10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਬਖਸ਼ੇ ਨਹੀਂ ਜਾਣੇ ਚਾਹੀਦੇ-ਦਿਉਲ /ਬਗੋਰਾ

ਲਾਡੋਵਾਲ, 9 ਸਤੰਬਰ (ਬਲਬੀਰ ਸਿੰਘ ਰਾਣਾ)- ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ,ਦਲਿਤਾਂ ਦੇ ਮਸੀਹਾ ਅਤੇ ਭਾਰਤ ਰਤਨ ਡਾ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਲਾਡੋਵਾਲ, 9 ਸਤੰਬਰ (ਬਲਬੀਰ ਸਿੰਘ ਰਾਣਾ)- ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ,ਦਲਿਤਾਂ ਦੇ ਮਸੀਹਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਜਿਨਾਂ ਨੇ ਸਭ ਧਰਮਾਂ ਤੇ ਸਭ ਵਰਗਾਂ ਦੇ ਲੋਕਾਂ ਲਈ ਬਰਾਬਰ ਦਾ ਕਾਨੂੰਨ ਬਣਾ ਕੇ ਲੋਕਾਂ ਨੂੰ ਹੱਕ ਹਕੂਕ ਦਿਵਾਏ, ਉਸ ਮਹਾਨ ਰਹਿਬਰ ਦਾ ਜੋ ਜਲੰਧਰ ਬਾਈਪਾਸ ਸਥਿਤ ਸਟੈਚੂ ਸਥਾਪਿਤ ਕੀਤਾ ਗਿਆ ਹੈ, ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਜੋ ਬੇਅਦਬੀ ਕੀਤੀ ਗਈ ਹੈ, ਉਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ l ਇਹ ਵਿਚਾਰ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਲਾਡੋਵਾਲ ਬਾਦਸ਼ਾਹ ਸਨ ਦਿਓਲ ਅਤੇ ਕੁਲਦੀਪ ਸਿੰਘ ਬਗੋਰਾ ਮੰਡਲ ਪ੍ਰਧਾਨ ਨੇ ਲਾਡੋਵਾਲ ਚੌਂਕ ਵਿਖੇ ਦੋਸ਼ੀਆਂ ਖਿਲਾਫ ਰੋਸ ਪ੍ਰਗਟ ਕਰਦਿਆਂ ਸਾਂਝੇ ਕੀਤੇ l ਉਨਾਂ ਕਿਹਾ ਕਿ ਬਾਬਾ ਸਾਹਿਬ ਕਿਸੇ ਇਕ ਵਰਗ ਦੇ ਰਹਿਬਰ ਨਹੀਂ ਸੀ, ਸਗੋਂ ਸਾਰੇ ਵਰਗਾਂ ਦੇ ਰਹਿਬਰ ਹਨ ਅਤੇ ਸਾਰੇ ਲੋਕ ਉਨਾਂ ਦੇ ਲਿਖੇ ਹੋਏ ਕਾਨੂੰਨ ਮੁਤਾਬਿਕ ਜ਼ਿੰਦਗੀ ਦਾ ਅਸਲ ਸੁੱਖ ਭੋਗ ਰਹੇ ਹਨ l ਦਿਓਲ ਅਤੇ ਬਗੋਰਾ ਨੇ ਕਿਹਾ ਕਿ ਇਸ ਘਟਨਾ ਦੀ ਜਿੰਮੇਵਾਰ ਖੁੱਦ ਪੰਜਾਬ ਸਰਕਾਰ ਹੈ ਜਿਸ ਦੇ ਕਾਰਜਕਾਲ ਦੌਰਾਨ ਪਹਿਲਾ ਵੀ ਬਾਬਾ ਸਾਹਿਬ ਦੇ ਸਟੈਚੂ ਨਾਲ ਬੇਅਦਬੀ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ, ਜਿਸ ਨੂੰ ਰੋਕਣ ਦੀ ਸਰਕਾਰ ਪੂਰੀ ਤਰਹਾਂ ਫੇਲ ਸਾਬਤ ਹੋਈ ਹੈ l ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜਿਸ ਸਟੈਚੂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ, ਸਗੋਂ ਉਸ ਉਪਰ ਬਣਦੀ ਹ ਤੇ ਢੁਕਮੀ ਕਾਰਵਾਈ ਹੋਣੀ ਚਾਹੀਦੀ ਹੈ l ਇਸ ਮੌਕੇ ਬਾਦਸ਼ਾਹ ਸਿੰਘ ਦਿਓਲ, ਕੁਲਦੀਪ ਸਿੰਘ ਬਗੋਰਾ ਮੰਡਲ ਪ੍ਰਧਾਨ, ਅਮਰਜੀਤ ਸਿੰਘ ਚੋਪੜਾ ਲਾਡੋਵਾਲ, ਕੁਲਦੀਪ ਸਿੰਘ ਬੌਕੜ ਡੋਗਰਾਂ, ਅਵਤਾਰ ਸਿੰਘ ਬੱਗਾ ਕਲਾਂ ਤੋਂ ਇਲਾਵਾ ਹੋਰ ਨੌਜਵਾਨ ਵੀ ਹਾਜ਼ਰ ਸਨ l
Ad Position 22
No active advertisement
ਪਿਛਲੀ ਖ਼ਬਰ ਸਿੰਗਲਾ ਗੋਤ ਦੇ ਜਠੇਰਿਆਂ ਦਾ ਭਾਦੋਂ ਮੇਲਾ ਕੱਲ੍ਹ ਅਗਲੀ ਖ਼ਬਰ ਡਾ . ਅੰਬੇਡਕਰ ਦੇ ਬੁੱਤ ਦੀ ਬੇਅਦਬੀ ਨਿੰਦਣਯੋਗ - ਸੰਨੀ ਕੈਂਥ
Ad Position 24