ਡੋਪ ਟੈਸਟ ਦਾ ਚੈਲੰਜ, ਖੰਨਾ ਦੀ ਸਿਆਸਤ ਵਿਚ ਗਰਮਾ ਗਰਮੀ, ਬਹਿਸ ਨਹੀਂ ਹੋ ਸਕੀ
ਮੰਤਰੀ ਸੌਂਦ, ਸਾਬਕ ਮੰਤਰੀ ਕੋਟਲੀ, ਅਕਾਲੀ ਨੇਤਾ ਯਾਦੂ ਤੇ ਭਾਜਪਾ ਆਗੂ ਚਿਰਾਂਸ਼ੂ ਆਦਿ ਨੇ ਕਰਵਾਏ ਟੈਸਟ, ਸਾਰੇ ਟੈਸਟ ਨੈਗੇਟਿਵ
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਵੱਖ ਵੱਖ ਪਾਰਟੀਆਂ ਦੇ ਸੰਭਾਵਿਤ ਦਾਅਵੇਦਾਰਾਂ ਜਿਨ੍ਹਾਂ ਵਿਚ ਆਪ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਕਾਂਗਰਸ ਦੇ ਸਾਬਕਾ ਮੰਤਰੀ ਤੇ ਹਲਕਾ ਇੰਚਾਰਜ ਗੁਰਕੀਰਤ ਸਿੰਘ ਕੋਟਲੀ, ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਭਾਜਪਾ ਦੇ ਟਿਕਟ ਦੇ ਦਾਅਵੇਦਾਰ ਐਡ. ਚਿਰਾਂਸ਼ੂ ਰਤਨ ਨੇ ਆਪੋ ਆਪਣੇ ਡੋਪ ਟੈਸਟ ਕਰਵਾਏੇ।
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਵੱਖ ਵੱਖ ਪਾਰਟੀਆਂ ਦੇ ਸੰਭਾਵਿਤ ਦਾਅਵੇਦਾਰਾਂ ਜਿਨ੍ਹਾਂ ਵਿਚ ਆਪ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਕਾਂਗਰਸ ਦੇ ਸਾਬਕਾ ਮੰਤਰੀ ਤੇ ਹਲਕਾ ਇੰਚਾਰਜ ਗੁਰਕੀਰਤ ਸਿੰਘ ਕੋਟਲੀ, ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਭਾਜਪਾ ਦੇ ਟਿਕਟ ਦੇ ਦਾਅਵੇਦਾਰ ਐਡ. ਚਿਰਾਂਸ਼ੂ ਰਤਨ ਨੇ ਆਪੋ ਆਪਣੇ ਡੋਪ ਟੈਸਟ ਕਰਵਾਏੇ। ਇਸ ਮੌਕੇ ਆਪ ਤੇ ਅਕਾਲੀ ਵਰਕਰਾਂ ਵਿਚ ਲੜਾਈ ਹੁੰਦੀ ਹੁੰਦੀ ਬਚੀ, ਦੋਵਾਂ ਧਿਰਾਂ ਵਲੋਂ ਇਕ ਦੂਜੇ ਖਿਲਾਫ਼ ਤਿੱਖੀ ਨਾਅਰੇਬਾਜੀ ਕੀਤੀ ਗਈ। ਗੌਰਤਲਬ ਹੈ ਕਿ ਪਹਿਲਾਂ ਮੰਤਰੀ ਸੌਂਦ ਵਲੋਂ ਬਹਿਸ ਦੀ ਚੁਨੌਤੀ ਦਿੱਤੀ ਗਈ ਸੀ ਇਸ ਚੁਨੌਤੀ ਨੂੰ ਸਵਿਕਾਰ ਕਰਦਿਆਂ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਯਾਦੂ ਨੇ ਡੋਪ ਟੈਸਟ ਦਾ ਚੈਲੰਜ ਦਿੱਤਾ। ਜਿਸ ਨੂੰ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਸਵਿਕਾਰ ਕਰਦਿਆਂ ਅੱਜ ਆਪੋ ਆਪਣੇ ਡੋਪ ਟੈਸਟ ਕਰਵਾਏ। ਇਸ ਮਾਮਲੇ ਸਬੰਧੀ ਐਸ. ਐਮ. ਓ. ਡਾ. ਮਨਿੰਦਰ ਭਸੀਨ ਨੇ ਦੱਸਿਆ ਕਿ ਡੋਪ ਟੈਸਟ ਦੀ ਰਿਪੋਰਟ ਗੁਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਟੈਸਟ ਕਰਵਾਏ ਹਨ, ਉਨ੍ਹਾਂ ਵੱਲੋਂ ਖੁਦ ਹੀ ਆਪਣੀਆਂ ਰਿਪੋਰਟਾਂ ਜਨਤਕ ਕੀਤੀਆਂ ਗਈਆਂ ਹਨ। ਹਸਪਤਾਲ ਵੱਲੋਂ ਸਿਰਫ਼ ਇੰਨਾ ਹੀ ਦੱਸਿਆ ਜਾ ਸਕਦਾ ਹੈ ਕਿ ਟੈਸਟ ਕਰਵਾਉਣ ਵਾਲੇ ਸਾਰੇ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਰੋਧੀਆਂ ਨੇ ਲਾਏੇ ਮੰਤਰੀ ਅਤੇ ਸਰਕਾਰ ਤੇ ਦੋਸ਼: ਵਿਰੋਧੀ ਧਿਰ ਦੇ ਆਗੂਆਂ ਨੇ ਹਸਪਤਾਲ ਦੇ ਅਧਿਕਾਰੀਆਂ ’ਤੇ ਮਿਲੀਭੁਗਤ ਦੇ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ਾਂ ਨੂੰ ਲੈ ਕੇ ਖੰਨਾ ਵਿੱਚ ਡੋਪ ਟੈਸਟ ਦਾ ਮੁੱਦਾ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਭਖਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਅਕਾਲੀ ਨੇਤਾ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸ ਦੇ ਨੇਤਾ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਮੰਤਰੀ ਨੇ ਚੁੱਪ ਚਪੀਤੇ ਸਭ ਤੋਂ ਪਹਿਲਾਂ ਬਿਨਾਂ ਕਿਸੇ ਦੀ ਹਾਜ਼ਰੀ ਡੋਪ ਟੈਸਟ ਕਰਵਾਇਆ ਹੈ। ਯਾਦੂ ਨੇ ਕਿਹਾ ਕਿ ਸਿਰਫ਼ ਇਹ ਡੋਪ ਟੈਸਟ ਹੀ ਸਬੂਤ ਨਹੀਂ ਹੈ ਅਸਲੀ ਪਤਾ ਤਾਂ ਇਕ ਟੈਸਟ ਪੀ. ਜੀ. ਆਈ. ਅਤੇ ਇਕ ਹੋਰ ਟੈਸਟ ਪੰਜਾਬ ਤੋਂ ਬਾਹਰ ਕਰਵਾਕੇ ਹੀ ਲੱਗੇਗਾ। ਉਨ੍ਹਾਂ ਕਿਹਾ ਕਿ ਜੇ ਮੰਤਰੀ ਇਮਾਨਦਾਰ ਹਨ ਤਾਂ ਇਸੇ ਤਰ੍ਹਾਂ ਹੀ ਪੀ. ਜੀ. ਆਈ. ਅਤੇ ਅੰਬਾਲਾ ਦੇ ਸਰਕਾਰੀ ਹਸਪਤਾਲਾਂ ਵਿਚ ਜਾ ਕੇ ਡੋਪ ਟੈਸਟ ਕਰਵਾਏ ਜਾਣ ਜਿੱਥੇ ਆਪ ਪਾਰਟੀ ਦਾ ਪ੍ਰਭਾਵ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਤਰੀ ਸੌਂਦ ਆਪਣੀ ਹੀ ਬਹਿਸ ਕਰਨ ਦੀ ਚੁਨੌਤੀ ਤੋਂ ਭੱਜ ਗਏ ਹਨ ਤੇ ਸਭ ਤੋਂ ਪਹਿਲਾਂ ਡੋਪ ਟੈਸਟ ਕਰਵਾ ਕੇ ਚੱਲੇ ਗਏ ਹਨ। ਉਹ ਬਹਿਸ ਲਈ ਰੁਕੇ ਨਹੀਂ ਅਕਾਲੀ ਭਾਜਪਾ ਨੇਤਾਵਾਂ ਦੀਆਂ ਕਾਰਗੁਜਾਰੀਆਂ ਕਰਾਂਗੇ ਨੰਗੀਆਂ- ਸੌਂਦ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਖੰਨਾ ਦੇ ਅਕਾਲੀ ਅਤੇ ਕਾਂਗਰਸ ਨੇਤਾਵਾਂ ਨੇ ਜੋ ਜੋ ਕੀਤਾ ਹੈ ਸਭ ਦੇ ਸਬੂਤ ਮੇਰੇ ਕੋਲ ਹਨ। ਮੈਂ ਉਹ ਸਾਰੇ ਸਬੂਤ ਪ੍ਰੈਸ ਸਾਹਮਣੇ ਰੱਖਾਂਗਾ ਅਤੇ ਇੰਨਾਂ ਦੀਆਂ ਕਾਰਗੁਾਜੀਆਂ ਨੰਗੀਆਂ ਕਰਾਂਗਾ ਕਿ ਇੰਨਾਂ ਨੇ ਹੁਣ ਤੱਕ ਕਿਵੇਂ ਸਮਾਜ ਵਿਰੋਧੀ ਕੰਮ ਕੀਤੇ ਹਨ ਅਤੇ ਖ਼ਜਾਨਾ ਲੁੱਟਿਆ ਹੈ।