈ ਕੀਤੀ ਗਈ ਹੈ ਅਤੇ ਸੰਬੰਧਿਤ ਅਧਿਕਾਰੀਆਂ ਵਲੋਂ ਆਪਣੀ ਡਿਊਟੀ ਕਿਸ ਹੱਦ ਤੱਕ ਨਿਭਾਈ ਗਈ ਹੈ। ਮੀਟਿੰਗ ਵਿਚ ਜਨਵਰੀ 2026 ਤੋਂ ਹੁਣ ਤਕ ਜਾਰੀ ਕੀਤੇ ਗਏ ਨੋਟਿਸਾਂ ਦੀ ਕੁੱਲ ਗਿਣਤੀ ਦਾ ਵੇਰਵਾ ਪੇਸ਼ ਕਰਨਾ ਹੋਵੇਗਾ। ਇਸਦੇ ਨਾਲ ਹੀ ਕੀਤੇ ਗਏ ਚਲਾਨਾਂ ਦੀ ਗਿਣਤੀ ਅਤੇ ਚਾਲਾਨ ਕੀਤੇ ਗਏ ਸਾਰੇ ਮਾਮਲਿਆਂ ਦੀ ਪੂਰੀ ਸੂਚੀ ਵੀ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸਤੋਂ ਇਲਾਵਾ ਹੁਣ ਤਕ ਕੀਤੀਆਂ ਗਈਆਂ ਸੀਲਿੰਗਾਂ ਦੀ ਗਿਣਤੀ ਅਤੇ ਹਰੇਕ ਮਾਮਲੇ ਵਿਚ ਸੀਲਿੰਗ ਕੀਤੇ ਜਾਣ ਦਾ ਆਧਾਰ ਵੀ ਸਪਸ਼ਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਸੂਲੀ ਤੇ ਗੈਰ ਕਾਨੂੰਨੀ ਕਾਲੋਨੀਆਂ ਦਾ ਵੇਰਵਾ ਵੀ ਤਲਬ ਨਾਜਾਇਜ਼ ਉਸਾਰੀਆਂ ਨਾਲ ਸੰਬੰਧਿਤ ਮਾਮਲਿਆਂ ਵਿਚ ਹੁਣ ਤਕ ਕੀਤੀ ਗਈ ਵਸੂਲੀ ਦਾ ਪੂਰਾ ਵੇਰਵਾ ਵੀ ਮੰਗਿਆ ਗਿਆ ਹੈ। ਗੈਰ ਕਾਨੂੰਨੀ ਕਾਲੋਨੀਆਂ ਜਾ ਉਸਾਰੀਆਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਮੀਟਿੰਗ ਵਿਚ ਪੇਸ਼ ਕੀਤੀ ਜਾਣੀ ਹੈ।