16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਿੰਡ ਬਹਾਦਰਕੇ ਵਿਖੇ ਖੂਨਦਾਨ ਕੈਂਪ 27 ਨੂੰ -ਡਾ. ਸੌਂਧੀ

ਲਾਡੋਵਾਲ, 16 ਸਤੰਬਰ (ਬਲਬੀਰ ਸਿੰਘ ਰਾਣਾ)- ਸੰਵਿਧਾਨ ਨਿਰਮਾਤਾ, ਯੁਗ ਪੁਰਸ਼ ਬਾਬਾ ਸਾਹਿਬ ਡਾ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 17-09-2026
ਲਾਡੋਵਾਲ, 16 ਸਤੰਬਰ (ਬਲਬੀਰ ਸਿੰਘ ਰਾਣਾ)- ਸੰਵਿਧਾਨ ਨਿਰਮਾਤਾ, ਯੁਗ ਪੁਰਸ਼ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਜੀ ਦੇ ਸਨਮਾਨ ਵਿਚ ਪਿੰਡ ਬਹਾਦਰਕੇ ਦੇ ਨਿਵਾਸੀ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਖੂਨ ਦਾਨ -ਮਹਾ ਦਾਨ ਕੈਂਪ ਦਾ ਆਯੋਜਨ 27 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਜਾ ਰਿਹਾ ਹੈ l ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਸ਼ੀਸ਼ ਸੌਂਧੀ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਨੌਜਵਾਨਾਂ ਵੱਲੋਂ ਖੂਨ ਦਾਨ ਕੈਂਪ ਲਗਾਉਣ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਇਕ ਡਾ. ਬੀ.ਆਰ. ਅੰਬੇਡਕਰ ਪਾਰਕ ਪਿੰਡ ਬਹਾਦਰਕੇ ਵਿਖੇ ਲਗਾਇਆ ਜਾਵੇਗਾ,ਜਿਸ ਵਿਚ ਹਰ ਵਿਅਕਤੀ ਆਪਣਾ ਖੂਨ ਦਾਨ ਕਰਕੇ ਕਿਸੇ ਦੂਸਰੇ ਨੂੰ ਨਵਾਂ ਜੀਵਨ ਦੇਣ ਅਤੇ ਉਸ ਦੀ ਜਾਣ ਬਚਾਉਣ ਵਿਚ ਵੱਡਾ ਯੋਗਦਾਨ ਪਾਵੇ l ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਕੀਤਾ ਇਹ ਖੂਨ ਦਾਨ ਬੇਸਹਾਰਾ ਅਤੇ ਯੋਗ ਗਰੀਬ ਲੋਕਾਂ ਨੂੰ ਬਿਲਕੁਲ ਮੁਫਤ ਵਿਚ ਦਿੱਤਾ ਜਾਵੇਗਾ, ਜਿਹੜੇ ਆਰਥਿਕ ਤੌਰ ਤੇ ਮਜਬੂਰ ਹਨ, ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ, ਇਹ ਖੂਨ ਦੇ ਯੂਨਿਟ ਕੇਵਲ ਉਨ੍ਹਾਂ ਲੋਕਾਂ ਨੂੰ ਮੁਹਈਆ ਕਰਵਾਏ ਜਾਣਗੇ l ਡਾ. ਸੌਂਧੀ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਹੋਇਆ ਖੂਨ ਕਿਸੇ ਮਰੀਜ਼ ਦੀ ਜ਼ਿੰਦਗੀ ਨੂੰ ਬਚਾਉਣ ਵਿਚ ਮਦਦਗਾਰ ਬਣੇਗਾ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਕੰਮ ਨਿਰਾਲੇ: ਜਿੱਥੇ ਪੈਚ ਵਰਕ ਨਾਲ ਚੱਲ ਸਕਦਾ ਸੀ ਕੰਮ, ਉਥੇ ਮੁੜ ਵਿਛ ਰਹੀ ਸੜਕ ਕੌਂਸਲਰ ਗੌਰਵ ਭੱਟੀ ਨੇ... ਅਗਲੀ ਖ਼ਬਰ ਵੱਖ-ਵੱਖ ਇਲਾਕਿਆਂ ’ਚੋਂ ਚੋਰਾਂ ਵਲੋਂ ਵਾਹਨ ਚੋਰੀ
Ad Position 24