14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਿਸਾਨ ਮੋਰਚੇ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਲਈ ਵਿਧਾਨ ਸਭਾ ’ ਚ ਮਤੇ ਪਾਸ ਕੀਤੇ ਜਾਣ - ਐਸ.ਕੇ.ਐਮ.

ਲੁਧਿਆਣਾ, 13 ਅਕਤੂਬਰ (ਜਸਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਕੰਵਲਪ੍ਰੀਤ ਸਿੰਘ ਪੰਨੂ,ਬੋਘ ਸਿੰਘ ਮਾਨਸਾ ਤੇ ਪਵਿੱਤਰ ਸਿੰਘ ਲਾਲੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਆਗੂਆਂ ਭਖਦੇ ਮਸਲੇ ਵਿਚਾਰਦੇ ਹੋਏ ਕਿਹਾ ਕਿ ਚੰਡੀਗੜ੍ਹ ਚ ਲੱਗੇ 7 ਦਿਨਾਂ ਕਿਸਾਨ ਮੋਰਚੇ ਦੀ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ 22 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਸੱਦੇ ਵਿਧਾਨ ਸਭਾ ਸੈਸ਼ਨ ਚ ਮਤੇ ਪਾਸ ਕੀਤੇ ਜਾਣ ਅਤੇ ਇਹ ਵੀ ਮੰਗ ਰੱਖੀ ਕਿ ਉਸੇ ਦਿਨ ਪੰਜਾਬ ਸਰਕਾਰ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ਨੂੰ ਵਿਧਾਨ ਸਭਾ ਦੀ ਗੈਸਟ ਗੈਲਰੀ ਬੈਠਣ ਦਾ ਸੱਦਾ ਪੱਤਰ ਭੇਜੇ ਤਾਂ ਜੋ ਕਿਸਾਨੀ ਮੰਗਾਂ ਪ੍ਰਤੀ ਵੱਖ ਵੱਖ ਰਾਜਨੀਤਕ ਆਗੂਆਂ ਦੀ ਕਾਰਗੁਜ਼ਾਰੀ ਨੂੰ ਵਾਚਿਆ ਜਾ ਸਕੇ।

Ad Position 21
No active advertisement
ਅਜੀਤ ਡੈਸਕ 14-10-2026
ਲੁਧਿਆਣਾ, 13 ਅਕਤੂਬਰ (ਜਸਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਕੰਵਲਪ੍ਰੀਤ ਸਿੰਘ ਪੰਨੂ,ਬੋਘ ਸਿੰਘ ਮਾਨਸਾ ਤੇ ਪਵਿੱਤਰ ਸਿੰਘ ਲਾਲੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਆਗੂਆਂ ਭਖਦੇ ਮਸਲੇ ਵਿਚਾਰਦੇ ਹੋਏ ਕਿਹਾ ਕਿ ਚੰਡੀਗੜ੍ਹ ਚ ਲੱਗੇ 7 ਦਿਨਾਂ ਕਿਸਾਨ ਮੋਰਚੇ ਦੀ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ 22 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਸੱਦੇ ਵਿਧਾਨ ਸਭਾ ਸੈਸ਼ਨ ਚ ਮਤੇ ਪਾਸ ਕੀਤੇ ਜਾਣ ਅਤੇ ਇਹ ਵੀ ਮੰਗ ਰੱਖੀ ਕਿ ਉਸੇ ਦਿਨ ਪੰਜਾਬ ਸਰਕਾਰ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ਨੂੰ ਵਿਧਾਨ ਸਭਾ ਦੀ ਗੈਸਟ ਗੈਲਰੀ ਬੈਠਣ ਦਾ ਸੱਦਾ ਪੱਤਰ ਭੇਜੇ ਤਾਂ ਜੋ ਕਿਸਾਨੀ ਮੰਗਾਂ ਪ੍ਰਤੀ ਵੱਖ ਵੱਖ ਰਾਜਨੀਤਕ ਆਗੂਆਂ ਦੀ ਕਾਰਗੁਜ਼ਾਰੀ ਨੂੰ ਵਾਚਿਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਪੱਧਰ ਵੱਲੋਂ ਜੋ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਐਸ. ਆਈ.ਆਰ. ਰਾਹੀਂ ਭਾਰਤੀਆਂ ਦੀ ਨਾਗਰਿਕਤਾ ਤੇ ਹਮਲਾ ਕੀਤਾ ਜਾ ਰਿਹਾ ਹੈ ਉਸਦੇ ਵਿਰੋਧ ਵਿੱਚ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈਕੇ 23 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਜਾਂ ਤਹਿਸੀਲ ਪੱਧਰੀ ਧਰਨੇ ਦਿੱਤੇ ਜਾਣੇ ਹਨ।ਉਸਦੀ ਤਿਆਰੀ ਦੇ ਇਵਜ ਵੱਜੋਂ 18 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਸੰਯੁਕਤ ਮੋਰਚਾ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਰੋਸ਼ ਪ੍ਰਦਰਸ਼ਨ ਨੂੰ ਸਫਲ ਬਣਾਇਆ ਜਾ ਸਕੇ। ਇਸ ਮੌਕੇ ਮੀਟਿੰਗ ਵਿੱਚ ਬੂਟਾ ਸਿੰਘ ਬੁਰਜਗਿੱਲ, ਮੁਕੇਸ਼ ਚੰਦਰ ਸ਼ਰਮਾ,ਹਰਜਿੰਦਰ ਸਿੰਘ ਟਾਂਡਾ,ਹਰਿੰਦਰ ਸਿੰਘ ਲੱਖੋਵਾਲ,ਹਰਮੀਤ ਸਿੰਘ ਕਾਦੀਆਂ ,ਜੰਗਵੀਰ ਸਿੰਘ ਚੌਹਾਨ,ਭੁਪਿੰਦਰ ਸਿੰਘ ਔਲਖ,ਨਿਰਭੈ ਸਿੰਘ ਢੁੱਡੀਕੇ,ਮਨਜੀਤ ਸਿੰਘ ਧਨੇਰ,ਬਲਕਰਨ ਸਿੰਘ ਬਰਾੜ, ਮੇਜ਼ਰ ਸਿੰਘ ਸ਼ਾਦੀਪੁਰ,ਬਲਵਿੰਦਰ ਸਿੰਘ ਮੱਲੀਨੰਗਲ,ਰਘਵੀਰ ਸਿੰਘ ਮਹਿਲਵਾਲਾ, ਵੀਰ ਸਿੰਘ ਵੜਵਾ,ਗੁਰਮੀਤ ਸਿੰਘ ਮਹਿਮਾ,ਗੁਰਤੇਜ ਸਿੰਘ ਬੱਲੋ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਜੀਵਨੀ ਤਹਿਤ ਜਣੇਪੇ ਤੋਂ ਪਹਿਲਾਂ ਸਿਹਤ ਸੰਭਾਲ ਕੈਂਪ ਲਗਾਇਆ ਅਗਲੀ ਖ਼ਬਰ ਪੀ . ਏ . ਯੂ . ਦੇ ਭੋਜਨ ਤੇ ਪੋਸ਼ਣ ਵਿਭਾਗ ਨੂੰ ਸਰਵੋਤਮ ਇਨਾਮ ਹਾਸਲ ਹੋਇਆ
Ad Position 24