17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ਼ੇਰ- ਏ-ਪੰਜਾਬ ਟੋਲ ਪਲਾਜ਼ਾ ਮੁਲਾਜ਼ਮ ਯੂਨੀਅਨ ਨੇ ਕੀਤਾ ਕੰਪਨੀ ਖ਼ਿਲਾਫ਼ ਰੋਸ ਪ੍ਰਦਰਸ਼ਨ

ਲਾਡੋਵਾਲ, 16 ਅਕਤੂਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਨਵਾਂ ਬਾਈਪਾਸ ਨਜ਼ਦੀਕ ਪਿੰਡ ਚਾਹੜਾਂ ਵਿਖੇ ਅੱਜ ਸ਼ੇਰ ਏ ਪੰਜਾਬ ਟੋਲ ਪਲਾਜ਼ਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਕੰਪਨੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਤਾਂ ਜੋ ਕੰਪਨੀ ਵਲੋਂ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਧੱਕੇ ਨੂੰ ਰੋਕਿਆ ਜਾ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਸ਼ੇਰੇ ਪੰਜਾਬ ਟੋਲ ਪਲਾਜ਼ਾ ਮੁਲਾਜ਼ਮ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਦੱਸਿਆ ਕਿ ਜੇਕਰ ਕੰਪਨੀ ਵਲੋਂ ਟੋਲ ਬੂਥ ਲੈਸ ਪ੍ਰਣਾਲੀ ਲਾਗੂ ਕੀਤੀ ਜਾਂਦੀ ਹੈ ਤਾਂ ਉਸ ਨਾਲ ਟੋਲ ਪਲਾਜ਼ਾ ’ਤੇ ਕੰਮ ਕਰਨ ਵਾਲੇ ਲੱਖਾਂ ਕਰਮਚਾਰੀਆਂ ਦੇ ਰੋਜ਼ਗਾਰ ਖ਼ਤਮ ਹੋਣ ਨਾਲ ਘਰਾਂ ਦੇ ਚੁੱਲੇ ਠੰਡੇ ਹੋ ਜਾਣਗੇ।

Ad Position 21
No active advertisement
ਅਜੀਤ ਡੈਸਕ 17-10-2026
ਲਾਡੋਵਾਲ, 16 ਅਕਤੂਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਨਵਾਂ ਬਾਈਪਾਸ ਨਜ਼ਦੀਕ ਪਿੰਡ ਚਾਹੜਾਂ ਵਿਖੇ ਅੱਜ ਸ਼ੇਰ ਏ ਪੰਜਾਬ ਟੋਲ ਪਲਾਜ਼ਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਕੰਪਨੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਤਾਂ ਜੋ ਕੰਪਨੀ ਵਲੋਂ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਧੱਕੇ ਨੂੰ ਰੋਕਿਆ ਜਾ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਸ਼ੇਰੇ ਪੰਜਾਬ ਟੋਲ ਪਲਾਜ਼ਾ ਮੁਲਾਜ਼ਮ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਦੱਸਿਆ ਕਿ ਜੇਕਰ ਕੰਪਨੀ ਵਲੋਂ ਟੋਲ ਬੂਥ ਲੈਸ ਪ੍ਰਣਾਲੀ ਲਾਗੂ ਕੀਤੀ ਜਾਂਦੀ ਹੈ ਤਾਂ ਉਸ ਨਾਲ ਟੋਲ ਪਲਾਜ਼ਾ ’ਤੇ ਕੰਮ ਕਰਨ ਵਾਲੇ ਲੱਖਾਂ ਕਰਮਚਾਰੀਆਂ ਦੇ ਰੋਜ਼ਗਾਰ ਖ਼ਤਮ ਹੋਣ ਨਾਲ ਘਰਾਂ ਦੇ ਚੁੱਲੇ ਠੰਡੇ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਸਾਡੇ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਟੋਲ ਪਲਾਜ਼ਾ ’ਤੇ ਕੰਮ ਕਰ ਰਹੇ ਹਨ, ਕੰਪਨੀ ਨੂੰ ਚਾਹੀਦਾ ਹੈ ਕਿ ਉਹ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਬਜਾਏ, ਉਨ੍ਹਾਂ ਨੂੰ ਪੱਕਾ ਕਰੇ। ਉਨ੍ਹਾਂ ਕਿਹਾ ਕਿ ਟੋਲ ਬੂਥ ਲੈਸ ਪ੍ਰਣਾਲੀ ਲਾਗੂ ਹੋਣ ਨਾਲ ਵਾਹਨ ਚਾਲਕਾਂ ਦੇ ਖਾਤੇ ਵਿਚੋਂ ਸਿਸਟਮ ਰਾਹੀਂ ਸਿੱਧੀ ਟੋਲ ਫ਼ੀਸ ਕੱਟੀ ਜਾਵੇਗੀ ਅਤੇ ਕੰਪਨੀ ਨੂੰ ਮੁਲਾਜ਼ਮਾਂ ਦੀ ਲੋੜ ਨਹੀਂ ਪਵੇਗੀ। ਇਸ ਮੌਕੇ ’ਤੇ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਕੰਪਨੀ ਟੋਲ ਪਲਾਜ਼ਿਆਂ ਨੂੰ ਟੋਲ ਬੂਥ ਲੈਸ ਕਰਕੇ ਲੱਖਾਂ ਮੁਲਾਜ਼ਮਾਂ ਦੇ ਰੋਜ਼ਗਾਰ ’ਤੇ ਡਾਕਾ ਮਾਰਨਾ ਚਾਹੁੰਦੀ ਹੈ, ਅਸੀਂ ਕੰਪਨੀ ਦੇ ਇਨ੍ਹਾਂ ਲੋਕ ਮਾਰੂ ਮਨਸੂਬਿਆਂ ਨੂੰ ਹਰਗਿਜ਼ ਕਾਮਯਾਬ ਨਹੀਂ ਹੋਣ ਦਿਆਂਗੇ ਅਤੇ ਜਿੰਨਾ ਚਿਰ ਕੰਪਨੀ ਇਸ ਸਿਸਟਮ ਨੂੰ ਖ਼ਤਮ ਨਹੀਂ ਕਰਦੀ, ਅਸੀਂ ਆਪਣੀਆਂ ਹੱਕੀ ਮੰਗਾਂ ਲਈ ਕੰਪਨੀ ਦੇ ਖ਼ਿਲਾਫ਼ ਡਟ ਕੇ ਵਿਰੋਧ ਅਤੇ ਪ੍ਰਦਰਸ਼ਨ ਕਰਦੇ ਰਹਾਂਗੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਮੈਨੇਜਰ ਸੰਜੀਵ ਮਿਸ਼ਰਾ, ਚਾਹੜਾਂ ਟੋਲ ਪਲਾਜ਼ਾ ਇੰਚਾਰਜ ਬੰਟੀ, ਸ਼ਿਵਮ ਅਰੋੜਾ, ਜਗਤਾਰ ਸਿੰਘ ਦੁਸਾਂਝ, ਮੀਤ ਪ੍ਰਧਾਨ ਸੁਮੀਤ ਕੁਮਾਰ, ਹੈਪੀ, ਸੁੱਖ ਬੋਪਾਰਾਏ, ਗੁਲਾਬ ਸਿੰਘ, ਇੰਦਰ ਸਿੰਘ, ਰਣਜੀਤ, ਰਾਜਵਿੰਦਰ, ਮਣੀ ਕੁਮਾਰ, ਨਿਸ਼ਾਨ ਭਲੂਰ, ਹਰਪ੍ਰੀਤ ਸਿੰਘ, ਨਦੀਮ ਮਲਿਕ, ਸੋਹਿਬ, ਸਿਮਰਨ ਲੋਟਾ, ਕਾਕੂ, ਕਰਨ ਸ਼ਰਮਾ, ਸਾਜਿਦ ਤੋਂ ਇਲਾਵਾ ਹੋਰ ਵੀ ਟੋਲ ਪਲਾਜ਼ਾ ਦੇ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਪੂਰਨ ਬੰਦ ਕਰ ਕੇ ਪੰਜਾਬ ਵਾਸੀਆਂ ਨੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦਾ ਦਿੱਤਾ ਸ... ਅਗਲੀ ਖ਼ਬਰ ਟਰੇਡਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਸਿੰਘੀ ਵਲੋਂ ਨਵ-ਨਿਯੁਕਤ ਭਾਜਪਾ ਦੇ ਵਪਾਰ ਸੈੱਲ ਦੇ ਸਹਿ-ਕਨਵੀਨਰ ਹੌਬੀ ਨਾਲ ਕੀਤੀ ਮ...
Ad Position 24