ਵਿਸ਼ਵ ਡਾਕ ਦਿਵਸ ਮੌਕੇ ‘ ਰਾਸ਼ਟਰੀ ਡਾਕ ਹਫ਼ਤਾ -2026’ ਸਮਾਗਮ 9 ਤੋਂ 15 ਅਕਤੂਬਰ ਤੱਕ
ਲੁਧਿਆਣਾ, 7 ਅਕਤੂਬਰ (ਡਾ. ਤਰਲੋਚਨ ਸਿੰਘ)-ਡਾਕ ਵਿਭਾਗ ਵਲੋਂ 9 ਤੋਂ 15 ਅਕਤੂਬਰ ਤੱਕ ਦੇਸ਼ ਭਰ ਵਿਚ ‘ਵਿਸ਼ਵ ਡਾਕ ਦਿਵਸ’ ਅਤੇ ‘ਰਾਸ਼ਟਰੀ ਡਾਕ ਹਫ਼ਤਾ 2026’ ਮਨਾਇਆ ਜਾ ਰਿਹਾ ਹੈ।
ਲੁਧਿਆਣਾ, 7 ਅਕਤੂਬਰ (ਡਾ. ਤਰਲੋਚਨ ਸਿੰਘ)-ਡਾਕ ਵਿਭਾਗ ਵਲੋਂ 9 ਤੋਂ 15 ਅਕਤੂਬਰ ਤੱਕ ਦੇਸ਼ ਭਰ ਵਿਚ ‘ਵਿਸ਼ਵ ਡਾਕ ਦਿਵਸ’ ਅਤੇ ‘ਰਾਸ਼ਟਰੀ ਡਾਕ ਹਫ਼ਤਾ 2026’ ਮਨਾਇਆ ਜਾ ਰਿਹਾ ਹੈ। ਇਸ ਸਾਲ ਰਾਸ਼ਟਰੀ ਡਾਕ ਹਫ਼ਤੇ ਦਾ ਪ੍ਰਬੰਧ ਬਦਲਦੀਆਂ ਲੋੜਾਂ ਦੇ ਅਨੁਸਾਰ ਡਾਕ ਵਿਭਾਗ ਦੀ ਬਦਲਦੀ ਭੂਮਿਕਾ ਅਤੇ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਸਮਾਗਮ ਵਿਚ ਤਕਨਾਲੋਜੀ ਅਤੇ ਨਵੀਨਤਾ ਦੀ ਵਧਦੀ ਵਰਤੋਂ, ਡਾਕ ਸੇਵਾਵਾਂ ਨੂੰ ਵਧੇਰੇ ਪਹੁੰਚ ਯੋਗ ਅਤੇ ਸੁਵਿਧਾਜਨਕ ਬਣਾਉਣ, ਵਿੱਤੀ ਸਮਾਵੇਸ਼, ਡਾਕ-ਟਿਕਟ ਸੰਗ੍ਰਹਿ, ਡਾਕ ਅਤੇ ਪਾਰਸਲ ਸੇਵਾਵਾਂ ਅਤੇ ਜਨਤਕ ਜਾਗਰੂਕਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਰਾਸ਼ਟਰੀ ਡਾਕ ਹਫ਼ਤੇ ਦੌਰਾਨ ਲੁਧਿਆਣਾ ਸ਼ਹਿਰੀ ਡਵੀਜ਼ਨ ਦੇ ਵੱਖ-ਵੱਖ ਡਾਕਘਰਾਂ ਅਤੇ ਪ੍ਰਸ਼ਾਸਕੀ ਦਫ਼ਤਰਾਂ ਵਿਚ ਜਨਤਕ ਜਾਗਰੂਕਤਾ ਪ੍ਰੋਗਰਾਮ, ਗਾਹਕਾਂ ਤੱਕ ਪਹੁੰਚ ਬਣਾਉਣ ਦੀਆਂ ਪਹਿਲਕਦਮੀਆਂ, ਸਫ਼ਾਈ ਮੁਹਿੰਮਾਂ, ਡਾਕ-ਟਿਕਟ ਸੰਗ੍ਰਹਿ ਨਾਲ ਸਬੰਧਿਤ ਗਤੀਵਿਧੀਆਂ ਅਤੇ ਵਿੱਤੀ ਸਮਾਵੇਸ਼ ਤੇ ਬੀਮਾ ਯੋਜਨਾਵਾਂ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।