ਡਾ. ਬੀ.ਆਰ. ਅੰਬੇਡਕਰ ਬੁੱਧਾ ਟਰੱਸਟ ਨੇ ਕੀਤਾ 7 ਜੋੜਿਆਂ ਦਾ ਵਿਆਹ
ਢੰਡਾਰੀ ਕਲਾਂ/ਲੁਧਿਆਣਾ, 22 ਸਤੰਬਰ (ਜਸਵੀਰ ਸਿੰਘ ਬੰਗਾ)-ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਦਾ ਖਰਚਾ ਚੁੱਕਦਿਆਂ ਡਾ. ਬੀ.
ਢੰਡਾਰੀ ਕਲਾਂ/ਲੁਧਿਆਣਾ, 22 ਸਤੰਬਰ (ਜਸਵੀਰ ਸਿੰਘ ਬੰਗਾ)-ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਦਾ ਖਰਚਾ ਚੁੱਕਦਿਆਂ ਡਾ. ਬੀ.ਆਰ. ਅੰਬੇਡਕਰ ਬੁੱਧਾ ਟਰੱਸਟ ਵਲੋਂ ਗਾਰਡਨ ਰਿਜ਼ੋਰਟ ਵਿਚ 18ਵਾਂ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ 7 ਜੋੜੇ ਵਿਆਹ ਦੇ ਬੰਧਨ ਵਿਚ ਬੱਝੇ। ਇਨ੍ਹਾਂ ਵਿਚੋਂ 6 ਜੋੜਿਆਂ ਦੇ ਆਨੰਦ ਕਾਰਜ ਗੁਰਦੁਆਰਾ ਸਾਹਿਬ ਵਿਚ ਕਰਵਾਏ ਗਏ, ਜਦਕਿ ਇਕ ਜੋੜੇ ਦਾ ਨਿਕਾਹ ਗਾਰਡਨ ਰਿਜੋਰਟ ਵਿਚ ਹੋਇਆ। ਟਰੱਸਟ ਦੇ ਪ੍ਰਧਾਨ ਹਰਪ੍ਰੀਤ ਸਿੰਘ, ਉਪ-ਪ੍ਰਧਾਨ ਤੇ ਇੰਸਪੈਕਟਰ ਵਿਜੀਲੈਂਸ ਲੁਧਿਆਣਾ ਰੇਂਜ ਅੰਗਰੇਜ਼ ਸਿੰਘ, ਕੁਲਦੀਪ ਸਿੰਘ, ਸਹਿ-ਸਕੱਤਰ ਤੇ ਐੱਸ.ਆਈ. ਲਖਬੀਰ ਸਿੰਘ, ਮੀਡੀਆ ਸਕੱਤਰ ਸੁਰਿੰਦਰ ਸਿੰਘ, ਜੁਆਇੰਟ ਸਕੱਤਰ ਪ੍ਰੀਤਮ ਸਿੰਘ ਗਿੱਲ, ਸੇਵਾਮੁਕਤ ਡੀ.ਐੱਸ.ਪੀ. ਬੁਲੰਦ ਸਿੰਘ, ਮਹਿਲਾ ਵਿੰਗ ਦੀ ਉਪ-ਪ੍ਰਧਾਨ ਗੁਰਮੀਤ ਕੌਰ, ਸਾਬਕਾ ਐਮ.ਸੀ. ਸੁਖਜੀਤ ਸੁਖੀ ਹਰਾ, ਪਾਲ ਸਿੰਘ ਗਰੇਵਾਲ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਟਰੱਸਟ ਪਿਛਲੇ 17 ਸਾਲਾਂ ਤੋਂ ਲੋੜਵੰਦ ਪਰਿਵਾਰਾਂ ਲਈ ਸਮੂਹਿਕ ਵਿਆਹ ਕਰਵਾਉਂਦਾ ਆ ਰਿਹਾ ਹੈ। ਹੁਣ ਤੱਕ 150 ਤੋਂ ਵੱਧ ਜੋੜਿਆਂ ਦੇ ਘਰ ਵਸਾਏ ਜਾ ਚੁੱਕੇ ਹਨ। ਸਮਾਗਮ ਵਿਚ ਹਰੇਕ ਵਿਆਹੁਤਾ ਲੜਕੀ ਨੂੰ 11 ਸੂਟ, ਸੋਨੇ ਦੀਆਂ ਵਾਲੀਆਂ ਦੀ ਇਕ ਜੋੜੀ, ਨੱਕ ਦਾ ਕੋਕਾ, ਚਾਂਦੀ ਦੀਆਂ ਝਾਂਜਰਾਂ ਦੀ ਇਕ ਜੋੜੀ, ਘੜੀ, ਸਿਲਾਈ ਮਸ਼ੀਨ, ਬੈੱਡ, ਡ੍ਰੈਸਿੰਗ ਟੇਬਲ, ਸੋਫ਼ਾ, ਪੱਖਾ ਅਤੇ ਕੱਪੜਿਆਂ ਸਮੇਤ ਹੋਰ ਘਰੇਲੂ ਸਾਮਾਨ ਦਿੱਤਾ ਗਿਆ। ਲਾੜਿਆਂ ਨੂੰ ਕੱਪੜੇ ਅਤੇ ਘੜੀ ਭੇਟ ਕੀਤੀ ਗਈ।