23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਛਪਾਰ ਕਾਨਫ਼ਰੰਸ ਨਵਾਂ ਇਤਿਹਾਸ ਸਿਰਜੇਗੀ - ਸਾਬਕਾ ਸੰਸਦੀ ਸਕੱਤਰ ਸ਼ਿਵਾਲਿਕ

ਹੰਬੜਾ, 22 ਸਤੰਬਰ (ਮੇਜਰ ਹੰਬੜਾਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਛਪਾਰ ਕਾਨਫ਼ਰੰਸ ਲਈ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ 26 ਸਤੰਬਰ ਨੂੰ ਛਪਾਰ ਕਾਨਫ਼ਰੰਸ ਵਿਚ ਹੋਣ ਵਾਲੇ ਸਮਰਥਕਾਂ ਦੇ ਇਕੱਠ ਪੱਖੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਛਪਾਰ ਕਾਨਫ਼ਰੰਸ ਨਵਾਂ ਇਤਿਹਾਸ ਸਿਰਜੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਹਲਕਾ ਗਿੱਲ ਨੇ ਹਲਕੇ ਦੇ ਪਿੰਡਾਂ ’ਚ ਛਪਾਰ ਕਾਨਫ਼ਰੰਸ ਦੀ ਸਫਲਤਾ ਲਈ ਸਮਰਥਕਾਂ ਨਾਲ ਮੀਟਿੰਗਾਂ ਕਰਨ ਉਪਰੰਤ ਕਸਬਾ ਹੰਬੜਾਂ ਵਿਖੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 23-09-2026
ਹੰਬੜਾ, 22 ਸਤੰਬਰ (ਮੇਜਰ ਹੰਬੜਾਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਛਪਾਰ ਕਾਨਫ਼ਰੰਸ ਲਈ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ 26 ਸਤੰਬਰ ਨੂੰ ਛਪਾਰ ਕਾਨਫ਼ਰੰਸ ਵਿਚ ਹੋਣ ਵਾਲੇ ਸਮਰਥਕਾਂ ਦੇ ਇਕੱਠ ਪੱਖੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਛਪਾਰ ਕਾਨਫ਼ਰੰਸ ਨਵਾਂ ਇਤਿਹਾਸ ਸਿਰਜੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਨ ਸਭਾ ਹਲਕਾ ਗਿੱਲ ਨੇ ਹਲਕੇ ਦੇ ਪਿੰਡਾਂ ’ਚ ਛਪਾਰ ਕਾਨਫ਼ਰੰਸ ਦੀ ਸਫਲਤਾ ਲਈ ਸਮਰਥਕਾਂ ਨਾਲ ਮੀਟਿੰਗਾਂ ਕਰਨ ਉਪਰੰਤ ਕਸਬਾ ਹੰਬੜਾਂ ਵਿਖੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ। ਸਾਬਕਾ ਸੰਸਦੀ ਸਕੱਤਰ ਸ਼ਿਵਾਲਿਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਗਿੱਲ ਦੇ ਲੋਕਾਂ ਵੱਲੋਂ ਛਪਾਰ ਕਾਨਫ਼ਰੰਸ ਦੀ ਕਾਮਯਾਬੀ ਲਈ ਵੱਡਾ ਸਹਿਯੋਗ ਮਿਲ ਰਿਹਾ ਹੈ ਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ਵਿਧਾਨ ਸਭਾ ਹਲਕਾ ਗਿੱਲ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਇਤਿਹਾਸਕ ਜਿੱਤ ਦੇ ਜਾਮਨ ਬਣਨਗੇ। ਅਕਾਲੀ ਦਲ ਵਾਰਿਸ ਪੰਜਾਬ ਦੇ ਲੁਧਿਆਣਾ ਦਿਹਾਤੀ ਕਾਰਜਕਾਰੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਬੱਲ ਅਤੇ ਸੀਨੀਅਰ ਆਗੂ ਜਸਕੀਰਤ ਸਿੰਘ ਜੱਸਾ ਧਾਲੀਵਾਲ ਨੇ ਕਿਹਾ ਕਿ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਹਰ ਪਾਸੇ ਹਵਾ ਝੁੱਲ ਚੁੱਕੀ ਹੈ ਤੇ ਨੌਜਵਾਨਾਂ ਦੇ ਨਾਲ ਸੂਬੇ ਦੇ ਲੋਕ 2027 ’ਚ ਸੂਬੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਨ੍ਹਾਂ ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ 26 ਸਤੰਬਰ ਨੂੰ ਹੰਬੜਾਂ ਸਮੇਤ ਨਾਲ ਲੱਗਦੇ ਪਿੰਡਾਂ ’ਚੋਂ ਵੱਡੀ ਗਿਣਤੀ ਸਮਰਥਕਾਂ ਨਾਲ ਵਹੀਰਾਂ ਘੱਤਕੇ ਛਪਾਰ ਮੇਲੇ ’ਤੇ ਹੋਣ ਜਾ ਰਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਕਾਨਫ਼ਰੰਸ ਵਿਚ ਪੁੱਜਣਗੇ। ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਗਿੱਲ ਸਲੇਮਪੁਰ, ਭਾਈ ਗੁਰਬਖਸ਼ ਸਿੰਘ ਬਾਠ ਹੰਬੜਾਂ, ਸੀਨੀਅਰ ਆਗੂ ਰਤਨ ਸਿੰਘ ਸਲੇਮਪੁਰ, ਪਰਮਜੀਤ ਸਿੰਘ ਸਿੱਧੂ ਹੰਬੜਾਂ, ਲਵਪ੍ਰੀਤ ਸਿੰਘ ਲਵਲੀ ਬਾਠ, ਅਜੀਤਪਾਲ ਸਿੰਘ ਬਾਠ, ਮੋਹਨ ਸਿੰਘ ਫੌਜੀ ਹੰਬੜਾਂ, ਗੁਰਵਿੰਦਰ ਸਿੰਘ ਚੱਕ, ਗੁਰਪਾਲ ਸਿੰਘ ਬਾਠ, ਜਰਮਨ ਸਿੰਘ ਸਮੇਤ ਹੋਰ ਸਮਰਥਕ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਲਾਦੀਆਂ ਤੇ ਵਿਰਕ ਵਲੋਂ ਸੰਗਤਾ ਦਾ ਜਥਾ ਹਰਿਦੁਆਰ ਦੇ ਦਰਸ਼ਨਾਂ ਲਈ ਰਵਾਨਾ ਅਗਲੀ ਖ਼ਬਰ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੰਜਾਬ ਵਾਸੀ ਅੱਕ ਚੁੱਕੇ ਹਨ- ਕੇ. ਡੀ. ਵੈਦ ਕੇਂਦਰ ਦੀ ਭਾਜਪਾ ਅਤੇ ‘ਆਪ’ ਸਰ...
Ad Position 24