15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਕੂਲ ਦੇ ਸੰਸਥਾਪਕ ਮੇਜਰ ਸਵ . ਜੀ . ਐਸ . ਆਹਲੂਵਾਲੀਆ ਦਾ ਜਨਮ ਦਿਨ ਮਨਾਇਆ

ਫੁੱਲਾਂਵਾਲ, 15 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਕੂਲ ਦੇ ਸੰਸਥਾਪਕ ਸਵ. ਮੇਜਰ ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਫੁੱਲਾਂਵਾਲ, 15 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਕੂਲ ਦੇ ਸੰਸਥਾਪਕ ਸਵ. ਮੇਜਰ ਜੀ. ਐਸ. ਆਹਲੂਵਾਲੀਆ ਦਾ ਜਨਮ ਦਿਨ ਮਨਾਇਆ, ਜਿਸ ਨੂੰ ਸਮਰਪਿਤ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਨਾਨਕਸਰ ਪਾਤਿਸ਼ਾਹੀ ਪਹਿਲੀ ਠੱਕਰਵਾਲ ਵਿਖੇ ਸਹਿਜ ਪਾਠ ਕਰਵਾਇਆ, ਜਿਸ ਦੇ ਭੋਗ ਪਾਉਣ ਉਪਰੰਤ ਸਕੂਲ ਵਿਖੇ ਇਕ ਪ੍ਰਤਿਭਾ ਖੋਜ ਦਾ ਪ੍ਰਬੰਧ ਕੀਤਾ ਗਿਆ, ਜੋ ਵਿਦਿਆਰਥੀਆਂ ਲਈ ਆਪਣੇ ਹੁਨਰ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਇਕ ਸ਼ਾਨਦਾਰ ਮੌਕਾ ਸੀ, ਜਿਸ ਦੌਰਾਨ ਸ਼ਬਦ ਗਾਇਣ, ਗਤਕਾ, ਦਸਤਾਰ ਬੰਨ੍ਹਣਾ ਤੇ ਦੁਮਾਲਾ ਸਮੇਤ ਵੱਖ-ਵੱਖ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਸਕੂਲ ਦੇ ਵੱਖ-ਵੱਖ ਹਾਊਸ ਕਰੇਜ਼, ਪੀਸ, ਵਿਜਡਮ ਤੇ ਚੈਰਿਟੀ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਫਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਤਗਮਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦੀ ਯਾਦ ਵਿਚ ਬੂਟੇ ਵੀ ਲਗਾਏ ਅਤੇ ਵਿਦਿਆਰਥੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ। ਸਕੂਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਆਹਲੂਵਾਲੀਆ, ਮਾਤਾ ਜਸਵਿੰਦਰ ਕੌਰ ਆਹਲੂਵਾਲੀਆ, ਮੈਨੇਜਰ ਜਸਲੀਨ ਕੌਰ ਆਹਲੂਵਾਲੀਆ, ਡਾਇਰੈਕਟਰ ਸੰਦੀਪ ਸਿੰਘ ਦਿਉਲ ਅਤੇ ਪ੍ਰਿੰਸੀਪਲ ਕਿਰਨਜੀਤ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਦਿੱਤੇ ਸਿਧਾਂਤ ’ਤੇ ਅਮਲ ਕਰਦਿਆਂ “ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ” ਦੇ ਮੰਤਰ ਦੀ ਪਾਲਨਾ ਕਰਨੀ ਚਾਹੀਦੀ ਹੈ ਤੇ ਸਵ. ਮੇਜਰ ਜੀ. ਐਸ. ਆਹਲੂਵਾਲੀਆ ਦੇ ਨਕਸ਼ੇ-ਕਦਮਾਂ ‘ਤੇ ਚੱਲਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਵੀ ਬਣੀ ਐਲੀਵੇਟਿਡ ਸੜਕ ’ ਤੇ ਪੈਣ ਲੱਗੇ ਟੋਏ , ਉਸਾਰੀ ਦੀ ਗੁਣਵਤਾ ’ ਤੇ ਉਠੇ ਸਵਾਲ ਅਗਲੀ ਖ਼ਬਰ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਰਾਸ਼ਟਰੀ ਕਾਨਫ਼ਰੰਸ ’ਚ ਆਪਣੀ ਛਾਪ ਛੱਡੀ
Ad Position 24