27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਸ਼ਾ ਵਿਰੋਧੀ ਮੁਹਿੰਮ ’ਤੇ ਰੈਲੀ ਲਈ ਭਾਜਪਾ ਯੁਵਾ ਮੋਰਚਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਸਮੇਤ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਡਾ.

Ad Position 21
No active advertisement
ਅਜੀਤ ਡੈਸਕ 28-09-2026
ਲੁਧਿਆਣਾ, 27 ਸਤੰਬਰ (ਡਾ.ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਡਾ. ਰਤਨ ਸਿੰਘ ਜੱਗੀ ਦੀ ਵਿਸ਼ਾਲ ਸਾਹਿਤਕ ਵਿਰਾਸਤ ਨੂੰ ਸਦਾ ਲਈ ਜੀਵਤ ਰੱਖਣ ਦੇ ਉਦੇਸ਼ ਨਾਲ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਚੈਰੀਟੇਬਲ ਫ਼ਾਊਡੇਸ਼ਨ ਦੀ ਬੇਨਤੀ ਨੂੰ ਮੁੱਖ ਰੱਖਦੇ ਹੋਏ ਡਾ. ਰਤਨ ਸਿੰਘ ਜੱਗੀ ਰੀਡਿੰਗ ਹਾਲ ਦੀ ਅੱਜ ਉਸਾਰੀ ਦਾ ਆਰੰਭ ਕੀਤੀ ਗਈ। ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਵਲੋਂ ਉਸਾਰੀ ਦਾ ਆਰੰਭ ਕੀਤਾ ਗਿਆ ਅਤੇ ਡਾ. ਹਰੀ ਸਿੰਘ ਜਾਚਕ ਵਲੋਂ ਅਰਦਾਸ ਕੀਤੀ ਗਈ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਨਵੇਂ ਉਸਾਰੇ ਜਾਣ ਵਾਲੇ ਆਧੁਨਿਕ ਸਹੂਲਤਾਂ ਵਾਲੇ ਰੀਡਿੰਗ ਹਾਲ ਦਾ ਨਾਮ ‘‘ਡਾ. ਰਤਨ ਸਿੰਘ ਜੱਗੀ ਰੀਡਿੰਗ ਹਾਲ’’ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਬੰਧਕੀ ਬੋਰਡ ਵਲੋਂ ਸਰਬਸੰਮਤੀ ਨਾਲ ਹੋਏ ਫ਼ੈਸਲੇ ਅਨੁਸਾਰ ਉਪਰੋਕਤ ਕਾਰਜ ਦਾ ਆਰੰਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਾਲ ਵਿਚ ਡਾ. ਰਤਨ ਸਿੰਘ ਜੱਗੀ ਦੀ ਤਸਵੀਰ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵੀ ਇਕ ਦੀਵਾਰ ’ਤੇ ਦਰਸਾਇਆ ਜਾਵੇਗਾ ਤਾਂ ਜੋ ਆਉਣ ਵਾਲੇ ਸਕਾਲਰਾਂ ਨੂੰ ਭਵਿੱਖ ਵਿਚ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਰਹੇ। ਇਸ ਰੀਡਿੰਗ ਹਾਲ ਨੂੰ ਬਣਾਉਣ ਤੇ ਆਉਣ ਵਾਲਾ ਸਾਰਾ ਖ਼ਰਚਾ ਫ਼ਾਊਡੇਸ਼ਨ ਵਲੋਂ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਦੱਸਿਆ ਕਿ ਅਕਾਦਮੀ ਵਲੋਂ ਹਰ ਸਾਲ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਕਰਵਾਇਆ ਜਾਂਦਾ ਹੈ। ਪ੍ਰਬੰਧਕੀ ਬੋਰਡ ਦੇ ਫ਼ੈਸਲੇ ਅਨੁਸਾਰ ਇਸ ਸਾਲ ਦਾ ਉਤਸਵ ਡਾ. ਰਤਨ ਸਿੰਘ ਜੱਗੀ ਨੂੰ ਸਮਰਪਿਤ ਕੀਤਾ ਜਾਵੇਗਾ। ਅਗਲੀ ਵਾਰੀ ਦਾ ਫ਼ੈਸਲਾ ਅਗਲਾ ਪ੍ਰਬੰਧਕੀ ਬੋਰਡ ਕਰੇਗਾ । ਦੂਸਰੇ ਦਿਨ ਸਨਮਾਨ ਸਮਾਗਮ ਕੀਤਾ ਜਾਵੇਗਾ ਅਤੇ ਵਿਦਵਾਨਾਂ ਵਲੋਂ ਡਾ. ਜੱਗੀ ਬਾਰੇ ਖੋਜ ਪੱਤਰ ਪੜ੍ਹੇ ਜਾਣਗੇ। ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਦੱਸਿਆ ਕਿ ਅਕਾਦਮੀ ਵਲੋਂ ਇਕ ਵਿਸ਼ੇਸ਼ ਅੰਕ ਡਾ. ਰਤਨ ਸਿੰਘ ਜੱਗੀ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਡਾ. ਰਤਨ ਸਿੰਘ ਜੱਗੀ ਦੇ ਸਪੁੱਤਰ ਮਾਲਵਿੰਦਰ ਸਿੰਘ ਜੱਗੀ ਨੂੰ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਲੋਂ ਦੋਸ਼ਾਲਾ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰੋ. ਗੁਰਭਜਨ ਗਿੱਲ, ਪ੍ਰੋ. ਰਵਿੰ ਦਰ ਭੱਠਲ, ਡਾ. ਗੁਰਇਕਬਾਲ ਸਿੰਘ, ਸ. ਸਹਿਜਪ੍ਰੀਤ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਜਨਮੇਜਾ ਜੌਹਲ, ਹਰਵਿੰਦਰ ਸਿਰਸਾ, ਕੇ. ਸਾਧੂ ਸਿੰਘ, ਡਾ. ਸਿਮਰਜੀਤ ਕੌਰ ਗਿੱਲ, ਤ੍ਰੈਲੋਚਨ ਲੋਚੀ, ਪ੍ਰਭਜੋਤ ਸਿੰਘ ਸੋਹੀ, ਪ੍ਰਿੰ.ਨਵਤੇਜ ਗੜ੍ਹਦੀਵਾਲਾ, ਦੀਪ ਜਗਦੀਪ ਸਿੰਘ, ਰਜਿੰਦਰ ਸਿੰਘ ਰਾਜਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਰੇਸੀ ਗਰਾਊਂਡ ’ਚ 17 ਨਵੰਬਰ ਨੂੰ ਹਜ਼ਾਰਾਂ ਬੱਚੇ ਕਰਨਗੇ ਸ੍ਰੀ ਹਨੂਮਾਨ ਚਾਲੀਸਾ ਪਾਠ ਅਗਲੀ ਖ਼ਬਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਪੰਜਾਬ ਵਲੋਂ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਡਿਜੀਟਲ ਇਨੋਵੇਸ਼ਨ ਅਤੇ ਟਿਕਾਊ ਸੈਰ-ਸਪਾਟ...
Ad Position 24