17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕਿਡਜ਼ ਪੋਪੀਨ ਪਲੇ ਵੇਅ ਸਕੂਲ ਵਿਖੇ ਗਰੈਂਡ ਪੇਰੈਂਟਸ ਡੇ ਮਨਾਇਆ

ਫੁੱਲਾਂਵਾਲ, 16 ਸਤੰਬਰ (ਮਨਜੀਤ ਸਿੰਘ ਦੁੱਗਰੀ)-ਬੱਚਿਆਂ ਅਤੇ ਬਜ਼ੁਰਗਾਂ ਵਿਚਕਾਰ ਪਿਆਰ, ਸਤਿਕਾਰ ਅਤੇ ਪਰਿਵਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਸੰਤ ਐਵਨਿਊ ਦੇ ਫੇਸ ਚਾਰ ਸਥਿਤ ਕਿਡਜ਼ ਪੋਪੀਨ ਪਲੇ ਵੇਅ ਸਕੂਲ ਵਿਖੇ ਗਰੈਂਡ ਪੇਰੈਂਟਸ ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਪਹੁੰਚੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਆਪਣੇ ਨੰਨੇ-ਮੁੰਨੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨਾਲ ਸਮਾਂ ਬਿਤਾ ਕੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਉਨ੍ਹਾਂ ਨਾਲ ਹੱਸ-ਖੇਡ ਕੇ ਦਿਨ ਨੂੰ ਯਾਦਗਾਰ ਬਣਾਇਆ।

Ad Position 21
No active advertisement
ਅਜੀਤ ਡੈਸਕ 17-09-2026
ਫੁੱਲਾਂਵਾਲ, 16 ਸਤੰਬਰ (ਮਨਜੀਤ ਸਿੰਘ ਦੁੱਗਰੀ)-ਬੱਚਿਆਂ ਅਤੇ ਬਜ਼ੁਰਗਾਂ ਵਿਚਕਾਰ ਪਿਆਰ, ਸਤਿਕਾਰ ਅਤੇ ਪਰਿਵਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਸੰਤ ਐਵਨਿਊ ਦੇ ਫੇਸ ਚਾਰ ਸਥਿਤ ਕਿਡਜ਼ ਪੋਪੀਨ ਪਲੇ ਵੇਅ ਸਕੂਲ ਵਿਖੇ ਗਰੈਂਡ ਪੇਰੈਂਟਸ ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਪਹੁੰਚੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਆਪਣੇ ਨੰਨੇ-ਮੁੰਨੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨਾਲ ਸਮਾਂ ਬਿਤਾ ਕੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਉਨ੍ਹਾਂ ਨਾਲ ਹੱਸ-ਖੇਡ ਕੇ ਦਿਨ ਨੂੰ ਯਾਦਗਾਰ ਬਣਾਇਆ। ਇਸ ਮੌਕੇ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਬਜ਼ੁਰਗਾਂ ਦੇ ਤਜਰਬੇ ਤੋਂ ਬੱਚਿਆਂ ਨੂੰ ਮਿਲਣ ਵਾਲੀ ਸਿੱਖਿਆ ਬਾਰੇ ਵੀ ਚਰਚਾ ਕੀਤੀ ਗਈ। ਸਕੂਲ ਦੀ ਪ੍ਰਿੰਸੀਪਲ ਪੂਜਾ ਅਰੋੜਾ ਨੇ ਸਮਾਗਮ ਵਿਚ ਪਹੁੰਚੇ ਸਾਰੇ ਗਰੈਂਡ ਪੇਰੈਂਟਸ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਆਪਣੇ ਪਰਿਵਾਰ ਅਤੇ ਬਜ਼ੁਰਗਾਂ ਦੀ ਮਹੱਤਤਾ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿਚ ਜਿੱਥੇ ਪਰਿਵਾਰਕ ਮੈਂਬਰਾਂ ਕੋਲ ਇੱਕ-ਦੂਜੇ ਲਈ ਸਮਾਂ ਘੱਟ ਹੁੰਦਾ ਜਾ ਰਿਹਾ ਹੈ, ਉੱਥੇ ਗਰੈਂਡ ਪੇਰੈਂਟਸ ਡੇ ਵਰਗੇ ਦਿਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਨੇੜੇ ਲਿਆਉਣ ਦਾ ਸੁੰਦਰ ਮੌਕਾ ਪ੍ਰਦਾਨ ਕਰਦੇ ਹਨ। ਬਜ਼ੁਰਗਾਂ ਦਾ ਪਿਆਰ, ਤਜਰਬਾ ਅਤੇ ਅਸੀਸਾਂ ਬੱਚਿਆਂ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਹਰੇ - ਭਰੇ ਬੂਟੇ ਪੁੱਟ ਕੇ ਨਵੇਂ ਬੂਟੇ ਲਗਾਉਣਾ ਸਰਕਾਰੀ ਪੈਸੇ ਦੀ ਬਰਬਾਦੀ - ਪ੍ਰਵੀਨ ਬਾਂਸਲ ਅਗਲੀ ਖ਼ਬਰ ਸੀਸੂ ਨੇ ਵਿਸ਼ਵ ਮਿਆਰ ਦਿਵਸ ’ਤੇ ਖੇਤੀਬਾੜੀ ਉਪਕਰਨ ਉਦਯੋਗ ਲਈ ਐਮ.ਐਸ.ਐਮ.ਈ. ਨਾਲ ਕੀਤੀ ਮੀਟਿੰਗ
Ad Position 24