ਮਿਸ਼ਨ ਜੀਵਨੀ ਤਹਿਤ ਉਚ ਜੋਖ਼ਮ ਵਾਲੀਆਂ ਗਰਭ ਅਵਸਥਾਵਾਂ ਦੀ ਦੇਖਭਾਲ ਮਜ਼ਬੂਤ ਕਰਨ ਲਈ ਹੋਈ ਸਮੀਖਿਆ ਮੀਟਿੰਗ
ਲੁਧਿਆਣਾ, 22 ਸਤੰਬਰ (ਡਾ. ਤਰਲੋਚਨ ਸਿੰਘ)-ਜ਼ਿਲ੍ਹੇ ਵਿਚ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਅਤੇ ਉਚ ਜੋਖ਼ਮ ਵਾਲੀਆਂ ਗਰਭ ਅਵਸਥਾਵਾਂ ਦੀ ਸਮੇਂ ਸਿਰ ਪਛਾਣ ਅਤੇ ਬਿਹਤਰ ਦੇਖਭਾਲ ਯਕੀਨੀ ਬਣਾਉਣ ਲਈ ਮਿਸ਼ਨ ਜੀਵਨੀ ਤਹਿਤ ਇਕ ਸਮੀਖਿਆ ਮੀਟਿੰਗ ਅੱਜ ਵਿਸ਼ੇਸ਼ ਡਿਊਟੀ ਅਧਿਕਾਰੀ, ਸ਼ਹਿਰੀ ਮਾਮਲੇ ਡਾ.
ਲੁਧਿਆਣਾ, 22 ਸਤੰਬਰ (ਡਾ. ਤਰਲੋਚਨ ਸਿੰਘ)-ਜ਼ਿਲ੍ਹੇ ਵਿਚ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਅਤੇ ਉਚ ਜੋਖ਼ਮ ਵਾਲੀਆਂ ਗਰਭ ਅਵਸਥਾਵਾਂ ਦੀ ਸਮੇਂ ਸਿਰ ਪਛਾਣ ਅਤੇ ਬਿਹਤਰ ਦੇਖਭਾਲ ਯਕੀਨੀ ਬਣਾਉਣ ਲਈ ਮਿਸ਼ਨ ਜੀਵਨੀ ਤਹਿਤ ਇਕ ਸਮੀਖਿਆ ਮੀਟਿੰਗ ਅੱਜ ਵਿਸ਼ੇਸ਼ ਡਿਊਟੀ ਅਧਿਕਾਰੀ, ਸ਼ਹਿਰੀ ਮਾਮਲੇ ਡਾ. ਪ੍ਰਗਤੀ ਰਾਣੀ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ, ਜ਼ਿਲ੍ਹਾ ਪੱਧਰੀ ਅਧਿਕਾਰੀਆਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਹਸਪਤਾਲਾਂ ਵਿਚ ਜਾਣਕਾਰੀ ਭਰਪੂਰ ਪੋਸਟਰ ਲਗਾਉਣ ਅਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਚ ਜੋਖ਼ਮ ਵਾਲੀਆਂ ਗਰਭ ਅਵਸਥਾਵਾਂ ਬਾਰੇ ਜਾਗਰੂਕ ਕਰਨ ‘ਤੇ ਜ਼ੋਰ ਦਿੱਤਾ ਗਿਆ। ਲੋੜਵੰਦ ਖੇਤਰਾਂ ਵਿਚ ਜਣੇਪੇ ਤੋਂ ਪਹਿਲਾਂ ਸਿਹਤ ਜਾਂਚ ਕੈਂਪ ਲਗਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਤਾਂ ਜੋ ਗਰਭਵਤੀ ਮਹਿਲਾਵਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਖ਼ੂਨ ਦੀ ਉਪਲਬਧਤਾ ਅਤੇ ਸਿਹਤ ਸੰਸਥਾਵਾਂ ਦੀ ਤਿਆਰੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਗਿਆ ਕਿ ਖ਼ੂਨਦਾਨ ਕੈਂਪ ਸਰਗਰਮੀ ਨਾਲ ਲਗਾਏ ਜਾ ਰਹੇ ਹਨ। ਐਸ.ਐਮ.ਓਜ਼ ਨੂੰ ਰੈਡਕਰਾਸ ਸੁਸਾਇਟੀ ਨਾਲ ਤਾਲਮੇਲ ਕਰਕੇ ਖ਼ੂਨ ਦੀ ਲੋੜ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ। ਐਂਬੂਲੈਂਸ ਸੇਵਾਵਾਂ ਲਈ 104 ਸਟੇਟ ਹੈਲਪ ਲਾਈਨ ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ ਗਰਭਵਤੀ ਮਾਵਾਂ ਨੂੰ ਸਮੇਂ ਸਿਰ ਆਵਾਜਾਈ ਅਤੇ ਇਲਾਜ ਮੁਹੱਈਆ ਕਰਵਾਉਣ ਬਾਰੇ ਵੀ ਚਰਚਾ ਹੋਈ। ਪ੍ਰਸ਼ਾਸਨ ਨੇ ਮਾਵਾਂ ਦੀ ਮੌਤ ਸਮੀਖਿਆ ਮੀਟਿੰਗਾਂ ਨਿਯਮਤ ਤੌਰ ‘ਤੇ ਕਰਨ ਅਤੇ ਸੁਧਾਰਾਤਮਕ ਕਦਮਾਂ ਲਈ ਸਰਗਰਮ ਫਾਲੋਅੱਪ ਯਕੀਨੀ ਬਣਾਉਣ ਦੀ ਮਹੱਤਤਾ ਉਜਾਗਰ ਕੀਤੀ। ਮੀਟਿੰਗ ‘ਚ ਆਯੂਸਿੰਕ ਏ.ਆਈ. ਆਧਾਰਿਤ ਜੋਖ਼ਮ ਵਿਸ਼ਲੇਸ਼ਣ ਡਿਵਾਈਸ ਦੀ ਵਰਤੋਂ ਦੀ ਵੀ ਸਮੀਖਿਆ ਕੀਤੀ ਗਈ। ਇਹ ਡਿਵਾਈਸ ਗਰਭ ਅਵਸਥਾ ਦੇ ਸ਼ੁਰੂਆਤੀ ਪੜਾਅ ਵਿਚ ਦਿਲ ਨਾਲ ਸਬੰਧਿਤ ਜੋਖਮਾਂ ਸਮੇਤ ਸੰਭਾਵਿਤ ਸਿਹਤ ਖ਼ਤਰਿਆਂ ਦੀ ਪਛਾਣ ਕਰਨ ਵਿਚ ਸਹਾਇਤਾ ਕਰਦੀ ਹੈ।