ਇਕ ਵੋਟ ਨੇ ਲਾਈ 1200 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਸਤਾਵ ਨੂੰ ਰੋਕ
ਲੁਧਿਆਣਾ, 15 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਬੀਤੇ ਕੱਲ੍ਹ ਹੋਈ ਮੀਟਿੰਗ ਦੌਰਾਨ ਠੋਸ ਕੂੜਾ ਪ੍ਰਬੰਧਨ ਅਤੇ ਘਰ-ਘਰ ਕੂੜਾ ਇਕੱਠਾ ਕਰਨ ਨਾਲ ਸੰਬੰਧਿਤ ਕਰੀਬ 1200 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਲੈਕੇ ਸਹਿਮਤੀ ਨਾ ਬਣ ਸਕੀ। ਕਮੇਟੀ ਵਿਚ ਪ੍ਰਸਤਾਵ ਨੂੂੰ ਪੂਰਾ ਸਮਰਥਨ ਨਾ ਮਿਲਣ ਕਾਰਨ ਇਸ ਦੀ ਅਗਲੀ ਕਾਰਵਾਈ ਫ਼ਿਲਹਾਲ ਰੁਕ ਗਈ।
ਕ
ਕੌਂਸਲਰ ਗੌਰਵ ਭੱਟੀ
16-09-2026
ਲੁਧਿਆਣਾ, 15 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਬੀਤੇ ਕੱਲ੍ਹ ਹੋਈ ਮੀਟਿੰਗ ਦੌਰਾਨ ਠੋਸ ਕੂੜਾ ਪ੍ਰਬੰਧਨ ਅਤੇ ਘਰ-ਘਰ ਕੂੜਾ ਇਕੱਠਾ ਕਰਨ ਨਾਲ ਸੰਬੰਧਿਤ ਕਰੀਬ 1200 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਲੈਕੇ ਸਹਿਮਤੀ ਨਾ ਬਣ ਸਕੀ। ਕਮੇਟੀ ਵਿਚ ਪ੍ਰਸਤਾਵ ਨੂੂੰ ਪੂਰਾ ਸਮਰਥਨ ਨਾ ਮਿਲਣ ਕਾਰਨ ਇਸ ਦੀ ਅਗਲੀ ਕਾਰਵਾਈ ਫ਼ਿਲਹਾਲ ਰੁਕ ਗਈ। ਮੀਟਿੰਗ ਦੌਰਾਨ ਕੌਂਸਲਰ ਗੌਰਵ ਭੱਟੀ ਵਲੋਂ ਪ੍ਰਸਤਾਵ ’ਤੇ ਇਤਰਾਜ਼ ਜਤਾਉਂਦਿਆਂ ਦਸਤਖ਼ਤ ਕਰਨ ਤੋਂ ਇਨਕਾਰ ਕੀਤਾ ਗਿਆ। ਉਨ੍ਹਾਂ ਵਲੋਂ ਕੂੜਾ ਪ੍ਰਬੰਧਨ ਨਾਲ ਜੁੜੇ ਵੱਖ-ਵੱਖ ਪੱਖਾਂ ’ਤੇ ਸਵਾਲ ਚੁੱਕੇ ਗਏ। ਇਸ ਦੇ ਚੱਲਦਿਆਂ ਕਮੇਟੀ ਪੱਧਰ ’ਤੇ ਹੀ ਪ੍ਰਸਤਾਵ ਨੂੰ ਅੱਗੇ ਲਿਜਾਉਣ ਲਈ ਲੋੜੀਂਦੀ ਸਹਿਮਤੀ ਨਹੀਂ ਬਣ ਸਕੀ। ਹੁਣ 1200 ਕਰੋੜ ਦੇ ਇਸ ਵੱਡੇ ਪ੍ਰਸਤਾਵ ’ਤੇ ਇਕ ਵੋਟ ਦੇ ਰੁੱਖ ਨੇ ਨਿਗਮ ਦੀ ਅਗਲੀ ਕਾਰਵਾਈ ਨੂੰ ਰੋਕ ਦਿੱਤਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਇਸ ਮੁੱਦੇ ’ਤੇ ਨਿਗਮ ਦੀ ਸਿਆਸਤ ਹੋਰ ਗਰਮਾਉਣ ਦੀ ਆਸਾਰ ਹਨ।