27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਡਾਕਟਰੀ ਪੇਸ਼ੇ ਦਾ ਵੱਡਾ ਹੱਬ ਬਣਿਆ ਲੁਧਿਆਣਾ ਪਰ ਮਰੀਜ਼ਾਂ ਲਈ ਰਾਹ ਅਜੇ ਵੀ ਔਖਾ ਮਨਜੀਤ ਸਿੰਘ ਦੁੱਗਰੀ

ਇਯਾਲੀ/ਥਰੀਕੇ, 27 ਸਤੰਬਰ-ਸਾਈਕਲ ਉਦਯੋਗ ਅਤੇ ਹੌਜ਼ਰੀ ਕਾਰੋਬਾਰ ਦੇ ਖੇਤਰ ਵਿਚ ਦੇਸ਼-ਵਿਦੇਸ਼ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਲੁਧਿਆਣਾ ਹੁਣ ਡਾਕਟਰੀ ਪੇਸ਼ੇ ਦੇ ਖੇਤਰ ਵਿਚ ਵੀ ਇਕ ਵੱਡੇ ਹੱਬ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਸ਼ਹਿਰ ਦੇ ਬਾਹਰੀ ਹਿੱਸੇ ਫ਼ਿਰੋਜ਼ਪੁਰ ਮਾਰਗ, ਬਾੜੇਵਾਲ ਤੋਂ ਇਲਾਵਾ ਚੰਡੀਗੜ੍ਹ ਮਾਰਗ ’ਤੇ ਛੋਟੇ-ਵੱਡੇ ਦੋ ਦਰਜਨ ਤੋਂ ਵੱਧ ਹਸਪਤਾਲ ਮਰੀਜ਼ਾਂ ਨੂੰ ਇਲਾਜ ਦੀਆਂ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ।

Ad Position 21
No active advertisement
ਇਕ ਨਜ਼ਰ ਏਧਰ ਵੀ 28-09-2026
ਇਯਾਲੀ/ਥਰੀਕੇ, 27 ਸਤੰਬਰ-ਸਾਈਕਲ ਉਦਯੋਗ ਅਤੇ ਹੌਜ਼ਰੀ ਕਾਰੋਬਾਰ ਦੇ ਖੇਤਰ ਵਿਚ ਦੇਸ਼-ਵਿਦੇਸ਼ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਲੁਧਿਆਣਾ ਹੁਣ ਡਾਕਟਰੀ ਪੇਸ਼ੇ ਦੇ ਖੇਤਰ ਵਿਚ ਵੀ ਇਕ ਵੱਡੇ ਹੱਬ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਸ਼ਹਿਰ ਦੇ ਬਾਹਰੀ ਹਿੱਸੇ ਫ਼ਿਰੋਜ਼ਪੁਰ ਮਾਰਗ, ਬਾੜੇਵਾਲ ਤੋਂ ਇਲਾਵਾ ਚੰਡੀਗੜ੍ਹ ਮਾਰਗ ’ਤੇ ਛੋਟੇ-ਵੱਡੇ ਦੋ ਦਰਜਨ ਤੋਂ ਵੱਧ ਹਸਪਤਾਲ ਮਰੀਜ਼ਾਂ ਨੂੰ ਇਲਾਜ ਦੀਆਂ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਇਨ੍ਹਾਂ ਵਿਚ ਚੈਰੀਟੇਬਲ ਹਸਪਤਾਲਾਂ ਤੋਂ ਲੈ ਕੇ ਵੱਡੇ ਮੈਡੀਕਲ ਸੰਸਥਾਨ ਸ਼ਾਮਿਲ ਹਨ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵੀ ਮਰੀਜ਼ ਇਲਾਜ ਲਈ ਲੁਧਿਆਣਾ ਦਾ ਰੁਖ ਕਰਦੇ ਹਨ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਵਿਚ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ, ਕ੍ਰਿਸਚੀਅਨ ਮੈਡੀਕਲ ਕਾਲਜ ਤੇ ਹਸਪਤਾਲ, ਅਪੋਲੋ ਹਸਪਤਾਲ, ਫੋਰਟਿਸ ਹਸਪਤਾਲ, ਦੀਪਕ ਹਸਪਤਾਲ, ਪੰਚਮ ਹਸਪਤਾਲ, ਮੋਹਨਦੇਈ ਹਸਪਤਾਲ, ਅਰੋੜਾ ਨਿਊਰੋ ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ, ਲਾਈਫ਼ ਲਾਈਨ ਹਸਪਤਾਲ ਅਤੇ ਬੱਸੀ ਹਸਪਤਾਲ, ਗਲੋਬਲ ਹਾਰਟ ਹਸਪਤਾਲ ਸਮੇਤ ਕਈ ਹੋਰ ਨਾਮ ਸ਼ਾਮਿਲ ਹਨ। ਇਸ ਨਾਲ ਲੁਧਿਆਣਾ ਦੀ ਮੈਡੀਕਲ ਖੇਤਰ ਵਿਚ ਵਧ ਰਹੀ ਪਛਾਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਲੁਧਿਆਣਾ ਦੀ ਮੈਡੀਕਲ ਪਛਾਣ ਸਿਰਫ਼ ਹਸਪਤਾਲਾਂ ਤੱਕ ਸੀਮਤ ਨਹੀਂ ਹੈ। ਸ਼ਹਿਰ ਦੀ ਪ੍ਰਸਿੱਧ ਪਿੰਡੀ ਗਲੀ ਦਵਾਈ ਮਾਰਕੀਟ ਵੀ ਦਵਾਈਆਂ ਦੇ ਕਾਰੋਬਾਰ ਲਈ ਆਪਣੀ ਵੱਖਰੀ ਪਛਾਣ ਰੱਖਦੀ ਹੈ। ਇੱਥੋਂ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਨੂੰ ਵੀ ਵੱਡੇ ਪੱਧਰ ‘ਤੇ ਦਵਾਈਆਂ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹਸਪਤਾਲ, ਡਾਕਟਰ, ਡਾਇਗਨੋਸਟਿਕ ਸੈਂਟਰ ਅਤੇ ਦਵਾਈਆਂ ਦਾ ਕਾਰੋਬਾਰ ਮਿਲ ਕੇ ਲੁਧਿਆਣਾ ਨੂੰ ਮੈਡੀਕਲ ਸੇਵਾਵਾਂ ਦਾ ਇਕ ਮਹੱਤਵਪੂਰਨ ਕੇਂਦਰ ਬਣਾ ਰਹੇ ਹਨ। ਲੁਧਿਆਣਾ ਮੈਡੀਕਲ ਖੇਤਰ ਵਿਚ ਬੇਸ਼ੱਕ ਆਪਣਾ ਦਾਇਰਾ ਵਧਾ ਰਿਹਾ ਹੈ, ਪਰ ਦੂਜੇ ਪਾਸੇ ਹਸਪਤਾਲਾਂ ਤੱਕ ਪਹੁੰਚਣਾ ਅਜੇ ਵੀ ਲੋਕਾਂ ਲਈ ਵੱਡੀ ਚੁਨੌਤੀ ਬਣਿਆ ਹੋਇਆ ਹੈ। ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਸ਼ਹਿਰ ਵਿਚ ਇਕ ਦਰਜਨ ਦੇ ਕਰੀਬ ਫਲਾਈਓਵਰ ਬਣ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕਈ ਮੁੱਖ ਸੜਕਾਂ ਅਤੇ ਚੌਕਾਂ ‘ਤੇ ਜਾਮ ਦੀ ਸਥਿਤੀ ਆਮ ਹੈ। ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਦੋਂ ਇਲਾਜ ਲਈ ਹਸਪਤਾਲ ਵੱਲ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਲੰਬੇ ਟ੍ਰੈਫਿਕ ਜਾਮ ਨਾਲ ਜੂਝਣਾ ਪੈਂਦਾ ਹੈ। ਆਮ ਵਾਹਨਾਂ ਲਈ ਇਹ ਸਿਰਫ਼ ਦੇਰੀ ਹੋ ਸਕਦੀ ਹੈ, ਪਰ ਐਮਰਜੈਂਸੀ ਵਿਚ ਜਾ ਰਹੀ ਐਂਬੂਲੈਂਸ ਲਈ ਹਰ ਮਿੰਟ ਕੀਮਤੀ ਹੁੰਦਾ ਹੈ। ਜਾਮ ਵਿਚ ਫਸੀ ਐਂਬੂਲੈਂਸ ਮਰੀਜ਼ ਦੀ ਜ਼ਿੰਦਗੀ ਲਈ ਵੱਡੀ ਚਿੰਤਾ ਦਾ ਕਾਰਨ ਬਣ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਧਾਲੀਵਾਲ ਪਰਿਵਾਰ ਨੂੰ ਸਦਮਾ, ਹਰਬੰਤ ਕੌਰ ਧਾਲੀਵਾਲ ਨਹੀਂ ਰਹੇ ਅਗਲੀ ਖ਼ਬਰ ਪੁਲਿਸ ਮੁਲਾਜ਼ਮ ਦਵਿੰਦਰਜੀਤ ਭਲਵਾਨ ਨੂੰ ਸਦਮਾ, ਪਿਤਾ ਸਵਰਗਵਾਸ
Ad Position 24