03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਿੰਡ ਆਲੋਵਾਲ ਵਿਖੇ 6ਵਾਂ ਕੁਸ਼ਤੀ ਮੁਕਾਬਲਾ ਸ਼ਾਨੋ ਸ਼ੌਕਤ ਨਾਲ ਸੰਪੰਨ

ਲਾਡੋਵਾਲ, 2 ਅਕਤੂਬਰ (ਬਲਬੀਰ ਸਿੰਘ ਰਾਣਾ)-ਪਿੰਡ ਆਲੋਵਾਲ ਵਿਖੇ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ, ਐਨ. ਆਰ.

Ad Position 21
No active advertisement
ਅਜੀਤ ਡੈਸਕ 03-10-2026
ਲਾਡੋਵਾਲ, 2 ਅਕਤੂਬਰ (ਬਲਬੀਰ ਸਿੰਘ ਰਾਣਾ)-ਪਿੰਡ ਆਲੋਵਾਲ ਵਿਖੇ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ, ਐਨ.ਆਰ.ਆਈ. ਵੀਰਾਂ ਅਤੇ ਪਿੰਡ ਆਲੋਵਾਲ ਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿਚ ਕੁਸ਼ਤੀਆਂ ਦੀ ਸ਼ੁਰੂਆਤ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਪਹਿਲਵਾਨਾਂ ਨੂੰ ਅਸ਼ੀਰਵਾਦ ਦੇ ਕੇ ਸ਼ੁਰੂ ਕੀਤੀ, ਜਦ ਕਿ ਜੱਸੀਆਂ ਸੁਸਾਇਟੀ ਦੇ ਸਕੱਤਰ ਕਰਮਪਾਲ ਸਿੰਘ ਵਿਰਕ ਅਤੇ ਸਰਪੰਚ ਜੁਗਰਾਜ ਸਿੰਘ ਜੱਸੀਆਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਛਿੰਝ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਰਾਜੂ ਪਹਿਲਵਾਨ ਆਪਣੀ ਸਰੀਰਕ ਤਾਕਤ ਦਾ ਇਸਤੇਮਾਲ ਕਰਦਿਆਂ ਆਪਣੇ ਵਿਰੋਧੀ ਨੂੰ ਹਰਾ ਕੇ ਪਟਕੇ ਦੀ ਕੁਸ਼ਤੀ ‘ਤੇ ਜਿੱਤ ਦਰਜ ਕੀਤੀ। ਇਸ ਮੌਕੇ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਪ੍ਰਧਾਨ ਮੇਜਰ ਸਿੰਘ, ਪ੍ਰਧਾਨ ਕਰਮਜੀਤ ਸਿੰਘ ਸੰਦੀਲਾ, ਸਕੱਤਰ ਕਰਮਪਾਲ ਵਿਰਕ ਅਤੇ ਸਰਪੰਚ ਜੁਗਰਾਜ ਜੱਸੀਆਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਪਿੰਡ ਆਲੋਵਾਲ ਅਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਲਈ ਛਿੰਝ ਮੇਲਾ ਕਰਵਾਇਆ, ਜਿਸ ਵਿਚ ਪਹਿਲਵਾਨਾਂ ਦੀਆਂ ਜੋੜੀਆਂ ਨੇ ਆਪੋ ਆਪਣਾ ਜ਼ੋਰ ਅਜ਼ਮਾਇਸ਼ ਕਰਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਅਤੇ ਵੱਖ ਵੱਖ ਇਨਾਮਾਂ ਤੇ ਜਿੱਤ ਦਰਜ ਕੀਤੀ ਅਤੇ ਛਿੰਝ ਮੇਲੇ ਤੋਂ ਪ੍ਰੇਰਨਾ ਲੈ ਕੇ ਨੌਜਵਾਨਾਂ ਵਿਚ ਖੇਡਾਂ ਅਤੇ ਖੇਡ ਮੁਕਾਬਲਿਆਂ ਪ੍ਰਤੀ ਉਤਸ਼ਾਹ ਹੋਰ ਵੀ ਵਧੇਗਾ। ਇਸ ਮੌਕੇ ਇਨਾਮਾਂ ਦੀ ਵੰਡ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਛਿੰਝ ਮੇਲੇ ਦੀ ਪ੍ਰਬੰਧਕ ਕਮੇਟੀ ਅਤੇ ਮੋਹਤਬਰ ਵਿਅਕਤੀਆਂ ਵਲੋਂ ਕੀਤੀ ਗਈ। ਇਸ ਮੌਕੇ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਸਾਬਕਾ ਸਰਪੰਚ ਗੁਰਚਰਨ ਸਿੰਘ ਆਲੋਵਾਲ, ਪ੍ਰਧਾਨ ਮੇਜਰ ਸਿੰਘ ਆਲੋਵਾਲ, ਜਥੇਦਾਰ ਅਮਰਜੀਤ ਸਿੰਘ ਬਾੜੇਵਾਲ, ਨੰਬਰਦਾਰ ਸਪਿੰਦਰ ਸਿੰਘ ਵਿਰਕ, ਹਰਪ੍ਰੀਤ ਸਿੰਘ, ਸੁਲੱਖਣ ਸਿੰਘ, ਪ੍ਰਭਦੀਪ ਸਿੰਘ, ਪ੍ਰਧਾਨ ਕਰਮਜੀਤ ਸਿੰਘ ਸੰਦੀਲਾ, ਕਮਲਜੀਤ ਸਿੰਘ ਮੱਲ੍ਹੀ, ਰਣਜੀਤ ਸਿੰਘ ਕਾਹਲੋਂ, ਗੁਰਮੀਤ ਸਿੰਘ, ਸਾਹਿਬ ਸਿੰਘ ਆਲੋਵਾਲ, ਫ਼ੌਜੀ ਲਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਢੰਡਾਰੀ ਖੁਰਦ ਦੀਆਂ ਗਲੀਆਂ ’ ਚ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਕੌਂਸਲਰ ਪਤੀ ਬੋਪਾਰਾਏ ਦੇ ਯਤਨਾਂ ਸਦਕਾ ਹੋਇਆ ਸ਼ੁਰੂ ਅਗਲੀ ਖ਼ਬਰ ਜਿਨ੍ਹਾਂ ਹੱਥਾਂ ’ਚ ਕਾਨੂੰਨ ਦੀ ਪਾਲਣਾ ਦੀ ਜ਼ਿੰਮੇਵਾਰੀ, ਉਨ੍ਹਾਂ ਦੇ ਸਮਾਗਮਾਂ ’ਚ ਪਾਬੰਦੀਸ਼ੁਦਾ ਪਲਾਸਟਿਕ ਵਰਤਣ ਦੇ ਦੋਸ਼
Ad Position 24