15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਆਮ ਆਦਮੀ ਪਾਰਟੀ ਦੀ ਵਿਧਾਇਕਾ ਵਲੋਂ ਟਿੱਪਰ ਚਾਲਕ ਨੂੰ ਥੱਪੜ ਮਾਰਨ ਦੀ ਵੀਡੀਓ ਹੋਈ ਵਾਇਰਲ

ਲੁਧਿਆਣਾ, 15 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਾਬਾ ਰੋਡ ‘ਤੇ ਆਮ ਆਦਮੀ ਪਾਰਟੀ ਦੀ ਹਲਕਾ ਦੱਖਣੀ ਤੋਂ ਮਹਿਲਾ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵਲੋਂ ਇੱਕ ਟਿੱਪਰ ਚਾਲਕ ਦੇ ਥੱਪੜ ਮਾਰਨ ਦੀ ਵਾਇਰਲ ਵੀਡੀਓ ਅੱਜ ਚਰਚਾ ਦਾ ਵਿਸ਼ਾ ਬਣੀ ਰਹੀ। ਜਦਕਿ ਮਹਿਲਾ ਵਿਧਾਇਕਾ ਵਲੋਂ ਥੱਪੜ ਮਾਰਨ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਲੁਧਿਆਣਾ, 15 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਾਬਾ ਰੋਡ ‘ਤੇ ਆਮ ਆਦਮੀ ਪਾਰਟੀ ਦੀ ਹਲਕਾ ਦੱਖਣੀ ਤੋਂ ਮਹਿਲਾ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵਲੋਂ ਇੱਕ ਟਿੱਪਰ ਚਾਲਕ ਦੇ ਥੱਪੜ ਮਾਰਨ ਦੀ ਵਾਇਰਲ ਵੀਡੀਓ ਅੱਜ ਚਰਚਾ ਦਾ ਵਿਸ਼ਾ ਬਣੀ ਰਹੀ। ਜਦਕਿ ਮਹਿਲਾ ਵਿਧਾਇਕਾ ਵਲੋਂ ਥੱਪੜ ਮਾਰਨ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਜਾਣਕਾਰੀ ਅਨੁਸਾਰ ਘਟਨਾ ਬੀਤੇ ਸ਼ਾਮ ਉਸ ਵਕਤ ਵਾਪਰੀ ਜਦੋਂ ਮਹਿਲਾ ਵਿਧਾਇਕਾ ਛੀਨਾ ਆਪਣੇ ਲਾਮ ਲਸਕਰ ਨਾਲ ਡਾਬਾ ਰੋਡ ‘ਤੇ ਜਾ ਰਹੀ ਸੀ, ਉਸ ਦੀ ਕਾਰ ਦੇ ਅੱਗੇ ਟਿੱਪਰ ਜਾ ਰਿਹਾ ਸੀ। ਕਾਫੀ ਸਮਾਂ ਮਹਿਲਾ ਵਿਧਾਇਕ ਦੇ ਡਰਾਈਵਰ ਵਲੋਂ ਹਾਰਨ ਮਾਰ ਕੇ ਟਿੱਪਰ ਚਾਲਕ ਪਾਸੋਂ ਰਸਤਾ ਮੰਗਿਆ ਜਾ ਰਿਹਾ ਸੀ ਪਰ ਜਦੋਂ ਟਿੱਪਰ ਚਾਲਕ ਨੇ ਰ ਸਤਾ ਨਾ ਦਿੱਤਾ ਤਾਂ ਕੁਝ ਦੂਰੀ ‘ਤੇ ਜਾਣ ਉਪਰੰਤ ਮਹਿਲਾ ਵਿਧਾਇਕ ਦੇ ਡਰਾਈਵਰ ਨੇ ਕਾਰ ਟਿੱਪਰ ਦੇ ਅੱਗੇ ਲਗਾ ਲਈ। ਕਾਰ ਵਿੱਚੋਂ ਮਹਿਲਾ ਵਿਧਾਇਕ ਉੱਤਰੀ ਅਤੇ ਉਸਨੇ ਟਿੱਪਰ ਚਾਲਕ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦੀ ਚਾਬੀ ਵੀ ਖੋਹ ਲਈ। ਇਹ ਸਾਰੀ ਘਟਨਾ ਉੱਥੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਕੁਝ ਲੋਕਾਂ ਨੇ ਵੀ ਆਪਣੇ ਮੋਬਾਈਲਾਂ ਵਿਚ ਇਹ ਵੀਡੀਓ ਕੈਦ ਕਰ ਲਈ ਜੋ ਕਿ ਅੱਜ ਸਵੇਰੇ ਵਾਇਰਲ ਹੋ ਗਈ। ਘਟਨਾ ਕਾਰਨ ਰੋਸ ਵਿਚ ਆਏ ਟਿੱਪਰ ਚਾਲਕਾਂ ਵਲੋਂ ਗਿੱਲ ਰੋਡ ‘ਤੇ ਦੇਰ ਰਾਤ ਧਰਨਾ ਦੇ ਕੇ ਮਹਿਲਾ ਵਿਧਾਇਕਾ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਪਰ ਪੁਲਿਸ ਦੇ ਦਖਲ ਦੇਣ ‘ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਉੱਥੇ ਧਰਨਾ ਚੁੱਕ ਦਿੱਤਾ। ਦੋਸ਼ਾਂ ਦਾ ਸਾਹਮਣਾ ਕਰ ਰਹੀ ਮਹਿਲਾ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਦੇ ਅੱਗੇ ਟਿੱਪਰ ਜਾ ਰਿਹਾ ਸੀ, ਜਦਕਿ ਡਾਬਾ ਰੋਡ ’ਤੇ ਦਿਨ ਸਮੇਂ ਟਿੱਪਰ ਚਲਾਉਣ ਦੀ ਪਾਬੰਦੀ ਹੈ, ਟਿੱਪਰ ਕਾਫੀ ਤੇਜ਼ ਰਫਤਾਰ ਤੇ ਸੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਟਿੱਪਰ ਚਾਲਕ ਨੂੰ ਰੋਕ ਕੇ ਟਿੱਪਰ ਦੀ ਚਾਬੀ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਟਿੱਪਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਸੀ। ਉਨ੍ਹਾਂ ਥੱਪੜ ਮਾਰਨ ਦੀ ਘਟਨਾ ਤੋਂ ਇਨਕਾਰ ਕੀਤਾ। ਦੂਜੇ ਪਾਸੇ ਥਾਣਾ ਡਾਬਾ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਿਸੇ ਵੀ ਵਿਅਕਤੀ ਨੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਟਿੱਪਰ ਦਾ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਚਲਾਨ ਜ਼ਰੂਰ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨਾ ਮੰਨੀਆਂ ਤਾਂ 24 ਨੂੰ ਫਿਰ ਕਰਾਂਗੇ ਡੀ.ਸੀ ਦਫ਼ਤਰ ਦਾ ਘਿਰਾਓ-ਘੁਡਾਣੀ ਅਗਲੀ ਖ਼ਬਰ ਨਵੀ ਬਣੀ ਐਲੀਵੇਟਿਡ ਸੜਕ ’ ਤੇ ਪੈਣ ਲੱਗੇ ਟੋਏ , ਉਸਾਰੀ ਦੀ ਗੁਣਵਤਾ ’ ਤੇ ਉਠੇ ਸਵਾਲ
Ad Position 24