25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੈਡੀਵੇਜ ਹਸਪਤਾਲ ਵਿਖੇ ਮੁਫ਼ਤ ਪੇਟ ਅਤੇ ਜਿਗਰ ਦੇ ਰੋਗਾਂ ਦਾ ਕੈਂਪ ਕੱਲ੍ਹ - ਡਾ . ਅਜਮੇਰ ਸਿੰਘ ਕਾਲੜਾ

ਲੁਧਿਆਣਾ, 25 ਸਤੰਬਰ (ਡਾ. ਤਰਲੋਚਨ ਸਿੰਘ)-ਮੈਡੀਵੇਜ ਹਸਪਤਾਲ, ਫ਼ਿਰੋਜ਼ਪੁਰ ਰੋਡ ਵਿਖੇ 27 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 9.

Ad Position 21
No active advertisement
ਡਾ. ਵਿਸ਼ਵਨੂਰ ਸਿੰਘ ਕਾਲੜਾ, ਡਾ. ਅਜਮੇਰ ਸਿੰਘ ਕਾਲੜਾ 26-09-2026
ਲੁਧਿਆਣਾ, 25 ਸਤੰਬਰ (ਡਾ. ਤਰਲੋਚਨ ਸਿੰਘ)-ਮੈਡੀਵੇਜ ਹਸਪਤਾਲ, ਫ਼ਿਰੋਜ਼ਪੁਰ ਰੋਡ ਵਿਖੇ 27 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਤੋਂ ਸ਼ਾਮ 3.00 ਵਜੇ ਤੱਕ ਮੁਫ਼ਤ ਪੇਟ ਅਤੇ ਜਿਗਰ ਦੇ ਰੋਗਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਨੇ ਦੱਸਿਆ ਕਿ ਕੈਂਪ ਵਿਚ ਗੈਸਟਰੋਐਂਟਰੋਲੋਜਿਸਟ ਦਾ ਮੁਫ਼ਤ ਸਲਾਹ ਮਸ਼ਵਰਾ, ਮੁਫ਼ਤ ਈ.ਆਰ.ਸੀ.ਪੀ. ਪਿੱਤੇ ਦੀ ਨਾਲੀ ਦੀ ਪਥਰੀ ਦਾ ਅਪ੍ਰੇਸ਼ਨ 5 ਲੱਖ ਤੇ 10 ਲੱਖ ਵਾਲੇ ਕਾਰਡ ਦੇ ਤਹਿਤ ਕੀਤਾ ਜਾਵੇਗਾ ਅਤੇ ਐਂਡੋਸਕੋਪੀ ਅਤੇ ਕੋਲੋਨੋਸਕੋਪੀ ’ਤੇ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਾਈਬਰੋ ਸਕੈਨ ਸਿਰਫ਼ 500 ਰੁਪਏ ਵਿਚ ਕੀਤੀ ਜਾਵੇਗੀ। ਕੈਂਪ ਵਿਚ ਪੇਟ ਅਤੇ ਜਿਗਰ ਰੋਗਾਂ ਦੇ ਮਾਹਿਰ ਡਾ. ਵਿਸ਼ਵਨੂਰ ਸਿੰਘ ਕਾਲੜਾ ਡੀ.ਐਮ. ਗੈਸਟਰੋਐਂਟਰੋਲੋਜਿਸਟ ਤੇ ਹੈਪਾ ਟੋਲੋਜਿਸਟ ਮਰੀਜ਼ਾਂ ਦੀ ਜਾਂਚ ਕਰਨਗੇ। ਡਾ. ਕਾਲੜਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਮੇਂ ਸਿਰ ਪਹੁੰਚ ਕੇ ਆਪਣੀ ਜਾਂਚ ਕਰਵਾਉਣ।
Ad Position 22
No active advertisement
ਪਿਛਲੀ ਖ਼ਬਰ ਕੀ ਕਿਹਾ ਪੰਚਾਇਤ ਮੈਂਬਰ ਜਸਪਾਲ ਸਿੰਘ ਜੱਸਾ ਨੇ ਅਗਲੀ ਖ਼ਬਰ ਨੂਰਪੁਰ ਬੇਟ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਲੈਕਚਰਾਰ ਸਮੇਤ ਚਾਰ ਅਸਾਮੀਆਂ ਖਾਲੀ
Ad Position 24