ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਤੇ ਸੀ.ਐਨ.ਜੀ. ਕੰਪਨੀ ਦੇ ਅਧਿਕਾਰੀਆਂ ਦੀ ਮੀਟਿੰਗ
ਅਧਿਕਾਰੀਆਂ ਨੇ ਸੀ.ਐਨ.ਜੀ. ਦੇ ਲਾਭ ਅਤੇ ਵਾਤਾਵਰਣ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਕੀਤਾ ਜਾਗਰੂਕ
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਗੁਡਜ਼ ਟਰਾਂਸਪੋਰਟ ਤੇ ਸੀ. ਐਨ.
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਗੁਡਜ਼ ਟਰਾਂਸਪੋਰਟ ਤੇ ਸੀ.ਐਨ.ਜੀ ਦੇ ਅਧਿਕਾਰੀਆਂ ਦੀ ਇਕ ਅਹਿਮ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ, ਜਿਸ ਵਿਚ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀ.ਐਨ.ਜੀ. ਅਧਿਕਾਰੀਆਂ ਨੇ ਟਰਾਂਸਪੋਰਟਰਾਂ ਨੂੰ ਸੀ.ਐਨ.ਜੀ. ਦੇ ਲਾਭ ਅਤੇ ਵਾਤਾਵਰਣ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਡਾ: ਹਰੀਸ਼ ਸਭਰਵਾਲ, ਐਸੋਸੀਏਸ਼ਨ ਦੇ ਚੇਅਰਮੈਨ ਚਰਨ ਸਿੰਘ ਲੋਹਾਰਾ, ਪ੍ਰਧਾਨ ਬਲਰਾਜ ਸ਼ਰਮਾ, ਸੁਰਿੰਦਰ ਸਿੰਘ ਅਲਵਰ ਟਰਾਂਸਪੋਰਟ, ਕੰਪਨੀ ਦੇ ਬਿਜ਼ਨੈੱਸ ਹੈੱਡ ਰਾਣਾ ਦੱਤਾ (ਥਿੰਕ), ਨੌਰਥ ਹੈੱਡ ਅਲੋਕ ਦੂਬੇ, ਪੰਜਾਬ ਹੈੱਡ ਭਾਨੂ ਸਾਰਸਵਤ, ਗੁਰਦੀਪ ਸਿੰਘ ਕਾਲੜਾ, ਰਾਜਿੰਦਰ ਸਿੰਘ ਗਿੱਲ, ਪ੍ਰਿੰਸ ਨਾਰੰਗ, ਜੇ.ਪੀ. ਅਗਰਵਾਲ, ਦੀਪਕ ਚੋਪੜਾ, ਜੋਨੀ ਸ਼ਰਮਾ, ਰਾਜਿੰਦਰ ਸਿੰਘ ਰਾਣਾ, ਦੀਦਾਰ ਸਿੰਘ, ਤਰਲੋਚਨ ਸਿੰਘ, ਕੈਲਾਸ਼ ਚੌਧਰੀ, ਦਰਸ਼ਨ ਸਿੰਘ, ਅਸ਼ੋਕ ਪਾਹਵਾ, ਪ੍ਰੇਮ ਸਿੰਘ ਬਨੂੜ ਤੇ ਹੋਰਨਾਂ ਨੂੰ ਬੁੱਕੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਾਣਾ ਦੱਤਾ ਨੇ ਕਿਹਾ ਕਿ ਸੀ.ਐਨ.ਜੀ. ਜਿੱਥੇ ਵਾਤਾਵਰਣ ਦੇ ਅਨੁਕੂਲ ਹੈ, ਉਥੇ ਹੀ ਗੱਡੀਆਂ ’ਚ ਇਸਦੀ ਵਰਤੋਂ ਕਰਕੇ ਚੰਗੀ ਸੇਵਿੰਗ ਵੀ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਡੀਜ਼ਲ ਚੋਰੀ ਹੋਣ ਦਾ ਖ਼ਤਰਾ ਤਾਂ ਹੈ, ਪਰ ਸੀ.ਐਨ.ਜੀ. ਚੋਰੀ ਹੋਣ ਦਾ ਕੋਈ ਖ਼ਤਰਾ ਨਹੀਂ ਹੈ, ਇਸਦੇ ਨਾਲ-ਨਾਲ ਸੀ.ਐਨ.ਜੀ. ਗੱਡੀਆਂ ਦੀ ਮੈਂਟੀਨੈਸ ਵੀ ਘੱਟ ਹੈ। ਇਸ ਮੌਕੇ ਆਲ ਇੰਡੀਆ ਮੋਟਰਜ਼ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਡਾ: ਹਰੀਸ਼ ਸਭਰਵਾਲ, ਐਸੋਸੀਏਸ਼ਨ ਦੇ ਚੇਅਰਮੈਨ ਚਰਨ ਸਿੰਘ ਲੋਹਾਰਾ ਨੇ ਕਿਹਾ ਕਿ ਸੀ.ਐਨ.ਜੀ ਅਧਿਕਾਰੀਆਂ ਵਲੋਂ ਟਰਾਂਸਪੋਰਟਰਾਂ ਨੂੰ ਨਵੀਂ ਤਕਨੀਕ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਟਰੱਕ-ਟਰਾਲਿਆਂ ਦੇ ਕੀਤੇ ਜਾ ਰਹੇ ਚਾਲਾਨਾਂ ਨੂੰ ਸਰਕਾਰ ਦੀ ਧੱਕੇਸ਼ਾਹੀ ਦੱਸਿਆ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਟੈਕਸ ਟਰਾਂਸਪੋਰਟਰਾਂ ਵਲੋਂ ਸਰਕਾਰ ਨੂੰ ਦਿੱਤਾ ਜਾ ਰਿਹਾ ਹੈ, ਇਸਦੇ ਬਾਵਜੂਦ ਉਹ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਇਸ ਮੌਕੇ ਗੁਲਸ਼ਨ ਕੁਮਾਰ, ਹਰਭਜਨ ਸਿੰਘ, ਸੁਭਾਸ਼ ਬਿਸ਼ਨੋਈ, ਧਨ ਸਿੰਘ ਚੌਧਰੀ, ਧਰਮਪਾਲ ਚੌਧਰੀ, ਮੋਹਿੰਦਰ ਸਿੰਘ ਗੁਲਿਆਨੀ, ਅਮਰੀਕ ਸਿੰਘ ਕਲਕੱਤਾ, ਸੰਨੀ ਅਲਵਰ, ਗੁਰਬਚਨ ਸਿੰਘ, ਇਕਬਾਲ ਸਿੰਘ ਗਰੇਵਾਲ, ਸੁਖਵੀਰ ਸਿੰਘ, ਸ਼ੁਭਕਰਨ, ਸੁਭਾਸ਼ ਸਚਦੇਵਾ, ਬੀ.ਐਲ. ਸ਼ਾਹ, ਕਮਲ ਸ਼ਰਮਾ, ਸੁਭਾਸ਼ ਗੁਪਤਾ, ਰਮਨ ਆਦਿ ਹਾਜ਼ਰ ਸਨ। ਇਸ ਮੌਕੇ ਚਰਨ ਸਿੰਘ ਲੁਹਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।