17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਢੰਡਾਰੀ ਖੁਰਦ ’ਚ ਦੇਵਗਨ ਕੰਡੇ ਤੋਂ ਲੈ ਕੇ ਨਿਊ ਦੁਰਗਾ ਕਾਲੋਨੀ ਤੇ ਸ਼ਿਵ ਕਾਲੋਨੀ ਤੱਕ ਸੜਕ ਬਣਾਉਣ ਦਾ ਕੰਮ ਹੋਇਆ ਸ਼ੁਰੂ

ਢੰਡਾਰੀ ਕਲਾਂ/ਲੁਧਿਆਣਾ, 16 ਅਕਤੂਬਰ (ਜਸਵੀਰ ਸਿੰਘ ਬੰਗਾ)-ਢੰਡਾਰੀ ਖੁਰਦ ‘ਚ ਦੇਵਗਨ ਕੰਡੇ ਤੋਂ ਲੈ ਕੇ ਨਿਊ ਦੁਰਗਾ ਕਲੋਨੀ ਤੇ ਸ਼ਿਵ ਕਲੋਨੀ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸਨੂੰ ਲੈ ਕੇ ਆਸਪਾਸ ਰਹਿੰਦੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਕੌਂਸਲਰ ਸੁਖਜਿੰਦਰ ਕੌਰ ਤੇ ਕੌਂਸਲਰ ਪਤੀ ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਪਿਛਲੇ 20 ਸਾਲਾਂ ਤੋਂ ਲਟਕਿਆ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 17-10-2026
ਢੰਡਾਰੀ ਕਲਾਂ/ਲੁਧਿਆਣਾ, 16 ਅਕਤੂਬਰ (ਜਸਵੀਰ ਸਿੰਘ ਬੰਗਾ)-ਢੰਡਾਰੀ ਖੁਰਦ ‘ਚ ਦੇਵਗਨ ਕੰਡੇ ਤੋਂ ਲੈ ਕੇ ਨਿਊ ਦੁਰਗਾ ਕਲੋਨੀ ਤੇ ਸ਼ਿਵ ਕਲੋਨੀ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸਨੂੰ ਲੈ ਕੇ ਆਸਪਾਸ ਰਹਿੰਦੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਕੌਂਸਲਰ ਸੁਖਜਿੰਦਰ ਕੌਰ ਤੇ ਕੌਂਸਲਰ ਪਤੀ ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਪਿਛਲੇ 20 ਸਾਲਾਂ ਤੋਂ ਲਟਕਿਆ ਹੋਇਆ ਸੀ। ਇਸ ਸੜਕ ਨੂੰ ਬਣਾਉਣ ਲਈ ਲੋਕਾਂ ਨੇ ਕੌਂਸਲਰ ਸੁਖਜਿੰਦਰ ਕੌਰ ਅਤੇ ਕਮਲਜੀਤ ਸਿੰਘ ਬੋਪਾਰਾਏ ਤੋਂ ਮੰਗ ਕੀਤੀ ਸੀ ਕਿ ਇਸ ਸੜਕ ਨੂੰ ਬਣਾਉਣ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇ। ਸਮਾਜ ਸੇਵਕ ਬੋਪਾਰਾਏ ਨੇ ਦੱਸਿਆ ਕਿ ਲੋਕਾਂ ਦੀ ਇਸ ਵੱਡੀ ਸਮੱਸਿਆ ਦਾ ਹੱਲ ਕਰਦਿਆਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਿਸਦੇ ਮੁਕੰਮਲ ਹੋਣ ਤੋਂ ਬਾਅਦ ਲੋਕਾਂ ਨੂੰ ਜਿੱਥੇ ਰਾਹਤ ਮਿਲੇਗੀ, ਉਥੇ ਹੀ ਵਾਹਨ ਚਾਲਕਾਂ ਨੂੰ ਵੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਬੋਪਾਰਾਏ ਨੇ ਕਿਹਾ ਕਿ ਵਾਰਡ ਨੰਬਰ 25 ‘ਚ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਪੂਰੀ ਇਮਾਨਦਾਰੀ, ਲਗਨ ਅਤੇ ਲੋਕਾਂ ਦੇ ਸਾਥ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਵਾਰਡ ਦਾ ਵਿਕਾਸ ਕਰਨਾ ਅਤੇ ਵਾਰਡ ਵਾਸੀਆਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਵਾਉਣਾ ਹੈ। ਇਸ ਮੌਕੇ ਬੋਪਾਰਾਏ ਨੇ ਸੜਕ ਬਣਾਉਣ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ਲਈ ਵਰਤੀ ਜਾ ਰਹੀ ਸਮੱਗਰੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਾਰਡ ਵਾਸੀਆਂ ਨੇ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਕੌਂਸਲਰ ਸੁਖਜਿੰਦਰ ਕੌਰ ਤੇ ਕੌਂਸਲਰ ਪਤੀ ਸਮਾਜ ਸੇਵਕ ਬੋਪਾਰਾਏ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੀ.ਈ.ਟੀ.-ਸੀ.ਟੀ. ( PET-CT ): ਕੈਂਸਰ ਦੇ ਇਲਾਜ ’ਚ ਸਮਾਂ ਅਤੇ ਪੈਸਾ ਬਚਾਉਣ ਵਾਲੀ ਜਾਂਚ-ਡਾ. ਰਵਿੰਦਰ ਸਿੰਘ ਸਿੱਧੂ ਅਗਲੀ ਖ਼ਬਰ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਉਣ ’ਤੇ ਹਾਈ ਕਮਾਂਡ ਦੀ ਸੋਚ ਨੂੰ ਸਲਾਮ-ਸਿੰਘਪੁਰਾ
Ad Position 24