19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗੋਡੇ ਦਰਦ ਦੇ ਹਰੇਕ ਰੋਗੀ ਦਾ ਆਪ੍ਰੇਸ਼ਨ ਜ਼ਰੂਰੀ ਨਹੀਂ - ਡਾ . ਏ . ਐਸ . ਪਾਸੀ ਰੋਬੋਟ ਨਾਲ ਗੋਡਿਆਂ ਦੇ ਆਪ੍ਰੇਸ਼ਨ ਲਈ ਰੋਗੀ ਵੱਡੀ ਗਿਣਤੀ ’ਚ ਅਨਹਦ ਕਲੀਨਿਕ ਗਿੱਲ ਵਿਖੇ ਬਣਾ ਰਹੇ ਹਨ ਪਹੁੰਚ

ਆਲਮਗੀਰ, 19 ਸਤੰਬਰ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਰੋਬੋਟਿਕ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ.

Ad Position 21
No active advertisement
ਗੋਡਿਆਂ ਦੇ ਆਪ੍ਰੇਸ਼ਨਾਂ ਸੰਬੰਧੀ ਰੋਬੋਟ ਤਕਨੀਕ ਬਾਰੇ ਜਾਣਕਾਰੀ ਦਿੰਦੇ ਹੋਏ ਸਰਜਨ ਡਾ. ਏ.ਐਸ. ਪਾਸੀ। ਤਸਵੀਰ-ਜਰਨੈਲ ਸਿੰਘ ਪੱਟੀ 20-09-2026
ਆਲਮਗੀਰ, 19 ਸਤੰਬਰ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਰੋਬੋਟਿਕ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ.ਐਸ. ਪਾਸੀ ਵਲੋਂ ਰੋਬੋਟ ਤਕਨੀਕ ਨਾਲ ਕੀਤੇ ਜਾ ਰਹੇ ਗੋਡਿਆਂ ਦੇ ਆਪ੍ਰੇਸ਼ਨਾਂ ਦੀ ਚਰਚਾ ਪੰਜਾਬ ਭਰ ਤੋਂ ਇਲਾਵਾ ਦੇਸ਼-ਵਿਦੇਸ਼ਾਂ ਵਿਚ ਵੀ ਵੱਡੇ ਪੱਧਰ ‘ਤੇ ਹੋਣ ਲੱਗੀ ਹੈ। ਅਨਹਦ ਕਲੀਨਿਕ ਗਿੱਲ ਵਿਖੇ ਹਾਲ ਹੀ ਵਿਚ ਰੋਬੋਟ ਤਕਨੀਕ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਵਾਉਣ ਵਾਲੇ ਕਈ ਮਰੀਜ਼ਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਗੋਡਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਬਹੁਤ ਆਰਾਮ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜਿੱਥੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲਿਆ ਹੈ, ਉਥੇ ਹੀ ਉਹ ਆਪ੍ਰੇਸ਼ਨ ਦੇ 15 ਦਿਨ ਬਾਅਦ ਹੀ ਬਿਨਾਂ ਕਿਸੇ ਸਹਾਰੇ ਦੇ ਆਮ ਚੱਲਣ ਫਿਰਨ ਲੱਗ ਪਏ ਹਨ। ਇਸ ਤੋਂ ਇਲਾਵਾ ਪੌੜੀਆਂ ਚੜ੍ਹਨੀਆਂ ਅਤੇ ਚੌਂਕੜੀ ਮਾਰ ਕੇ ਬੈਠਣਾ ਵੀ ਆਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਸਾਨੂੰ ਨਾ ਤਾਂ ਕੋਈ ਦਰਦ ਮਹਿਸੂਸ ਹੋਈ ਅਤੇ ਨਾ ਹੀ ਖ਼ੂਨ ਦਾ ਬਹਾਵ ਜ਼ਿਆਦ ਾ ਹੋਇਆ। ਗੋਡਿਆਂ ਦੇ ਆਪ੍ਰੇਸ਼ਨਾਂ ਦੇ ਮਾਹਿਰ ਸਰਜਨ ਡਾ. ਏ. ਐਸ. ਪਾਸੀ ਨੇ ਦੱਸਿਆ ਕਿ ਰੋਬੋਟ ਤਕਨੀਕ ਰਾਹੀਂ ਆਪ੍ਰੇਸ਼ਨ ਵੇਲੇ ਗੋਡੇ ਦੇ ਖ਼ਰਾਬ ਹਿੱਸੇ ਨੂੰ ਹੀ ਹਟਾਇਆ ਜਾਂਦਾ ਹੈ ਅਤੇ ਇਸ ਬਹੁਤ ਐਡਵਾਂਸ ਤਕਨੀਕ ਰਾਹੀਂ ਅੱਧੇ ਗੋਡੇ ਆਪ੍ਰੇਸ਼ਨ ਵੀ ਆਸਾਨੀ ਨਾਲ ਕਰਵਾ ਕੇ ਰੋਗੀ ਦਰਦ ਤੋਂ ਰਾਹਤ ਹਾਸਲ ਕਰ ਸਕਦੇ ਹਨ। ਕਿਉਂਕਿ ਗੋਡਿਆਂ ਦਰਦ ਦੇ ਹਰੇਕ ਰੋਗੀ ਲਈ ਆਪ੍ਰੇਸ਼ਨ ਜ਼ਰੂਰੀ ਨਹੀਂ ਹੁੰਦਾ ਬਲਕਿ ਸਾਡੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਰੋਗੀ ਨੂੰ ਦਵਾਈਆਂ ਅਤੇ ਕਸਰਤ ਕਰਵਾ ਕੇ ਹੀ ਦਰਦ ਤੋਂ ਮੁਕਤੀ ਦਿਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿੱਥੇ ਸ਼ੂਗਰ ਦੇ ਮਰੀਜ਼ ਆਸਾਨੀ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਵਾ ਸਕਦੇ ਹਨ, ਉਥੇ ਹੀ ਦਿਲ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਰੋਗੀ ਵੀ ਇਸ ਅਤਿ ਨਵੀਨਤਮ ਤਕਨੀਕ ਦਾ ਲਾਭ ਹਾਸਿਲ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਵਿਧਾਇਕ ਬੱਗਾ ਨੇ 1700 ਸਖੀਆਂ ਨੂੰ ਸੌਂਪੇ ਪ੍ਰਸੰਸਾ ਪੱਤਰ ਅਗਲੀ ਖ਼ਬਰ ਮੰਦਰ ’ ਤੇ ਹਮਲਾ ਕਰ ਕੇ ਪੁਜਾਰੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 15 ਖ਼ਿਲਾਫ਼ ਕੇਸ ਦਰਜ
Ad Position 24