15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਿਕਸ ਲੈਂਡ ਯੂਜ਼ ਦੀ ਇਕ ਮਸ਼ੀਨ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ - ਸਿੱਧੂ , ਵਿਸ਼ਵਕਰਮਾ

ਲੁਧਿਆਣਾ, 15 ਸਤੰਬਰ (ਜਤਿੰਦਰ ਭੰਬੀ)-ਸਮਾਲ ਸਕੇਲ ਮੈਨੂੰਫੈਕਚਰਰਜ਼ ਐਸੋਸੀਏਸ਼ਨ ਜਨਤਾ ਨਗਰ ਦੇ ਅਹੁਦੇਦਾਰ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਖ਼ਾਸ ਤੌਰ ’ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਵਿਸ਼ਵਕਰਮਾ ਸ਼ਾਮਿਲ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਲੁਧਿਆਣਾ, 15 ਸਤੰਬਰ (ਜਤਿੰਦਰ ਭੰਬੀ)-ਸਮਾਲ ਸਕੇਲ ਮੈਨੂੰਫੈਕਚਰਰਜ਼ ਐਸੋਸੀਏਸ਼ਨ ਜਨਤਾ ਨਗਰ ਦੇ ਅਹੁਦੇਦਾਰ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਖ਼ਾਸ ਤੌਰ ’ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਵਿਸ਼ਵਕਰਮਾ ਸ਼ਾਮਿਲ ਹੋਏ। ਇਸ ਮੌਕੇ ਪ੍ਰਧਾਨ ਠੁਕਰਾਲ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਦੀ ਮਿਆਦ ਖ਼ਤਮ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ 50 ਹਜ਼ਾਰ ਕਾਰਖ਼ਾਨੇ ਗ਼ੈਰਕਾਨੂੰਨੀ ਹੋ ਜਾਣਗੇ, ਜਿਸ ਨਾਲ ਇਲਾਕੇ ਦੀ ਇੰਡਸਟਰੀ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਬਚਾਉਣ ਲਈ ਇਨ੍ਹਾਂ ਇਲਾਕਿਆਂ ਨੂੰ ਸਨਅਤੀ ਇਲਾਕਾ ਐਲਾਨਿਆ ਜਾਵੇ। ਇਸ ਮੌਕੇ ਵਿਸ਼ਵਕਰਮਾ ਨੇ ਕਿਹਾ ਕਿ 80 ਫ਼ੀਸਦੀ ਤੋਂ ਵੱਧ ਇੰਡਸਟਰੀ ਵਾਲੇ ਮਿਕਸ ਲੈਂਡ ਦੇ ਇਲਾਕੇ ਅਤੇ ਨਾਲ ਲੱਗਦੇ ਨਿਊ ਜਨਤਾ ਨਗਰ, ਸ਼ਿਮਲਾਪੂਰੀ ਇਲਾਕੇ ਵੀ ਸਨਅਤੀ ਇਲਾਕੇ ਐਲਾਨੇ ਜਾਣੇ ਚਾਹੀਦੇ ਹਨ, ਜੇਕਰ ਇਨ੍ਹਾਂ ਫ਼ੈਕਟਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਕਾਰਖ਼ਾਨੇ ਬੰਦ ਹੋ ਜਾਣਗੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ, ਇੱਥੋਂ ਫ਼ੈਕਟਰੀ ਤਾਂ ਕੀ ਇਕ ਮਸ਼ੀਨ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਇਹ ਮਾਮਲਾ ਵਿ ਧਾਨ ਸਭਾ ਵਿਚ ਵੀ ਉਠਾਇਆ ਜਾ ਚੁੱਕਾ ਹੈ ਜਲਦ ਹੀ ਫ਼ੈਕਟਰੀਆਂ ਦੇ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਫ਼ੈਸਲਾ ਲਿਆ ਜਾ ਰਿਹਾ ਹੈ। ਕਿਸੇ ਕਾਰਖ਼ਾਨੇਦਾਰ ਨੂੰ ਘਬਰਾਉਣ ਦੀ ਲੋੜ ਨਹੀਂ ਜਲਦ ਹੀ ਇਸ ਸਬੰਧੀ ਨੋਟੀਫ਼ਿਕੇਸ਼ਨ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਅਮਰੀਕ ਸਿੰਘ ਘੜਿਆਲ, ਰਜਿੰਦਰ ਸਿੰਘ ਕਲਸੀ, ਹਰਜੀਤ ਸਿੰਘ ਪਨੇਸਰ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਸੁਮੇਸ਼ ਕੋਛੜ, ਗਗਨ ਸ਼ਰਮਾ, ਪਵਨ ਢੰਡ, ਅਸ਼ੋਕ ਪੱਬੀ, ਵਰਿੰਦਰ ਦੁਰਗਾ, ਰਜਨੀਸ਼ ਖੁੱਲਰ, ਬਲਦੇਵ ਸਿੰਘ ਮਠਾੜੂ, ਦਿਨੇਸ਼ ਗੋਗੀਆ, ਕੁਲਦੀਪ ਸਿੰਘ ਸੰਧੂ, ਬਲਜੀਤ ਸਿੰਘ ਮਹੋਲੀ, ਗੰਗਾ ਰਾਮ ਸ਼ਰਮਾ, ਜਸਵੰਤ ਸਿੰਘ ਪਨੇਸਰ, ਬਲਦੇਵ ਸਿੰਘ ਮਠਾੜੂ, ਕੁਲਦੀਪ ਸਿੰਘ ਸੰਧੂ, ਕੁਲਜੀਤ ਨੰਨੜੇ, ਹਰਭਜਨ ਸਿੰਘ ਕੈਂਥ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਹਵਾਲਾਤੀਆਂ ਪਾਸੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਅਗਲੀ ਖ਼ਬਰ ਟਿਊਬਵੈੱਲ ਟੈਂਡਰ ’ਚ ਘੱਟ ਦਰਾਂ ਦੀ ਖੇਡ...? * 46.88 ਲੱਖ ਦੇ ਅੰਦਾਜ਼ੇ ਤੋਂ ਕਰੀਬ ਅੱਧੀ ਬੋਲੀ ਅੰਦਾਜ਼ੀ ਰਕਮ ਦੇ ਮੁਕਾਬਲ...
Ad Position 24