ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੀ ਮੰਗ ਨੂੰ ਪਿਆ ਬੂਰ
ਡਾਬਾ/ਲੁਹਾਰਾ, 2 ਅਕਤੂਬਰ (ਕੁਲਵੰਤ ਸਿੰਘ ਸੱਪਲ)- ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਗਿਆਸਪੁਰਾ ਡਿਵੀਜ਼ਨ ਨਾਲ ਸਬੰਧਤ ਉਦਯੋਗਿਕ ਇਲਾਕਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਕੋਲ ਵਾਰ-ਵਾਰ ਗੁਹਾਰ ਲਗਾਈ ਜਾ ਰਹੀ ਸੀ ਕਿ ਇਲਾਕੇ ਦੇ ਬਿਜਲੀ ਫੀਡਰਾਂ ਦਾ ਓਪਰੇਸ਼ਨ ਤੇ ਮੇਨਟੀਨੈਂਸ ਗਿਆਸਪੁਰਾ ਡਿਵੀਜ਼ਨ ਅਧੀਨ ਸੀ, ਪਰ ਬਾਅਦ ਵਿੱਚ ਇਨਾਂ ਨੂੰ ਢੋਲੇਵਾਲ ਸਬ-ਡਿਵੀਜ਼ਨ ਅਧੀਨ ਕਰ ਦਿੱਤਾ ਗਿਆ ਨੂੰ ਮੁੜ ਤੋਂ ਗਿਆਸਪੁਰਾ ਡਿਵੀਜ਼ਨ ਅਧੀਨ ਕੀਤਾ ਜਾਵੇ। ਪਾਵਰਕਾਮ ਦੇ ਉਚ ਅਧਿਕਾਰੀਆਂ ਵਲੋਂ ਸਮਾਲ ਸਕੇਲ ਇੰਡਸਟਰੀਜ ਐਸੋਸੀਏਸ਼ਨ ਦੀ ਮੰਗ ਨੂੰ ਪੂਰਾ ਕਰਦੇ ਹੋਏ ਓਪਰੇਸ਼ਨ ਤੇ ਮੇਨਟੀਨੈਂਸ ਨੂੰ ਗਿਆਸਪੁਰਾ ਡਿਵੀਜ਼ਨ ਅਧੀਨ ਕਰ ਦਿੱਤੇ ਜਾਣ ਤੇ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਐਕਸੀਅਨ ਸੁਕਰਨ ਸਿੰਘ ਗਰੇਵਾਲ, ਐਸ.
ਡਾਬਾ/ਲੁਹਾਰਾ, 2 ਅਕਤੂਬਰ (ਕੁਲਵੰਤ ਸਿੰਘ ਸੱਪਲ)- ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਗਿਆਸਪੁਰਾ ਡਿਵੀਜ਼ਨ ਨਾਲ ਸਬੰਧਤ ਉਦਯੋਗਿਕ ਇਲਾਕਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਕੋਲ ਵਾਰ-ਵਾਰ ਗੁਹਾਰ ਲਗਾਈ ਜਾ ਰਹੀ ਸੀ ਕਿ ਇਲਾਕੇ ਦੇ ਬਿਜਲੀ ਫੀਡਰਾਂ ਦਾ ਓਪਰੇਸ਼ਨ ਤੇ ਮੇਨਟੀਨੈਂਸ ਗਿਆਸਪੁਰਾ ਡਿਵੀਜ਼ਨ ਅਧੀਨ ਸੀ, ਪਰ ਬਾਅਦ ਵਿੱਚ ਇਨਾਂ ਨੂੰ ਢੋਲੇਵਾਲ ਸਬ-ਡਿਵੀਜ਼ਨ ਅਧੀਨ ਕਰ ਦਿੱਤਾ ਗਿਆ ਨੂੰ ਮੁੜ ਤੋਂ ਗਿਆਸਪੁਰਾ ਡਿਵੀਜ਼ਨ ਅਧੀਨ ਕੀਤਾ ਜਾਵੇ। ਪਾਵਰਕਾਮ ਦੇ ਉਚ ਅਧਿਕਾਰੀਆਂ ਵਲੋਂ ਸਮਾਲ ਸਕੇਲ ਇੰਡਸਟਰੀਜ ਐਸੋਸੀਏਸ਼ਨ ਦੀ ਮੰਗ ਨੂੰ ਪੂਰਾ ਕਰਦੇ ਹੋਏ ਓਪਰੇਸ਼ਨ ਤੇ ਮੇਨਟੀਨੈਂਸ ਨੂੰ ਗਿਆਸਪੁਰਾ ਡਿਵੀਜ਼ਨ ਅਧੀਨ ਕਰ ਦਿੱਤੇ ਜਾਣ ਤੇ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਐਕਸੀਅਨ ਸੁਕਰਨ ਸਿੰਘ ਗਰੇਵਾਲ, ਐਸ.ਡੀ.ਓ. ਅਮਿਤ ਯਾਦਵ ਨੂੰ ਮਿਲ ਕੇ ਧੰਨਵਾਦ ਕੀਤਾ ਗਿਆ। ਵਫਦ ਵਿੱਚ ਸ਼ਾਮਿਲ ਪ੍ਰਧਾਨ ਅਮਰਜੀਤ ਸਿੰਘ ਚੌਹਾਨ, ਪਰਮਦੀਪ ਸਿੰਘ ਪੰਮਾ ਸੋਹਲ, ਦੀਦਾਰ ਸਿੰਘ, ਕੁਲਬੀਰ ਸਿੰਘ ਕਲੇਰ, ਜਸਵਿੰਦਰ ਸਿੰਘ ਖੁਰਲ, ਦੀਪਕ ਸਿੰਘ ਸੌਂਦ, ਹਰਪ੍ਰੀਤ ਸਿੰਘ, ਪੁਨੀਤ ਸਿੰਘ ਮਣਕੂ ਸ਼ਾਮਿਲ ਸਨ। ਇਸ ਮੌਕੇ ਉਦਯੋਗਪਤੀਆਂ ਨੇ ਦੱਸਿਆ ਕਿ ਪਹਿਲਾਂ ਇਸ ਦਫਤਰ ਦੇ ਦੂਰ ਹੋਣ ਕਾਰਨ ਉਦਯੋਗਿਕ ਇਕਾਈਆਂ ਨੂੰ ਫਾਲਟ ਆਉਣ ‘ਤੇ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਫੀਡਰਾਂ ਵਿੱਚ ਖਰਾਬੀ ਆਉਣ ‘ਤੇ ਲੰਬਾ ਸਮਾਂ ਬਿਜਲੀ ਸਪਲਾਈ ਬਹਾਲ ਨਹੀਂ ਹੁੰਦੀ ਸੀ, ਜਿਸ ਨਾਲ ਉਤਪਾਦਨ ਘੱਟ ਹੋਣ ਨਾਲ ਉਦਯੋਗਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈਂਦਾ ਸੀ, ਕਿਉਂਕਿ ਫੀਡਰ ਤਕਨੀਕੀ ਤੌਰ ‘ਤੇ ਵੀ ਗਿਆਸਪੁਰਾ ਦੇ ਪਾਵਰ ਡਿਸਟ੍ਰੀਬਿਊਸ਼ਨ ਨੈੱਟਵਰਕ ਨਾਲ ਜੁੜੇ ਹੋਏ ਹਨ। ਇਸ ਲਈ ਉਨਾਂ ਦੇ ਓਪਰੇਸ਼ਨ ਅਤੇ ਮੇਨਟੀਨੈਂਸ ਦੀ ਜ਼ਿੰਮੇਵਾਰੀ ਮੁੜ ਗਿਆਸਪੁਰਾ ਡਿਵੀਜ਼ਨ ਨੂੰ ਦੇਣ ਨਾਲ ਫਾਲਟ ਰਿਸਪਾਂਸ ਟਾਈਮ ਘਟੇਗਾ ਅਤੇ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।