24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਇੰਡੀਅਨ ਪਬਲਿਕ ਸਕੂਲ ਲੁਹਾਰਾ ਵਿਖੇ ਪੰਜਾਬੀ ਦਿਵਸ ਮਨਾਇਆ

ਡਾਬਾ/ਲੁਹਾਰਾ, 23 ਸਤੰਬਰ (ਕੁਲਵੰਤ ਸਿੰਘ ਸੱਪਲ)-“ਜਿਸ ਭਾਸ਼ਾ ਵਿਚ ਸਾਡੀਆਂ ਭਾਵਨਾਵਾਂ ਵੱਸਦੀਆਂ ਹਨ, ਉਸ ਭਾਸ਼ਾ ਦਾ ਸਨਮਾਨ ਕਰਨਾ ਸਾਡੀ ਜ਼ਿੰਮੇਵਾਰੀ ਹੈ।” ਇਸੇ ਪ੍ਰੇਰਣਾਦਾਇਕ ਭਾਵਨਾ ਦੇ ਨਾਲ ਇੰਡੀਅਨ ਪਬਲਿਕ ਸਕੂਲ ਲੁਹਾਰਾ ਲੁਧਿਆਣਾ ਵਿਚ ਕਲਾਸ ਸੱਤਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਪੰਜਾਬੀ ਦਿਵਸ ਦੇ ਮੌਕੇ ’ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-09-2026
ਡਾਬਾ/ਲੁਹਾਰਾ, 23 ਸਤੰਬਰ (ਕੁਲਵੰਤ ਸਿੰਘ ਸੱਪਲ)-“ਜਿਸ ਭਾਸ਼ਾ ਵਿਚ ਸਾਡੀਆਂ ਭਾਵਨਾਵਾਂ ਵੱਸਦੀਆਂ ਹਨ, ਉਸ ਭਾਸ਼ਾ ਦਾ ਸਨਮਾਨ ਕਰਨਾ ਸਾਡੀ ਜ਼ਿੰਮੇਵਾਰੀ ਹੈ।” ਇਸੇ ਪ੍ਰੇਰਣਾਦਾਇਕ ਭਾਵਨਾ ਦੇ ਨਾਲ ਇੰਡੀਅਨ ਪਬਲਿਕ ਸਕੂਲ ਲੁਹਾਰਾ ਲੁਧਿਆਣਾ ਵਿਚ ਕਲਾਸ ਸੱਤਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਪੰਜਾਬੀ ਦਿਵਸ ਦੇ ਮੌਕੇ ’ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਵਿਚ ਸ਼ਬਦ-ਕੀਰਤਨ ਪੇਸ਼ ਕੀਤਾ ਅਤੇ ਆਪਣੇ ਪ੍ਰਭਾਵਸ਼ਾਲੀ ਭਾਸ਼ਣਾਂ ਰਾਹੀਂ ਪੰਜਾਬੀ ਭਾਸ਼ਾ ਦੀ ਮਿਠਾਸ, ਪੰਜਾਬੀ ਸੱਭਿਆਚਾਰ, ਸੱਭਿਅਤਾ ਅਤੇ ਮਾਣਮੱਤੀ ਵਿਰਾਸਤ ਨੂੰ ਜੀਵੰਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਆਸ਼ੀਸ਼ ਨਾਥ ਅਗਨੀਹੋਤਰੀ ਨੇ ਪੰਜਾਬੀ ਭਾਸ਼ਾ ਵਿਚ ਪ੍ਰੇਰਣਾਦਾਇਕ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਦਿਵਸ ਸਿਰਫ਼ ਕੈਲੰਡਰ ਦੀ ਇੱਕ ਤਾਰੀਖ ਨਹੀਂ, ਸਗੋਂ ਆਪਣੀ ਭਾਸ਼ਾ, ਸੱਭਿਆਚਾਰ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਸੰਕਲਪ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ, ਬੋਲਣ ਅਤੇ ਇਸ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀਆਂ ਖੇਤਰੀ ਪਛਾਣਾਂ ਭਾਵੇਂ ਵੱਖ-ਵੱਖ ਹੋ ਸਕਦੀਆਂ ਹਨ, ਪਰ ਸਾਡੀ ਸਭ ਤੋਂ ਵੱਡੀ ਪਛਾਣ ਭਾਰਤੀ ਹੋਣ ਦੀ ਹੈ।ਚੇਅਰਮੈਨ ਸੁਰਿੰਦਰ ਪਾਲ ਗਰਗ ਨੇ ਪ੍ਰੇਰਣਾਦਾਇਕ ਸੰਦੇਸ਼ ਦਿੰਦਿਆਂ ਕਿਹਾ, “ਪੰਜਾਬੀ ਸਾਡੀ ਸ਼ਾਨ ਹੈ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਿੱਖਣ, ਅਪਣਾਉਣ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਪ-ਪ੍ਰਿੰਸੀਪਲ ਸ਼੍ਰੀਮਤੀ ਤ੍ਰਿਪਤੀ ਅਗਨੀਹੋਤਰੀ,ਅਕਾਦਮਿਕ ਡਾਇਰੈਕਟਰ ਨਿਸ਼ਾ ਚੌਹਾਨ, ਹੈੱਡ ਬੁਆਏ, ਹੈੱਡ ਗਰਲ, ਹਾਊਸ ਮੈਂਟਰਜ਼, ਡਿਸਿਪਲਿਨ ਇੰਚਾਰਜ, ਸਪੋਰਟਸ ਕੈਪਟਨ ਅਤੇ ਸਮੂਹ ਅਧਿਆਪਕ-ਅਧਿਆਪਿਕਾਵਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਲਾਲੋ ਜੀ ਦੇ 574ਵੇਂ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਤੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲੱਗਾ ਅਗਲੀ ਖ਼ਬਰ ਰੂਹਾਨੀ ਪ੍ਰੇਮ ਦੀ ਪ੍ਰਾਪਤੀ ਸਦਕਾ ਮਨੁੱਖ ਆਪਣਾ ਜੀਵਨ ਸਫਲ ਕਰਨ ਦੇ ਸਮਰੱਥ - ਭਾਈ ਮਨਜੀਤ ਸਿੰਘ ਪਠਾਨਕੋਟ
Ad Position 24