23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੁਲਿਸ ਥਾਣਾ ਲਾਡੋਵਾਲ ਦੇ ਸਾਹਮਣੇ ਪੈਟਰੋਲ ਪੰਪ ’ਤੇ ਗੁੰਡਾਗਰਦੀ ਦਾ ਫਿਰ ਨੰਗਾ ਨਾਚ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਘੁੰਮ ਰਹੇ ਮੁਲਜ਼ਮਾਂ ਨੇ ਟਿੱਪਰ ਚਾਲਕ ਨੂੰ ਬੇਰਹਿਮੀ ਨਾਲ ਕੁੱਟਿਆ

ਲਾਡੋਵਾਲ, 23 ਸਤੰਬਰ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਲਾਡੋਵਾਲ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਥਾਣਾ ਲਾਡੋਵਾਲ ਦੇ ਬਿਲਕੁਲ ਸਾਹਮਣੇ ਪੈਟਰੋਲ ਪੰਪ ‘ਤੇ ਇਕ ਵਾਰ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਜਿੱਥੇ ਕੁੱਝ ਨੌਜਵਾਨਾਂ ਵਲੋਂ ਟਿੱਪਰ ਡਰਾਈਵਰ ਨਾਲ ਸ਼ਰੇਆਮ ਕੁੱਟਮਾਰ ਕਰਨ ਦਾ ਮਾਮਲਾ ਦੇਖਣ ਨੂੰ ਮਿਲਿਆ। ਗੱਲਬਾਤ ਕਰਦਿਆਂ ਪੀੜਤ ਟਿੱਪਰ ਚਾਲਕ ਰਾਜਿੰਦਰ ਕੁਮਾਰ ਵਾਸੀ ਪਿੰਡ ਨੂਰਪੁਰ ਬੇਟ ਨੇ ਦੱਸਿਆ ਕਿ ਉਹ 21 ਸਤੰਬਰ ਦੀ ਰਾਤ ਕਰੀਬ ਸਵਾ 12 ਵਜੇ ਆਪਣਾ ਟਿੱਪਰ ਲੈ ਕੇ ਬਜਰੀ ਲੈਣ ਲਈ ਜਾ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 24-09-2026
ਲਾਡੋਵਾਲ, 23 ਸਤੰਬਰ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਲਾਡੋਵਾਲ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਥਾਣਾ ਲਾਡੋਵਾਲ ਦੇ ਬਿਲਕੁਲ ਸਾਹਮਣੇ ਪੈਟਰੋਲ ਪੰਪ ‘ਤੇ ਇਕ ਵਾਰ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਜਿੱਥੇ ਕੁੱਝ ਨੌਜਵਾਨਾਂ ਵਲੋਂ ਟਿੱਪਰ ਡਰਾਈਵਰ ਨਾਲ ਸ਼ਰੇਆਮ ਕੁੱਟਮਾਰ ਕਰਨ ਦਾ ਮਾਮਲਾ ਦੇਖਣ ਨੂੰ ਮਿਲਿਆ। ਗੱਲਬਾਤ ਕਰਦਿਆਂ ਪੀੜਤ ਟਿੱਪਰ ਚਾਲਕ ਰਾਜਿੰਦਰ ਕੁਮਾਰ ਵਾਸੀ ਪਿੰਡ ਨੂਰਪੁਰ ਬੇਟ ਨੇ ਦੱਸਿਆ ਕਿ ਉਹ 21 ਸਤੰਬਰ ਦੀ ਰਾਤ ਕਰੀਬ ਸਵਾ 12 ਵਜੇ ਆਪਣਾ ਟਿੱਪਰ ਲੈ ਕੇ ਬਜਰੀ ਲੈਣ ਲਈ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਥਾਣਾ ਲਾਡੋਵਾਲ ਦੇ ਸਾਹਮਣੇ ਪੈਟਰੋਲ ਪੰਪ ’ਤੇ ਆਪਣਾ ਟਿੱਪਰ ਬੈਕ ਕਰਨ ਲੱਗਾ ਤਾਂ ਪਿੱਛੇ ਪ੍ਰਦੂਸ਼ਣ ਚੈਕ ਕਰਨ ਵਾਲੇ ਖੋਖੇ ਨਾਲ ਟਿੱਪਰ ਦੀ ਸਾਈਡ ਲੱਗ ਗਈ। ਉਸ ਦੱਸਿਆ ਕਿ ਮਾਮੂਲੀ ਸਾਈਡ ਵੱਜਣ ’ਤੇ ਪੈਟਰੋਲ ਪੰਪ ਦੇ ਬਾਹਰ ਢਾਬੇ ’ਤੇ ਬੈਠੇ ਕਈ ਨੌਜਵਾਨ ਉਸ ਦੇ ਟਿੱਪਰ ਕੋਲ ਆ ਗਏ ਅਤੇ ਟਿੱਪਰ ਵਿਚ ਵੜ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿ ੱਤੀ। ਇੱਥੇ ਹੀ ਵੱਸ ਨਹੀਂ, ਸਗੋਂ ਉਕਤ ਨੌਜਵਾਨਾਂ ਨੇ ਮੈਨੂੰ ਟਿੱਪਰ ਦੇ ਅੰਦਰੋਂ ਘੜੀਸ ਕੇ ਬਾਹਰ ਕੱਢ ਲਿਆਂਦਾ ਅਤੇ ਪੈਟਰੋਲ ਪੰਪ ਦੀ ਜ਼ਮੀਨ ’ਤੇ ਲਿਟਾ ਕੇ ਵੀ ਕੁੱਟਮਾਰ ਕੀਤੀ ਗਈ। ਪੈਟਰੋਲ ਪੰਪ ’ਤੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮੈਨੂੰ ਨੌਜਵਾਨਾਂ ਤੋਂ ਛੁਡਵਾਇਆ। ਟਿੱਪਰ ਮਾਲਕ ਦੇ ਮੌਕੇ ‘ਤੇ ਪਹੁੰਚ ਗਿਆ ਅਤੇ ਮੇਰੀ ਗੰਭੀਰ ਹਾਲਤ ਨੂੰ ਵੇਖਦਿਆਂ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਲਿਆਂਦਾ ਗਿਆ। ਪੀੜਤ ਟਿੱਪਰ ਡਰਾਈਵਰ ਨੇ ਦੱਸਿਆ ਕਿ ਇਸ ਤੋਂ ਬਾਅਦ ਹੀ ਉਸ ਨੇ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਆਪਣੇ ਨਾਲ ਹੋਈ ਕੁੱਟਮਾਰ ਸਬੰਧੀ ਸ਼ਿਕਾਇਤ ਦਰਜ ਕਰਵਾਈ। ਪੀੜਤ ਪਰਿਵਾਰ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਉਕਤ ਮੁਲਜ਼ਮਾ ਵਲੋਂ ਥਾਣਾ ਲਾਡੋਵਾਲ ਦੇ ਸਾਹਮਣੇ ਬੇਖ਼ੌਫ ਗੁੰਡਾਗਰਦੀ ਕਰਦਿਆਂ ਇਕ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ, ਜਿਸ ਵਿਚ ਉਕਤ ਮੁਲਜ਼ਮ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਕੁੱਟਮਾਰ ਅਤੇ ਸਨੈਚਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ, ਪਰ ਅਫ਼ਸੋਸ ਇਸ ਗੱਲ ਦਾ ਕਿ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਪਰਿਵਾਰ ਵਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਕਤ ਮੁਲਜ਼ਮ ਸਾਰਾ ਦਿਨ ਥਾਣਾ ਲਾਡੋਵਾਲ ਦੇ ਸਾਹਮਣੇ ਬੈਠਾ ਰਹਿੰਦਾ ਹੈ, ਪਰ ਪੁਲਿਸ ਵਲੋਂ ਉਸ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ 2 ਕਰੋੜ , 10 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਦੋ ਔਰਤਾਂ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਨਸ਼ਿਆਂ ਦੇ ਮੁੱਦੇ ‘ਤੇ ਨਰਿੰਦਰ ਮੱਲ੍ਹੀ ਨੇ ਸਰਕਾਰ ਨੂੰ ਘੇਰਿਆ
Ad Position 24