23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਟਲ ਅਪਾਰਟਮੈਂਟ ਦੇ 160 ਫਲੈਟਾਂ ਦੀ ਅਲਾਟਮੈਂਟ

ਲੁਧਿਆਣਾ, 22 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਸੁਧਾਰ ਟਰੱਸਟ ਵਲੋਂ ਅਟਲ ਅਪਾਰਮੈਂਟ ਪ੍ਰਾਜੈਕਟ ਤਹਿਤ ਸਫਲ ਬਿਨੈਕਾਰਾਂ ਨੂੰ ਅਲਾਟਮੈਂਟ ਲੈਟਰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ 124 ਐਮ.

Ad Position 21
No active advertisement
ਅਜੀਤ ਡੈਸਕ 23-09-2026
ਲੁਧਿਆਣਾ, 22 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਸੁਧਾਰ ਟਰੱਸਟ ਵਲੋਂ ਅਟਲ ਅਪਾਰਮੈਂਟ ਪ੍ਰਾਜੈਕਟ ਤਹਿਤ ਸਫਲ ਬਿਨੈਕਾਰਾਂ ਨੂੰ ਅਲਾਟਮੈਂਟ ਲੈਟਰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ 124 ਐਮ.ਆਈ.ਜੀ. ਅਤੇ 36 ਐਲ.ਆਈ.ਜੀ. ਫਲੈਟਾਂ, ਭਾਵ ਕੁੱਲ 160 ਫਲੈਟਾਂ ਦੇ ਅਲਾਟਮੈਂਟ ਲੈਟਰ ਸਫਲ ਬਿਨੈਕਾਰਾਂ ਨੂੰ ਦਿੱਤੇ ਗਏ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਦੀ ਮੌਜੂਦਗੀ ਵਿਚ ਅਲਾਟੀਆਂ ਨੂੰ ਲੈਟਰ ਸੌਂਪੇ ਗਏ। ਸਮਾਗਮ ਦੌਰਾਨ ਟਰੱਸਟ ਦੇ ਟਰੱਸਟੀਆਂ ਅਮਨਦੀਪ ਸਿੰਘ, ਬਲਬੀਰ ਚੌਧਰੀ ਅਤੇ ਸੰਦੀਪ ਮਿਸ਼ਰਾ ਵੀ ਹਾਜ਼ਰ ਰਹੇ। ਟਰੱਸਟ ਵਲੋਂ ਦੱਸਿਆ ਗਿਆ ਕਿ ਅਟਲ ਅਪਾਰਟਮੈਂਟ ਪ੍ਰਾਜੈਕਟ ਦਾ ਕੰਮ ਹੁਣ ਅੰਤਿਮ ਪੜਾਅ ‘ਤੇ ਪੁੱਜ ਚੁੱਕਾ ਹੈ ਅਤੇ ਫਲੈਟਾਂ ਦੇ ਕਬਜ਼ੇ ਅਲਾਟੀਆਂ ਨੂੰ ਸੌਂਪਣ ਦੀ ਪ੍ਰਕਿਰਿਆ ਵੀ ਅੱਗੇ ਵਧਾਈ ਜਾ ਰਹੀ ਹੈ। ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਅਲਾਟੀਆਂ ਨੂੰ ਫਲੈਟਾਂ ਦਾ ਕਬਜ਼ਾ ਦੇਣ ਸੰਬੰਧੀ ਨੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਲੈਟਾਂ ਨੂੰੰ ਬੈਂਕਾਂ ਰਾਹੀ ਕਰਜ਼ੇ ਦੀ ਸਹੂਲਤ ਨਾਲ ਜੋੜਨ ਲਈ ਵੀ ਕਾਰਵਾਈ ਕੀਤੀ ਜੀ ਰਹੀ ਹੈ। ਇਸ ਤੋਂ ਇਲਾਵਾ ਪ੍ਰਾਜੈਕਟ ਵਿਚ ਦੁਕਾਨਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਸੰਬੰਧੀ ਕੰਮ ਵੀ ਅੱਗੇ ਵਧਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਨੇ ਪਿੰਡ ਮੁੰਡੀਆਂ ਤੋਂ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਕੀਤੀ ਸ਼ੁਰੂਆਤ ਪਿੰਡਾਂ ਨੂੰ ਸਾਫ਼... ਅਗਲੀ ਖ਼ਬਰ ਕਾਰੋਬਾਰ ਦੇ ਮਾਮਲੇ ਵਿਚ 31 ਲੱਖ ਦੀ ਧੋਖਾਧੜੀ ਕਰਨ ਵਾਲੇ ਵਪਾਰੀ ਖ਼ਿਲਾਫ਼ ਕੇਸ ਦਰਜ
Ad Position 24